ਮਾਂ ਗੰਗਾ ਲਈ ਮਾਡਰਨ ਭਾਗੀਰਥ ਹਨ ਪੀ.ਐੱਮ. ਮੋਦੀ : CM ਯੋਗੀ

01/29/2020 8:58:01 PM

ਮਿਰਜ਼ਾਪੁਰ — ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਧੁਨਿਕ 'ਭਾਗੀਰਥ' ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਗੰਗਾ ਨੂੰ ਨਿਰਮਲ ਬਣਾਉਣ ਲਈ ਸਰਕਾਰ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਗੰਗਾ ਯਾਤਰਾ ਦੇ ਤੀਜੇ ਦਿਨ ਇਥੇ ਸਰਕਾਰੀ ਇੰਟਰ ਕਾਲਜ 'ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮਾਂ ਗੰਗਾ ਨੇ ਉਨ੍ਹਾਂ ਨੂੰ ਸੱਦਿਆ ਹੈ, ਕਿਉਂਕਿ ਗੰਗਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ। ਮੋਦੀ ਨੇ ਉਸੇ ਸਮੇਂ 'ਨਮਾਮੀ ਗੰਗੇ' ਪ੍ਰਾਜੈਕਟ ਨਾਲ ਮਾਂ ਗੰਗਾ ਨੂੰ ਨਿਰਮਲ ਅਤੇ ਅਵਿਰਲ ਕਰਨ ਦੀ ਸਹੁੰ ਚੁੱਕੀ।
ਉਨ੍ਹਾਂ ਕਿਹਾ ਕਿ ਭਾਗੀਰਥ ਨੇ ਕਦੇ ਗੰਗਾ ਦੀ ਧਾਰਾ ਨੂੰ ਗੰਗਾ ਸਾਗਰ ਤਕ ਲੈ ਜਾਣ ਦਾ ਕੰਮ ਨਹੀਂ ਕੀਤਾ ਸੀ ਅਤੇ ਅੱਜ ਪ੍ਰਧਾਨ ਮੰਤਰੀ ਮੋਦੀ ਮਾਂ ਗੰਗਾ ਲਈ ਭਾਗੀਰਥ ਬਣੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗੰਗਾ ਦੀ ਨਿਰਮਲਤਾ ਦਾ ਕੰਮ ਸਾਡੀ ਸਰਕਾਰ ਜੰਗੀ ਪੱਧਰ 'ਤੇ ਕਰ ਰਹੀ ਹੈ। ਕਾਨਪੁਰ ਦੇ ਸੀਸਾਮਊ ਦਾ ਨਾਲਾ ਸਿੱਧਾ ਗੰਗਾ ਜੀ 'ਚ ਜਾ ਡਿੱਗਦਾ ਸੀ, ਪਾਣੀ ਜ਼ਹਿਰ ਹੋ ਰਿਹਾ ਸੀ, ਪਰ ਹੁਣ ਇਕ ਵੀ ਬੂੰਦ ਗੰਦਾ ਪਾਣੀ ਗੰਗਾ ਜੀ 'ਚ ਨਹੀਂ ਡਿੱਗਦਾ ਹੈ।
ਯੋਗੀ ਨੇ ਕਿਹਾ ਕਿ ਅੱਜ ਗੰਗਾ ਕਿਨਾਰੇ ਆਰਗੈਨਿਕ ਖੇਤੀ ਸ਼ੁਰੂ ਹੋ ਰਹੀ ਹੈ। ਗੰਗਾ ਦੇ ਤੱਟਵਰਤੀ ਪਿੰਡ ਅਤੇ ਨਗਰ ਨਿਗਮ 'ਚ ਗੰਗਾ ਪਾਰਕ, ਗੰਗਾ ਤਾਲਾਬ ਅਤੇ ਗੰਗਾ ਮੈਦਾਨ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਣਸਾਗਰ ਪ੍ਰਾਜੈਕਟ 1973 ਤੋਂ ਲਟਕੀ ਸੀ, ਇਸ ਨੂੰ ਸਾਡੀ ਸਰਕਾਰ ਨੇ ਸ਼ੁਰੂ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਬੁੰਦੇਲਖੰਡ 'ਚ ਘਰ-ਘਰ ਨਲ ਦੇ ਜ਼ਰੀਏ ਪਾਣੀ ਪਹੁੰਚਾਇਆ ਜਾ ਰਿਹਾ ਹੈ। 6000 ਕਰੋੜ ਰੁਪਏ ਦੇ ਪ੍ਰੋਜੈਕਟ ਮਿਰਜ਼ਾਪੁਰ ਲਈ ਬਣਾਈ ਗਈ ਹੈ।

Inder Prajapati

This news is Content Editor Inder Prajapati