ਸਾਈਂ ਬਾਬਾ ਦੀ ਸ਼ਰਨ ''ਚ PM ਮੋਦੀ, ਸ਼ਿਰਡੀ ਪਹੁੰਚ ਕੇ ਮੰਦਰ ''ਚ ਕੀਤੀ ਪੂਜਾ

10/26/2023 3:14:23 PM

ਸ਼ਿਰਡੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸ਼ਿਰਡੀ ਸਥਿਤ ਸਾਈਂ ਬਾਬਾ ਸਮਾਧੀ ਮੰਦਰ 'ਚ ਪੂਜਾ ਕੀਤੀ। ਪ੍ਰਧਾਨ ਮੰਤਰੀ ਨਾਲ ਮਹਾਰਾਸ਼ਟਰ ਦੇ ਰਾਜਪਾਲ ਰਮੇਸ਼ ਬੈਸ, ਮੁੱਖ ਮਤੰਰੀ ਏਕਨਾਥ ਸ਼ਿੰਦੇ ਅਤੇ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਸਨ। ਪ੍ਰਧਾਨ ਮੰਤਰੀ ਬਾਅਦ ਵਿਚ ਸਿਹਤ, ਰੇਲ, ਸੜਕ ਅਤੇ ਤੇਲ ਅਤੇ ਗੈਸ ਵਰਗੇ ਖੇਤਰਾਂ 'ਚ ਲਗਭਗ 75,00 ਕਰੋੜ ਰੁਪਏ ਦੀ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਰਨ ਲਈ ਸ਼ਿਰਡੀ 'ਚ ਇਕ ਜਨਤਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ 37ਵੀਂਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨ ਲਈ ਗੋਆ ਵੀ ਜਾਣਗੇ।

ਦੱਸ ਦੇਈਏ ਕਿ ਗੋਆ 'ਚ 37ਵੀਆਂ ਰਾਸ਼ਟਰੀ ਖੇਡਾਂ ਦਾ ਆਯੋਜਨ ਹੋ ਰਿਹਾ ਹੈ। ਇਹ ਖੇਡਾਂ 26 ਅਕਤੂਬਰ ਤੋਂ 9 ਨਵੰਬਰ ਤੱਕ ਚੱਲਣਗੀਆਂ। ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ 37ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਨਗੇ। ਉਹ ਖੇਡਾਂ ਵਿਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਵੀ ਸੰਬੋਧਿਤ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਦੇਸ਼  'ਚ ਖੇਡ ਸੱਭਿਆਚਾਰ ਵਿਚ ਇਕ ਬੁਨਿਆਦੀ ਤਬਦੀਲੀ ਆਈ ਹੈ। ਇਸ ਦੌਰਾਨ ਭਾਰਤੀ ਪੇਸ਼ੇਵਰ ਵਿੰਡ ਸਰਫਰ ਕਾਤਯਾ ਇਡਾ ਕੋਏਲਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਸ਼ਾਲ ਸੌਂਪੇਗੀ। ਕਾਤਯਾ ਦਾ ਜਨਮ ਗੋਆ ਵਿਚ ਹੋਇਆ ਸੀ।

Tanu

This news is Content Editor Tanu