26 ਅਗਸਤ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ

08/23/2017 11:15:27 AM

ਪਟਨਾ—ਬਿਹਾਰ 'ਚ ਹੜ੍ਹ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਜਾਇਜਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਅਗਸਤ ਨੂੰ ਹਵਾਈ ਸਰਵੇਖਣ ਕਰਨਗੇ। ਪ੍ਰਧਾਨ ਮੰਤਰੀ ਮੋਦੀ ਲੋਕਾਂ ਤੱਕ ਪਹੁੰਚਾਏ ਜਾ ਰਹੇ ਬਚਾਅ ਕੰਮ ਦੀ ਜਾਣਕਾਰੀ ਲੈਣਗੇ। ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਟਵੀਟ ਕਰਕੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ 26 ਅਗਸਤ ਨੂੰ ਬਿਹਾਰ ਦੇ ਹੜ੍ਹ ਪ੍ਰਭਾਵਿਤ ਜ਼ਿਲਿਆਂ ਦਾ ਹਵਾਈ ਸਰਵੇਖਣ ਕਰਨਗੇ। ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਕਦਮ ਨਾਲ ਹੜ੍ਹ ਨਾਲ ਪ੍ਰਭਾਵਿਤ ਹੋਏ ਇਲਾਕਿਆਂ ' ਕੇਂਦਰੀ ਸਹਾਇਤਾ 'ਚ ਹੋਰ ਤੇਜ਼ੀ ਆਵੇਗੀ।


ਬਿਹਾਰ ਦੇ 18 ਜ਼ਿਲਿਆਂ 'ਚ ਹੜ੍ਹ ਦਾ ਕਹਿਰ ਦੇਖਿਆ ਗਿਆ ਹੈ, ਜਿਸ 'ਚ ਇਕ ਕਰੋੜ 46 ਲੱਖ ਤੋਂ ਵਧ ਦੀ ਆਬਾਦੀ ਪ੍ਰਭਾਵਿਤ ਹੋਈ ਹੈ। ਜਾਣਕਾਰੀ ਦੇ ਮੁਤਾਬਕ ਹੁਣ ਤੱਕ 341 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰ ਸਰਕਾਰ ਵੱਲੋਂ ਤੱਤਕਾਲ ਫੌਜ ਸਹਾਇਤਾ ਉਪਲੱਬਧ ਕਰਵਾਉਣ 'ਤੇ ਪ੍ਰਧਾਨ ਮੰਤਰੀ ਨੂੰ ਧੰਨਵਾਦ ਦਿੱਤਾ। ਸੁਸ਼ੀਲ ਮੋਦੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤਾਂ ਨੂੰ ਜਲਦ ਹੀ ਇਕ ਮਹੀਨੇ ਦਾ ਰਾਸ਼ਨ ਅਤੇ ਹੋਰ ਜ਼ਰੂਰੀ ਸਮੱਗਰੀ ਉਪਲੱਬਧ ਕਰਾਈ ਜਾਵੇਗੀ। ਫਸਲਾਂ ਦਾ ਨੁਕਸਾਨ ਭਰਨ 'ਚ ਵੀ ਸੂਬਾ ਸਰਕਾਰ ਆਪਣਾ ਸਹਿਯੋਗ ਦੇਵੇਗੀ। ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਇਹ ਅਨੁਰੋਧ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦਿੱਲੀ 'ਚ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਬੈਠਕ ਦੌਰਾਨ ਕੀਤਾ ਸੀ।