PM ਮੋਦੀ ਨੇ ਓਮਾਨ ਦੇ ਸੁਲਤਾਨ ਨਾਲ ਕੀਤੀ ਮੁਲਾਕਾਤ, ਦੋ-ਪੱਖੀ ਸਹਿਯੋਗ ਵਧਾਉਣ ''ਤੇ ਹੋਈ ਚਰਚਾ

12/16/2023 4:03:19 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਵਪਾਰ ਅਤੇ ਨਿਵੇਸ਼ ਸਮੇਤ ਵੱਖ-ਵੱਖ ਖੇਤਰਾਂ 'ਚ ਦੋ-ਪੱਖੀ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ। ਓਮਾਨ ਦੇ ਸੁਲਤਾਨ ਸ਼ੁੱਕਰਵਾਰ ਨੂੰ ਭਾਰਤ ਦੀ ਯਾਤਰਾ 'ਤੇ ਆਏ ਹਨ, ਜੋ ਕਿ ਖਾੜੀ ਦੇਸ਼ ਦੇ ਉੱਚ ਨੇਤਾ ਦੇ ਰੂਪ ਵਿਚ ਭਾਰਤ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਹੈ। 

ਇਹ ਵੀ ਪੜ੍ਹੋ- ਸੰਸਦ ਸੁਰੱਖਿਆ 'ਚ ਕੁਤਾਹੀ ਮਾਮਲਾ; ਪੁਲਸ ਹਿਰਾਸਤ 'ਚ ਲਏ ਗਏ ਦੋਸ਼ੀਆਂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਗੱਲਬਾਤ ਤੋਂ ਪਹਿਲਾਂ ਐਕਸ 'ਤੇ ਪੋਸਟ ਕੀਤਾ ਕਿ ਭਾਰਤ-ਓਮਾਨ ਰਣਨੀਤਕ ਸਾਂਝੇਦਾਰੀ ਨੂੰ ਹੱਲਾਸ਼ੇਰੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਜਿਸ ਨਾਲ ਦੋ-ਪੱਖੀ ਵਾਰਤਾ ਦਾ ਮੰਚ ਤਿਆਰ ਹੋਇਆ। 

ਇਹ ਵੀ ਪੜ੍ਹੋ- UGC ਨੇ ਕੀਤਾ ਚੌਕਸ, ਅਜਿਹੀਆਂ ਯੂਨੀਵਰਸਿਟੀਆਂ 'ਚ ਨਾ ਲਓ ਦਾਖ਼ਲਾ, ਵੈਲਿਡ ਨਹੀਂ ਹੋਵੇਗੀ ਡਿਗਰੀ

ਬਾਗਚੀ ਨੇ ਕਿਹਾ ਕਿ ਏਜੰਡੇ ਵਿਚ ਦੋ-ਪੱਖੀ ਸਬੰਧਾਂ ਦਾ ਜਾਇਜ਼ਾ ਲੈਣਾ ਅਤੇ ਦੋਹਾਂ ਦੇਸ਼ਾਂ ਵਿਚਾਲੇ ਭਵਿੱਖ ਦੇ ਸਹਿਯੋਗ ਦਾ ਰਾਹ ਤਿਆਰ ਕਰਨਾ ਸ਼ਾਮਲ ਹੈ। ਸੁਲਤਾਨ ਬਿਨ ਤਾਰਿਕ ਦਾ ਸਵੇਰੇ ਰਾਸ਼ਟਰਪਤੀ ਭਵਨ ਵਿਚ ਰਸਮੀ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰਾਲਾ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਓਮਾਨ ਦੇ ਸੁਲਤਾਨ ਦੀ ਯਾਤਰਾ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਸੁਲਤਾਨ ਹੈਥਮ ਦੀ ਭਾਰਤ ਦੀ ਇਹ ਪਹਿਲੀ ਸਰਕਾਰੀ ਯਾਤਰਾ ਭਾਰਤ ਅਤੇ ਓਮਾਨ ਸਲਤਨਤ ਵਿਚਾਲੇ ਡਿਪਲੋਮੈਟ ਸਬੰਧਾਂ 'ਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu