PM ਮੋਦੀ ਨੇ ਵੈਭਵ ਸਿਖਰ ਸਮਾਗਮ ਦਾ ਕੀਤਾ ਉਦਘਾਟਨ, ਵਿਦੇਸ਼ੀ ਤੇ ਭਾਰਤੀ ਵਿਗਿਆਨੀਆਂ ਨਾਲ ਕੀਤੀ ਗੱਲ

10/02/2020 9:50:29 PM

ਨਵੀਂ ਦਿੱਲੀ - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸ਼ਾਮ ਵਿਸ਼ਵ ਭਾਰਤੀ ਵਿਗਿਆਨੀ ਸਮਿਟ, 2020 ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ, ਮੈਂ ਉਨ੍ਹਾਂ ਵਿਗਿਆਨੀਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਅੱਜ ਆਪਣੇ ਸੁਝਾਅ ਅਤੇ ਵਿਚਾਰ ਪੇਸ਼ ਕੀਤੇ। ਤੁਹਾਡੇ 'ਚੋਂ ਬਹੁਤਿਆਂ ਨੇ ਭਾਰਤੀ ਵਿਦਿਅਕ ਅਤੇ ਖੋਜ ਵਾਤਾਵਰਣ ਪ੍ਰਣਾਲੀ ਦੀ ਆਪਣੇ ਵਿਦੇਸ਼ੀ ਹਮਰੁਤਬਿਆਂ ਨਾਲ ਭਾਗੀਦਾਰੀ ਦੇ ਮਹੱਤਵ 'ਤੇ ਚਾਨਣਾ ਪਾਇਆ। ਪੀ.ਐੱਮ. ਨੇ ਅੱਗੇ ਕਿਹਾ ਕਿ ਵੈਭਵ ਸਮਿਟ ਦੁਨਿਆਭਰ ਦੇ ਵਿਗਿਆਨ ਅਤੇ ਇਨੋਵੇਸ਼ਨ ਨੂੰ ਮਹੱਤਵ ਦੇ ਰਿਹਾ ਹੈ। ਮੈਂ ਇਸ ਨੂੰ ਪ੍ਰਤੀਭਾ ਦਾ ਸੰਗਮ ਕਹਾਂਗਾ।

ਦੱਸ ਦਈਏ ਕਿ ਵੈਭਵ ਸਮਿਟ ਇੱਕ ਅਜਿਹਾ ਰੰਗ ਮੰਚ ਹੈ ਜਿੱਥੇ ਵਿਦੇਸ਼ੀ ਅਤੇ ਭਾਰਤੀ ਖੋਜਕਰਤਾ ਅਤੇ ਅਕਾਦਮਿਕ ਇੱਕ ਮੰਚ ਸਾਂਝਾ ਕਰਦੇ ਹਨ। ਇਹ ਸਮਾਗਮ 2 ਤੋਂ 31 ਅਕਤੂਬਰ, 2020 ਤੱਕ ਆਯੋਜਿਤ ਕੀਤਾ ਜਾਵੇਗਾ। ਆਪਣੇ ਸੰਬੋਧਨ 'ਚ ਪੀ.ਐੱਮ. ਮੋਦੀ ਨੇ ਅੱਗੇ ਕਿਹਾ, ਵਿਗਿਆਨ, ਖੋਜ ਅਤੇ ਨਵੀਨਤਾ ਨੂੰ ਬੜਾਵਾ ਦੇਣ ਲਈ ਭਾਰਤ ਸਰਕਾਰ ਨੇ ਕਈ ਕਦਮ ਚੁੱਕੇ ਹਨ। ਸਾਮਾਜਕ-ਆਰਥਿਕ ਖੇਤਰ 'ਚ ਬਦਲਾਅ ਦੀ ਦਿਸ਼ਾ 'ਚ ਸਾਡੀਆਂ ਕੋਸ਼ਿਸ਼ਾਂ ਦਾ ਮੂਲ ਵਿਗਿਆਨ ਹੈ। ਅਸੀਂ ਚਾਹੁੰਦੇ ਹਾਂ ਕਿ ਵਧੀਆ ਵਿਗਿਆਨੀ ਜਾਂਚ ਸਾਡੇ ਕਿਸਾਨਾਂ ਦੀ ਵੀ ਮਦਦ ਕਰੇ। ਸਾਡੇ ਵਿਗਿਆਨੀਆਂ ਨੇ ਮਿਹਨਤ ਕੀਤੀ ਅਤੇ ਦਾਲਾਂ ਦੇ ਉਤਪਾਦਨ 'ਚ ਵਾਧਾ ਦਰਜ ਕੀਤਾ।  ਅੱਜ ਸਾਨੂੰ ਬਹੁਤ ਘੱਟ ਦਾਲ ਆਯਾਤ ਕਰਨੀ ਪੈਂਦੀ ਹੈ। ਸਾਡੇ ਅਨਾਜ ਉਤਪਾਦਨ ਨੇ ਰਿਕਾਰਡ ਬਣਾਇਆ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਅਸੀਂ ਆਪਣੇ ਕਿਸਾਨਾਂ ਦੀ ਮਦਦ ਲਈ ਉੱਚ ਪੱਧਰੀ ਵਿਗਿਆਨੀ ਖੋਜ ਚਾਹੁੰਦੇ ਹਨ। ਸਾਡੇ ਖੇਤੀਬਾੜੀ ਖੋਜ ਵਿਗਿਆਨੀਆਂ ਨੇ ਦਾਲਾਂ ਦੇ ਸਾਡੇ ਉਤਪਾਦਨ ਨੂੰ ਵਧਾਉਣ ਲਈ ਸਖ਼ਤ ਮਿਨਤ ਕੀਤੀ ਹੈ। ਅੱਜ ਅਸੀਂ ਦਾਲ ਦਾ ਬਹੁਤ ਹੀ ਘੱਟ ਹਿੱਸਾ ਆਯਾਤ ਕਰਦੇ ਹਾਂ। ਸਾਡਾ ਖਾਦ ਉਤਪਾਦਨ ਨਵੇਂ ਰਿਕਾਰਡ ਪੱਧਰ 'ਤੇ ਪਹੁੰਚਿਆ ਹੈ।

Inder Prajapati

This news is Content Editor Inder Prajapati