ਖੇਤੀ ਆਰਡੀਨੈਂਸ ''ਤੇ PM ਦੀ ਵੱਡੀ ਸਫਾਈ, MSP ਅਤੇ ਸਰਕਾਰੀ ਖਰੀਦ ਦੀ ਵਿਵਸਥਾ ਬਣੀ ਰਹੇਗੀ

09/17/2020 10:58:29 PM

ਨਵੀਂ ਦਿੱਲੀ - ਲੋਕਸਭਾ 'ਚ ਖੇਤੀਬਾੜੀ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਬਿੱਲ, ਮੁੱਲ ਭਰੋਸਾ ਅਤੇ ਖੇਤੀਬਾੜੀ ਸੇਵਾਵਾਂ 'ਤੇ ਕਿਸਾਨ (ਸੁਰੱਖਿਆ ਅਤੇ ਸਸ਼ਕਤੀਕਰਨ ਬਿੱਲ) 2020 ਪਾਸ ਹੋ ਗਿਆ ਹੈ।

ਲੋਕਸਭਾ 'ਚ ਖੇਤੀਬਾੜੀ ਸਬੰਧਿਤ ਬਿੱਲ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ, 'ਕਿਸਾਨਾਂ ਨੂੰ ਗੁੰਮਰਾਹ ਕਰਨ 'ਚ ਬਹੁਤ ਸਾਰੀ ਤਾਕਤਾਂ ਲੱਗੀ ਹੋਈਆਂ ਹਨ। ਮੈਂ ਆਪਣੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ MSP ਅਤੇ ਸਰਕਾਰੀ ਖਰੀਦ ਦੀ ਵਿਵਸਥਾ ਬਣੀ ਰਹੇਗੀ। ਇਹ ਬਿੱਲ ਅਸਲ 'ਚ ਕਿਸਾਨਾਂ ਨੂੰ ਕਈ ਹੋਰ ਵਿਕਲਪ ਪ੍ਰਦਾਨ ਕਰ ਉਨ੍ਹਾਂ ਨੂੰ ਠੀਕ ਮਾਇਨੇ 'ਚ ਮਜ਼ਬੂਤ ਕਰਨ ਵਾਲੇ ਹਨ।'

ਉਨ੍ਹਾਂ ਕਿਹਾ ਕਿ, 'ਇਸ ਖੇਤੀਬਾੜੀ ਸੁਧਾਰ ਨਾਲ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਨਵੇਂ-ਨਵੇਂ ਮੌਕੇ ਮਿਲਣਗੇ, ਜਿਸ ਨਾਲ ਉਨ੍ਹਾਂ ਦਾ ਲਾਭ ਵਧੇਗਾ। ਇਸ ਨਾਲ ਸਾਡੇ ਖੇਤੀਬਾੜੀ ਖੇਤਰ ਨੂੰ ਜਿੱਥੇ ਆਧੁਨਿਕ ਟੈਕਨੋਲਾਜੀ ਦਾ ਸਾਭ ਮਿਲੇਗਾ, ਉਥੇ ਹੀ ਕਿਸਾਨ ਮਜ਼ਬੂਕ ਹੋਣਗੇ।'

Inder Prajapati

This news is Content Editor Inder Prajapati