PM ਮੋਦੀ ਨੇ ਪੁਤਿਨ ਨਾਲ ਫੋਨ ’ਤੇ ਕੀਤੀ ਗੱਲਬਾਤ

07/02/2022 1:40:43 PM

ਨਵੀਂ ਦਿੱਲੀ/ਮਾਸਕੋ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਕ੍ਰੇਨ ਦੀ ਮੌਜੂਦਾ ਸਥਿਤੀ ’ਤੇ ਇਕ ਵਾਰ ਫਿਰ ਭਾਰਤ ਦੇ ਰੁਖ਼ ਨੂੰ ਸਪਸ਼ਟ ਕੀਤਾ। ਨਾਲ ਹੀ ਉਨ੍ਹਾਂ ਨੇ ਜੰਗ ਰੋਕਣ ਲਈ ਡਾਇਲਾਗ ਅਤੇ ਡਿਪਲੋਮੈਸੀ ਦੀ ਵਕਾਲਤ ਕੀਤੀ। ਦੋਨੋਂ ਨੇਤਾਵਾਂ ਨੇ 2021 ਵਿਚ ਰੂਸੀ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਤੈਅ ਕੀਤੇ ਗਏ ਡਿਵੈਲਪਮੈਟਿਕ ਪ੍ਰੋਗਰਾਮ ’ਤੇ ਵੀ ਗੱਲ ਕੀਤੀ।

ਪ੍ਰਧਾਨ ਮੰਤਰੀ ਦਫਤਰ ਨੇ ਇਸ ਸਬੰਧੀ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਯੂਕ੍ਰੇਨ ਵਿਚ ਮੌਜੂਦਾ ਹਾਲਾਤ ਸਬੰਧੀ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਭਾਰਤ ਦੇ ਡਾਇਲਾਗ ਅਤੇ ਡਿਪਲੋਮੈਸੀ ਦੇ ਰੁਖ਼ ਨੂੰ ਦੁਹਰਾਇਆ ਹੈ। ਨਾਲ ਹੀ ਨੇਤਾਵਾਂ ਨੇ ਗਲੋਬਲ ਅਤੇ ਬਾਈਲੇਟ੍ਰਲ ਮੁੱਦਿਆਂ ’ਤੇ ਲਗਾਤਾਰ ਗੱਲਬਾਤ ਜਾਰੀ ਰੱਖਣ ਦੀ ਗੱਲ ਕਹੀ। ਗੱਲਬਾਤ ਵਿਚ ਬਾਈਲੇਟ੍ਰਲ ਟਰੇਡ ਵਿਚ ਐਗਰੀਕਲਚਰ ਪ੍ਰੋਡਕਟਸ, ਫਰਟੀਲਾਈਜਰ ਅਤੇ ਫਾਰਮਾ ਪ੍ਰੋਡੈਕਟਸ ਨੂੰ ਹੱਲਾਸ਼ੇਰੀ ਦੇਣ ’ਤੇ ਜ਼ੋਰ ਦਿੱਤਾ ਗਿਆ। ਇਸਦੇ ਨਾਲ ਹੀ ਐਨਰਜੀ ਅਤੇ ਗਲੋਬਲ ਫੂਡ ਮਾਰਕੀਟ ਸਮੇਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ।

DIsha

This news is Content Editor DIsha