ਸੂਬਿਆਂ ਦੇ ਸਹਿਯੋਗ ਨਾਲ ਨਿਊ ਇੰਡੀਆ ਦਾ ਸੁਪਨਾ ਹੋਵੇਗਾ ਸਾਕਾਰ

04/23/2017 10:19:31 PM

ਨਵੀਂ ਦਿੱਲੀ—ਨਰਿੰਦਰ ਮੋਦੀ ਦੀ ਅਗਵਾਈ ਵਿਚ ਐਤਵਾਰ ਨੂੰ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਤੀਸਰੀ ਮੀਟਿੰਗ ਹੋਈ। ਇਸ ਵਿਚ ਪਹਿਲੀਆਂ ਦੋ ਮੀਟਿੰਗਾਂ ਵਿਚ ਲਏ ਗਏ ਫੈਸਲਿਆਂ ''ਤੇ ਚਰਚਾ ਹੋਈ। ਮੀਟਿੰਗ ਵਿਚ ਕਮਿਸ਼ਨ ਦੇ ਉਪ ਚੇਅਰਮੈਨ ਅਰਵਿੰਦ ਪਨਗੜ੍ਹੀਆ ਨੇ ਦੇਸ਼ ਵਿਚ ਤੇਜ਼ੀ ਨਾਲ ਵਿਕਾਸ ਲਈ ਇਕ ਰੋਡਮੈਪ ਵੀ ਪੇਸ਼ ਕੀਤਾ। ਇਸ ਮੌਕੇ ''ਤੇ ਮੋਦੀ ਨੇ ਕਿਹਾ ਕਿ ਸੂਬਿਆਂ ਦੇ ਸਹਿਯੋਗ ਨਾਲ ਨਵੇਂ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੀ. ਐੱਸ. ਟੀ. ਨਾਲ ''ਇਕ ਦੇਸ਼, ਇਕ ਸੰਕਲਪ ਅਤੇ ਇਕ ਚਾਹਤ'' ਦੀ ਭਾਵਨਾ ਦਾ ਪਤਾ ਲੱਗਦਾ ਹੈ। ਨੀਤੀ ਕਮਿਸ਼ਨ ਵਿਕਾਸ ਲਈ 15 ਸਾਲ ਦੇ ਵਿਜਨ ਪ੍ਰੋਗਰਾਮ ਵਿਚ 7 ਸਾਲ ਦੀ ਮੀਡੀਅਮ ਟਰਨ ਸਟਰੈਟੇਜੀ ਅਤੇ 3 ਸਾਲ ਦੇ ਐਕਸ਼ਨ ਪਲਾਨ ''ਤੇ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ''ਤੇ ਆਮ ਰਾਏ ਕਾਇਮ ਕਰਨ ਲਈ ਸਾਰੇ ਮੁੱਖ ਮੰਤਰੀਆਂ ਨੂੰ ਸਿਹਰਾ ਦਿੰਦੇ ਹੋਏ ਕਿਹਾ ਕਿ ਇਹ ਸਾਡੀ ''ਇਕ ਰਾਸ਼ਟਰ, ਇਕ ਸੰਕਲਪ ਅਤੇ ਇਕ ਚਾਹਤ'' ਦੀਆਂ ਭਾਵਨਾਵਾਂ ਨੂੰ ਪਰਿਭਾਸ਼ਤ ਕਰਦਾ ਹੈ।
ਮੋਦੀ ਦੇ ਬੈਠਕ ਵਿਚ ਸ਼ੁਰੂਆਤੀ ਸੰਬੋਧਨ ਦੇ ਹਵਾਲੇ ਨਾਲ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਜੀ. ਐੱਸ. ਟੀ. ਦੇਸ਼ ਦੇ ਇਤਿਹਾਸ ਵਿਚ ਨਵਾਂ ਦਿਸਹੱਦਾ ਸਿਰਜੇਗਾ ਕਿ ਕਿਸ ਤਰ੍ਹਾਂ ਸੂਬਿਆਂ ਤੇ ਕੇਂਦਰ ਦੇ ਆਪਸੀ ਤਾਲਮੇਲ ਨਾਲ ਇੰਨਾ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ।
ਮੋਦੀ ਨੇ ਕਿਹਾ ਕਿ ਬਿਨਾਂ ਸੂਬਿਆਂ ਅਤੇ ਉਨ੍ਹਾਂ ਦੇ ਮੁੱਖ ਮੰਤਰੀਆਂ ਦੇ ਸਹਿਯੋਗ ਅਤੇ ਸਮੂਹਿਕ ਕੋਸ਼ਿਸ਼ ਨਾਲ ਨਵੇਂ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਨੇ ਦੇਸ਼ ਨੂੰ ਤੇਜ਼ੀ ਨਾਲ ਤਰੱਕੀ ਦੇ ਰਸਤੇ ''ਤੇ ਲਿਜਾਣ ਲਈ ਨਵਾਂ ਨਾਅਰਾ ਦਿੱਤਾ। ''ਇਕ ਰਾਸ਼ਟਰ, ਇਕ ਸੰਕਲਪ ਅਤੇ ਇਕ ਚਾਹਤ''  ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਮੁੱਖ ਮੰਤਰੀਆਂ ਨੇ ਆਪਣੇ ਆਦਰਸ਼ ਅਤੇ ਸਿਆਸੀ ਮਤਭੇਦਾਂ ਨੂੰ ਇਕ ਪਾਸੇ ਕਰ ਕੇ ਜੀ. ਐੱਸ. ਟੀ. ਲਈ ਇਕ ਮੰਚ ''ਤੇ ਆਉਣ ਲਈ ਆਮ ਰਾਏ ਬਣਾਈ।
ਵਰਣਨਯੋਗ ਹੈ ਕਿ ਸੰਸਦ ਦੇ ਬਜਟ ਸੈਸ਼ਨ ਵਿਚ ਜੀ. ਐੱਸ. ਟੀ. ਨਾਲ ਜੁੜੇ ਮਹੱਤਵਪੂਰਨ ਬਿੱਲਾਂ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਮਨਜ਼ੂਰੀ ਮਿਲਣ ਮਗਰੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ 13 ਅਪ੍ਰੈਲ ਨੂੰ ਇਨ੍ਹਾਂ ਨੂੰ ਕਾਨੂੰਨ ਬਣਾਉਣ ਦੀ ਆਪਣੀ ਮਨਜ਼ੂਰੀ ਦੇ ਦਿੱਤੀ।
ਦੇਸ਼ ਵਿਚ ਆਰਥਿਕ ਸੁਧਾਰਾਂ ਦੀ ਦਿਸ਼ਾਂ ਵਿਚ ਮੰਨੇ ਜਾਣ ਵਾਲੇ ਇਸ ਸਭ ਤੋਂ ਵੱਡੇ ਕਦਮ ਨੂੰ ਸਰਕਾਰ ਦੀ ਯੋਜਨਾ ਹੈ ਕਿ ਇਸ ਸਾਲ 1 ਜੁਲਾਈ ਤੋਂ ਲਾਗੂ ਕਰ ਦਿੱਤਾ ਜਾਵੇ। ਵਿਰੋਧੀ ਧਿਰ ਸਾਸ਼ਿਤ ਸੂਬਿਆਂ ਵਿਚੋਂ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਰਕਾਰ, ਕਰਨਾਟਕ ਦੇ ਮੁਖ ਮੰਤਰੀ ਸਿੱਧਰਮਈਆ ਅਤੇ ਤਾਮਿਲਨਾਡੂ ਦੇ ਮੁਖ ਮੰਤਰੀ ਈ. ਕੇ. ਪਲਾਨੀ ਸਵਾਮੀ ਸ਼ਾਮਲ ਹੋਏ ਹਨ।
ਬੈਠਕ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ, ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਮੌਜੂਦ ਸਨ। ਇਨ੍ਹਾਂ ਦੇ ਇਲਾਵਾ ਕੇਂਦਰੀ ਮੰਤਰੀਆਂ ਵਿਚੋਂ ਨਿਤਿਨ ਗਡਕਰੀ, ਰਾਜਨਾਥ ਸਿੰਘ, ਪ੍ਰਕਾਸ਼ ਜਾਵਡੇਕਰ, ਰਾਓ ਇੰਦਰਜੀਤ ਸਿੰਤ ਤੇ ਸਿਮ੍ਰਤੀ ਈਰਾਨੀ ਵੀ ਇਨ੍ਹਾਂ ਵਿਚ ਸ਼ਾਮਲ ਸਨ।