ਦਿੱਲੀ : 'ਧੰਨਵਾਦ ਰੈਲੀ' 'ਚ ਮੋਦੀ ਬੋਲੇ- 40 ਲੱਖ ਲੋਕਾਂ ਦੀ ਜ਼ਿੰਦਗੀ 'ਚ ਆਇਆ ਨਵਾਂ ਸਵੇਰਾ

12/22/2019 3:03:25 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ 'ਧੰਨਵਾਦ ਰੈਲੀ' ਕਰਨ ਪੁੱਜੇ। ਇਸ ਰੈਲੀ ਦਾ ਮਕਸਦ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਮੁਹਿੰਮ ਦਾ ਬਿਗੁਲ ਵਜਾਉਣਾ ਹੈ। ਇੱਥੇ ਦੱਸ ਦੇਈਏ ਕਿ ਭਾਜਪਾ ਦਾ ਫੋਕਸ ਹੈ ਕਿ ਕਿਵੇਂ ਦਿੱਲੀ 'ਚ ਸਰਕਾਰ ਬਣਾਈ ਜਾਵੇ, ਵਾਪਸੀ ਕੀਤੀ ਜਾਵੇ। ਰਾਮਲੀਲਾ ਮੈਦਾਨ 'ਚ ਮੰਚ 'ਤੇ ਭਾਜਪਾ ਦੇ ਕਈ ਵੱਡੇ ਨੇਤਾ ਵੀ ਮੌਜੂਦ ਹਨ। ਪੂਰਾ ਰਾਮਲੀਲਾ ਮੈਦਾਨ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਉਠਿਆ।

ਰੈਲੀ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਸਭ ਤੋਂ ਪਹਿਲਾਂ 'ਭਾਰਤ ਮਾਤਾ ਕੀ ਜੈ' ਕਿਹਾ ਅਤੇ ਭਾਸ਼ਣ ਨੂੰ ਸ਼ੁਰੂ ਕਰਦਿਆਂ ਮੰਚ 'ਤੇ ਮੌਜੂਦ ਭਾਜਪਾ ਦੇ ਨੇਤਾਵਾਂ ਦਾ ਨਾਮ ਲਿਆ। ਮੰਚ 'ਤੇ ਮਨੋਜ ਤਿਵਾੜੀ, ਹਰਦੀਪ ਸਿੰਘ ਪੁਰੀ, ਗੌਤਮ ਗੰਭੀਰ, ਹੰਸ ਰਾਜ ਹੰਸ, ਡਾ. ਹਰਸ਼ਵਰਧਨ ਆਦਿ ਦੇ ਨਾਮ ਲਏ। ਇਸ ਦੇ ਨਾਲ ਹੀ ਉਨ੍ਹਾਂ ਨੇ ਰੈਲੀ 'ਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ। ਮੋਦੀ ਨੇ ਕਿਹਾ ਕਿ ਇਹ ਰਾਮਲੀਲਾ ਮੈਦਾਨ ਕਈ ਅਹਿਮ ਮੌਕਿਆਂ ਦਾ ਗਵਾਹ ਰਿਹਾ ਹੈ। ਦਿੱਲੀ ਦੇ ਕੋਨੇ-ਕੋਨੇ ਤੋਂ ਤੁਸੀਂ ਲੋਕ ਆਸ਼ੀਰਵਾਦ ਦੇਣ ਆਏ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ।

40 ਲੱਖ ਲੋਕਾਂ ਦੀ ਜ਼ਿੰਦਗੀ 'ਚ ਨਵਾਂ ਸਵੇਰਾ—

ਮੋਦੀ ਨੇ ਦਿੱਲੀ 'ਚ ਨਾਜਾਇਜ਼ ਕਾਲੋਨੀਆ ਨੂੰ ਨਿਯਮਿਤ ਕਰਨ ਲਈ ਭਾਜਪਾ ਦੀ ਧੰਨਵਾਦ ਰੈਲੀ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਨਵਾਂ ਸਵੇਰਾ ਦਿਖਾਉਣ ਦਾ ਮੌਕਾ ਭਾਜਪਾ ਨੂੰ ਮਿਲਿਆ ਹੈ। 40 ਲੱਖ ਲੋਕਾਂ ਦੀ ਜ਼ਿੰਦਗੀ 'ਚ ਨਵਾਂ ਸਵੇਰਾ ਆਇਆ ਹੈ। ਨਾਜਾਇਜ਼ ਕਾਲੋਨੀਆਂ ਦੇ ਵਿਕਾਸ ਕੰਮ 'ਚ ਪੁਰਾਣੀਆਂ ਸਰਕਾਰਾਂ ਨੇ ਰੋੜੇ ਅਟਕਾਏ। ਦਿੱਲੀ 'ਚ ਵੱਡੀ ਆਬਾਦੀ ਡਰ-ਡਰ ਕੇ ਜੀਅ ਰਹੀ ਸੀ। ਅਸੀਂ ਇਸ ਸਾਲ ਮਾਰਚ 'ਚ ਕਾਲੋਨੀਆਂ ਨੂੰ ਨਿਯਮਿਤ ਕਰਨ ਦਾ ਕੰਮ ਆਪਣੇ ਹੱਥ 'ਚ ਲਿਆ ਅਤੇ ਨਵੰਬਰ-ਦਸੰਬਰ 'ਚ ਇਹ ਪ੍ਰਕਿਰਿਆ ਪੂਰੀ ਕੀਤੀ। ਦਿੱਲੀ ਦੀਆਂ ਕਾਲੋਨੀਆਂ ਨਾਲ ਜੁੜਿਆ ਬਿੱਲ ਦੋਹਾਂ ਸਦਨਾਂ 'ਚ ਪਾਸ ਕਰਵਾਇਆ ਜਾ ਚੁੱਕਾ ਹੈ। ਸਮੱਸਿਆਵਾਂ ਨੂੰ ਲਟਕਾਉਣਾ ਸਾਡੀ ਆਦਤ ਨਹੀਂ ਹੈ। 1700 ਕਾਲੋਨੀਆਂ ਦੀ ਸਮੇਂ ਸੀਮਾ ਤੈਅ ਕੀਤੀ ਗਈ ਹੈ।

ਨਾਗਰਿਕਤਾ ਸੋਧ ਬਿੱਲ 'ਤੇ ਬੋਲੇ ਮੋਦੀ—
ਅਸੀਂ ਦੇਸ਼ ਨਾਲ ਲਗਾਅ ਕਾਰਨ ਜਿਊਂਦੇ ਹਨ। ਅਸੀਂ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਅਤੇ ਸਾਰਿਆਂ ਦਾ ਵਿਸ਼ਵਾਸ ਮੰਤਰ ਨਾਲ ਚੱਲਦੇ ਹਾਂ। ਇਕ ਹੀ ਸੈਸ਼ਨ 'ਚ ਦੋ ਬਿੱਲ ਪਾਸ ਹੋਏ। ਇਕ ਬਿੱਲ 'ਚ ਦਿੱਲੀ ਦੇ 40 ਲੱਖ ਲੋਕਾਂ ਨੂੰ ਅਧਿਕਾਰ ਦਿੱਤਾ ਗਿਆ। ਦੂਜਾ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਗਿਆ। ਸੰਸਦ ਨੇ ਜਨਤਾ ਦੇ ਭਵਿੱਖ ਲਈ ਬਿੱਲ ਪਾਸ ਕੀਤਾ ਗਿਆ ਹੈ। ਦੇਸ਼ ਦੀ ਸੰਸਦ ਦਾ ਸਨਮਾਨ ਕਰੋ। ਸੋਧ ਕਾਨੂੰਨ 'ਤੇ ਵਿਰੋਧੀ ਸਿਆਸਤ ਕਰ ਰਹੇ ਹਨ। ਝੂਠ ਬੋਲ ਕੇ ਕੁਝ ਲੋਕ ਮੁਸਲਮਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਕਿਉਂ? ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲੇ ਝੂਠ ਫੈਲਾ ਰਹੇ ਹਨ।

Tanu

This news is Content Editor Tanu