ਸੋਨੀਪਤ ਦਾ ਮਤਲਬ ਕਿਸਾਨ, ਜਵਾਨ ਅਤੇ ਪਹਿਲਵਾਨ: PM ਮੋਦੀ

10/18/2019 3:06:18 PM

ਗੋਹਾਨਾ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਨੀਪਤ ਦੀ ਤ੍ਰਿਸ਼ਕਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਸੋਨੀਪਤ ਦਾ ਮਤਲਬ ਕਿਸਾਨ, ਜਵਾਨ ਅਤੇ ਪਹਿਲਵਾਨ ਹਨ। ਇਨ੍ਹਾਂ ਤਿੰਨਾਂ ਨੂੰ ਮਜ਼ਬੂਤ ਕਰਨ ਲਈ ਸੂਬਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਪਿਛਲੇ ਪੰਜ ਸਾਲਾ 'ਚ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਸੋਨੀਪਤ ਦੀ ਜਨਤਾ ਦੀ ਸ਼ਲਾਘਾ ਕਰਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਉਸ ਨੇ ਕਾਂਗਰਸ ਦੇ ਹੰਕਾਰ ਨੂੰ ਮਿੱਟੀ 'ਚ ਮਿਲਾ ਦਿੱਤਾ ਹੈ।

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜਿਆਦਾਤਰ ਪ੍ਰਬੰਧਾਂ ਨੂੰ ਹਟਾਏ ਜਾਣ ਦੇ ਮੁੱਦੇ 'ਤੇ ਪੀ. ਐੱਮ. ਮੋਦੀ ਨੇ ਇਕ ਵਾਰ ਫਿਰ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਸ ਵਰਗੀ ਪਾਰਟੀ ਨਾ ਤਾਂ ਲੋਕਾਂ ਦੀਆਂ ਭਾਵਨਾਵਾਂ ਸਮਝ ਸਕਦੀ ਹੈ ਅਤੇ ਨਾ ਹੀ ਬਹਾਦਰ ਜਵਾਨਾਂ ਦੇ ਬਲੀਦਾਨਾਂ ਨੂੰ ਸਨਮਾਣ ਦੇ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਹੈ ਕਿ ਤੁਸੀਂ ਜਾਣਦੇ ਹੋ ਕਿ 5 ਅਗਸਤ ਨੂੰ ਕੀ ਹੋਇਆ ਸੀ? ਕੋਈ ਸੋਚ ਵੀ ਨਹੀਂ ਸਕਦਾ ਸੀ। ਜੰਮੂ-ਕਸ਼ਮੀਰ 'ਚ 5 ਅਗਸਤ ਨੂੰ ਭਾਰਤ ਦਾ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਫੈਸਲਾ ਰਾਸ਼ਟਰ ਹਿੱਤ ਲਈ ਲਿਆ ਹੈ ਪਰ ਕਾਂਗਰਸ ਅਤੇ ਉਸ ਵਰਗੇ ਪਾਰਟੀ ਦੇ ਲੋਕਾਂ ਦੀਆਂ ਭਾਵਨਾਵਾਂ ਸਮਝ ਨਹੀਂ ਸਕਦੇ ਹਨ। ਪੀ. ਐੱਮ. ਮੋਦੀ ਨੇ ਕਿਹਾ,''ਤੁਸੀਂ ਜਿੰਨਾ ਚਾਹੋ ਮੇਰੀ ਆਲੋਚਨਾ ਕਰ ਸਕਦੇ ਹੋ ਪਰ ਘੱਟ ਤੋਂ ਘੱਟ ਮਾਂ ਭਾਰਤੀ ਨੂੰ ਤਾਂ ਸਨਮਾਣ ਦਿਓ।''

ਦੱਸ ਦੇਈਏ ਕਿ ਅੱਜ ਪੀ. ਐੱਮ. ਮੋਦੀ ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਗੋਹਾਨਾ ਇਲਾਕੇ 'ਚ ਜਨਸਭਾ ਨੂੰ ਸੰਬੋਧਨ ਕਰਨ ਲਈ ਪਹੁੰਚੇ। ਸੋਨੀਪਤ ਜ਼ਿਲੇ 'ਚ ਆਉਣ ਵਾਲੇ ਗੋਹਾਨਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਲੋਕ ਸਭਾ ਚੋਣਾਂ 'ਚ ਹੁੱਡਾ ਸੋਨੀਪਤ ਸੰਸਦੀ ਸੀਟ ਤੋਂ ਅਤੇ ਉਨ੍ਹਾਂ ਦੇ ਪੁੱਤਰ ਦੁਪਿੰਦਰ ਸਿੰਘ ਹੁੱਡਾ ਰੋਹਤਕ ਸੰਸਦੀ ਸੀਟ ਤੋਂ ਹਾਰ ਗਏ ਸੀ। ਇਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੋਦੀ ਨੇ ਕਿਹਾ ਹੈ, ''ਤੁਸੀਂ ਲੋਕ ਸਭਾ ਚੋਣਾਂ 'ਚ ਵੱਡੇ-ਵੱਡੇ ਨੇਤਾਵਾਂ ਦਾ ਹੰਕਾਰ ਤੋੜ ਦਿੱਤਾ ਹੈ।''

Iqbalkaur

This news is Content Editor Iqbalkaur