ਪੀ.ਐਮ. ਮੋਦੀ ਨੇ 'ਪਾਕਿ ਨੈਸ਼ਨਲ ਡੈਅ' 'ਤੇ ਭੇਜੀਆਂ ਸ਼ੁੱਭਕਾਮਨਾਵਾਂ, ਇਮਰਾਨ ਨੇ ਕੀਤਾ ਟਵੀਟ

03/22/2019 10:54:10 PM

ਇੰਟਰਨੈਸ਼ਨਲ ਡੈਸਕ— 'ਪਾਕਿਸਤਾਨ ਨੈਸ਼ਨਲ ਡੇਅ' 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸ਼ੁੱਭਕਾਨਮਾਵਾਂ ਭੇਜੀਆਂ ਹਨ। ਇਹ ਜਾਣਕਾਰੀ ਇਮਰਾਨ ਖਾਨ ਨੇ ਟਵੀਟ ਕਰ ਦਿੱਤੀ। ਇਮਰਾਨ ਨੇ ਕਿਹਾ ਕਿ ਪੀ.ਐੱਮ. ਮੋਦੀ ਨੇ ਪਾਕਿਸਤਾਨ ਦੀ ਜਨਤਾ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਲੋਕਤਾਂਤਰਿਕ, ਸ਼ਾਂਤੀਪੂਰਨ ਤੇ ਖੁਸ਼ਹਾਲੀ ਦੇ ਮਾਹੌਲ ਲਈ ਉਪ ਮਹਾਦੀਪ ਦੇ ਲੋਕ ਇਕੱਠੇ ਹੋ ਜਾਣ, ਜਿੱਥੇ ਹਿੰਸਾ ਤੇ ਅੱਤਵਾਦ ਲਈ ਕੋਈ ਥਾਂ ਨਾ ਹੋਵੇ।

 

ਇਮਰਾਨ ਖਾਨ ਦੇ ਇਸ ਟਵੀਟ ਤੋਂ ਬਾਅਦ ਰਾਜਨੀਤੀ ਤੇਜ ਹੋ ਗਈ ਹੈ। ਕਾਂਗਰਸ ਰਾਸ਼ਟਰੀ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਿਆ ਹੈ। ਕਾਂਗਰਸ ਬੁਲਾਰਾ ਨੇ ਟਵੀਟ ਕਰ ਕਿਹਾ ਕਿ ਪਾਸੇ ਤਾਂ ਭਾਰਤ ਸਰਕਾਰ ਨੈਸ਼ਨਲ ਡੇਅ 'ਤੇ ਪਾਕਿਸਤਾਨ ਦਾ ਬਾਈਕਾਟ ਕਰ ਰਹੀ ਹੈ। ਉਥੇ ਹੀ ਦੂਜੇ ਪਾਸੇ ਦੇਸ਼ ਦੇ ਪੀ.ਐੱਮ. ਇਮਰਾਨ ਖਾਨ ਨੂੰ ਟਵੀਟ ਤਕ ਵਧਾਈ ਦੇ ਰਹੇ ਹਨ। ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਦੇਸ਼ ਜਾਨਣਾ ਚਾਹੁੰਦਾ ਹੈ। ਪੀ.ਐੱਮ. ਮੋਦੀ ਆਪਣਾ ਨਜ਼ਰੀਆ ਸਪੱਸ਼ਟ ਕਰਨ।

Inder Prajapati

This news is Content Editor Inder Prajapati