26 ਤੋਂ 28 ਜੂਨ ਤਕ ਜਰਮਨੀ, ਯੂ.ਏ.ਈ. ਦੇ ਦੌਰੇ ’ਤੇ ਜਾਣਗੇ PM ਮੋਦੀ

06/22/2022 3:32:29 PM

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਤੋਂ 28 ਜੂਨ ਦੌਰਾਨ ਜਰਮਨੀ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਯਾਤਰਾ ’ਤੇ ਜਾਣਗੇ। ਵਿਦੇਸ਼ ਮੰਤਰਾਲਾ ਨੇ ਅੱਜ ਇੱਥੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਜਰਮਨੀ ਦੇ ਚਾਂਸਰ ਓਲਾਫ ਸ਼ੋਲਜ਼ ਦੇ ਸੱਦੇ ’ਤੇ ਸ਼ਲੋਜ਼ ਐਲਮਾਊ ’ਚ ਹੋਣ ਵਾਲੀ ਜੀ-7 ਸ਼ਿਖਰ ਬੈਠਕ ’ਚ ਹਿੱਸਾ ਲੈਣ ਲਈ 26 ਅਤੇ 27 ਜੂਨ ਨੂੰ ਜਰਮਨੀ ਦੀ ਯਾਤਰਾ ’ਤੇ ਰਹਿਣਗੇ। ਸ਼ਿਖਰ ਬੈਠਕ ’ਚ ਪ੍ਰਧਾਨ ਮੰਤਰੀ ਦੇ ਵਾਤਾਵਰਣ, ਊਰਜਾ, ਜਲਵਾਯੂ, ਖੁਰਾਕ ਸੁਰੱਖਿਆ, ਸਿਹਤ, ਲਿੰਗਕ ਸਮਾਨਤਾ ਅਤੇ ਲੋਕਤੰਤਰ ’ਤੇ ਦੋ ਸੈਸ਼ਨਾਂ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ। ਇਨ੍ਹਾਂ ਮਹੱਤਵਪੂਰਨ ਵਿਸ਼ਿਆਂ ’ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜਬੂਤ ਕਰਨ ਦੇ ਉਦੇਸ਼ ਨਾਲ ਅਰਜਨਟੀਨਾ, ਇੰਡੋਨੇਸ਼ੀਆ, ਸੇਨੇਗਲ ਅਤੇ ਦੱਖਣੀ ਅਫਰੀਕਾ ਵਰਗੇ ਹੋਰ ਲੋਕਤਾਂਤਰਿਕ ਦੇਸ਼ਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– ‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਯੋਜਨਾ ਪੂਰੇ ਦੇਸ਼ ’ਚ ਲਾਗੂ, ਹੁਣ ਕਿਸੇ ਵੀ ਸੂਬੇ ’ਚ ਲੈ ਸਕਦੇ ਹੋ ਸਸਤਾ ਅਨਾਜ

ਪ੍ਰਧਾਨ ਮੰਤਰੀ ਮੋਦੀ ਕੁਝ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਦੋ-ਪੱਖ ਸੰਵਾਦ ਵੀ ਕਰਨਗੇ। ਇਸਤੋਂ ਪਹਿਲਾਂ ਮੋਦੀ ਅਜੇ ਦੋ ਮਈ ਨੂੰ ਜਰਮਨੀ ਗਏ ਸਨ ਜਿੱਥੇ ਉਨ੍ਹਾਂ ਭਾਰਤ-ਜਰਮਨੀ ਅੰਤਰਸਰਕਾਰੀ ਪਰਾਮਰਸ਼ ਦੀ ਬੈਠਕ ’ਚ ਹਿੱਸਾ ਲਿਆ ਸੀ। 

ਜੀ-7 ਸ਼ਿਖਰ ਬੈਠਕ ’ਚ ਹਿੱਸਾ ਲੈਣ ਤੋਂ ਬਾਅਦ ਮੋਦੀ 28 ਜੂਨ ਨੂੰ ਸੰਖੇਪ ਦੌਰੇ ’ਤੇ ਯੂ.ਏ.ਈ. ਪਹੁੰਚਣਗੇ ਅਤੇ ਯੂ.ਏ.ਈ. ਦੇ ਸਾਬਕਾ ਰਾਸ਼ਟਰਪਤੀ ਅਤੇ ਆਬੂਧਾਬੀ ਦੇ ਸਾਬਕਾ ਸ਼ਾਸਕ ਸ਼ੇਖ ਖਲੀਫਾ ਬਿਨ ਜ਼ਾਇਦ ਅਲ ਨਾਹਯਾਨ ਦੇ ਦਿਹਾਂਤ ’ਤੇ ਵਿਅਕਤੀਗਤ ਰੂਪ ਨਾਲ ਦੁਖ ਪ੍ਰਗਟ ਕਰਨਗੇ। ਉਹ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਦੇਸ਼ ਦੇ ਨਵੇਂ ਰਾਸ਼ਟਰਪਤੀ ਤੇ ਆਬੂਧਾਬੀ ਦੇ ਨਵੇਂ ਸ਼ਾਸਕ ਬਣਨ ’ਤੇ ਉਨ੍ਹਾਂ ਨੂੰ ਵਧਾਈ ਵੀ ਦੇਣਗੇ। 

ਇਹ ਵੀ ਪੜ੍ਹੋ– ਕਾਂਗਰਸ ਦੇ ‘ਸਤਿਆਗ੍ਰਹਿ ਮਾਰਚ’ ਦੌਰਾਨ ਅਲਕਾ ਲਾਂਬਾ ਦਾ ਹੰਗਾਮਾ, ਪੁਲਸ ਨਾਲ ਉਲਝੀ, ਰੋਂਦੇ ਹੋਏ ਸੜਕ ’ਤੇ ਲੇਟੀ

Rakesh

This news is Content Editor Rakesh