ਦੁਸਹਿਰੇ ਮੌਕੇ ਹਿਮਾਚਲ ਨੂੰ ਮਿਲਿਆ ਵੱਡਾ ਤੋਹਫ਼ਾ, PM ਮੋਦੀ ਨੇ ਕੀਤਾ ਏਮਜ਼ ਦਾ ਉਦਘਾਟਨ

10/05/2022 1:15:03 PM

ਬਿਲਾਸਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਦੌਰੇ ’ਤੇ ਹਨ। ਪ੍ਰਧਾਨ ਮੰਤਰੀ ਨੇ ਹਿਮਾਚਲ ਦੇ ਬਿਲਾਸਪੁਰ 'ਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਾ ਉਦਘਾਟਨ ਕੀਤਾ। ਇਸ ਹਸਪਤਾਲ ਦਾ ਉਦਘਾਟਨ ਕਰ ਕੇ ਪ੍ਰਧਾਨ ਮੰਤਰੀ ਨੇ ਹਿਮਾਚਲ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਦੇ ਨਿਰਮਾਣ ’ਚ 1470 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਇਹ ਵੀ ਪੜ੍ਹੋ- ਭਾਈਚਾਰਕ ਸਾਂਝ ਦੀ ਮਿਸਾਲ; ਪੰਜ ਪੀੜ੍ਹੀਆਂ ਤੋਂ ਰਾਵਣ ਦਾ ਪੁਤਲਾ ਬਣਾ ਰਿਹੈ ਮੁਸਲਿਮ ਪਰਿਵਾਰ

2017 ’ਚ ਪ੍ਰਧਾਨ ਮੰਤਰੀ ਵਲੋਂ ਰੱਖਿਆ ਗਿਆ ਸੀ ਨੀਂਹ ਪੱਥਰ

ਬਿਲਾਸਪੁਰ ਏਮਜ਼ ਦਾ ਉਦਘਾਟਨ ਦੇਸ਼ ਭਰ ਵਿਚ ਸਿਹਤ ਸੇਵਾਵਾਂ ਨੂੰ ਮਜ਼ਬੂਤ ​​ਕਰਨ ਲਈ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਤੇ ਵਚਨਬੱਧਤਾ ਨੂੰ ਮੁੜ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਹਸਪਤਾਲ ਦਾ ਨੀਂਹ ਪੱਥਰ ਅਕਤੂਬਰ 2017 ਵਿਚ ਪ੍ਰਧਾਨ ਮੰਤਰੀ ਵਲੋਂ ਰੱਖਿਆ ਗਿਆ ਸੀ। 

ਇਹ ਵੀ ਪੜ੍ਹੋ- ਗਰਬਾ ਕਰਦੇ ਨੌਜਵਾਨ ਦੀ ਮੌਤ, ਸਦਮੇ ’ਚ ਕੁਝ ਘੰਟਿਆਂ ਮਗਰੋਂ ਪਿਓ ਨੇ ਵੀ ਤਿਆਗੇ ਪ੍ਰਾਣ

ਬਿਲਾਸਪੁਰ ਏਮਜ਼ ਦੀ ਖ਼ਾਸੀਅਤ

ਏਮਜ਼ 247 ਏਕੜ ਵਿਚ ਫੈਲਿਆ ਹੈ। ਹਸਪਤਾਲ ’ਚ 24 ਘੰਟੇ ਐਮਰਜੈਂਸੀ ਅਤੇ ਡਾਇਲਸਿਸ ਦੀਆਂ ਸਹੂਲਤਾਂ, ਅਲਟਰਾਸੋਨੋਗ੍ਰਾਫੀ, ਸੀਟੀ ਸਕੈਨ, MRI ਆਦਿ ਵਰਗੀਆਂ ਆਧੁਨਿਕ ਡਾਇਗਨੌਸਟਿਕ ਮਸ਼ੀਨਾਂ, ਅੰਮ੍ਰਿਤ ਫਾਰਮੇਸੀ ਅਤੇ ਜਨ ਔਸ਼ਧੀ ਕੇਂਦਰ ਅਤੇ 30 ਬਿਸਤਰਿਆਂ ਵਾਲਾ ਆਯੂਸ਼ ਬਲਾਕ ਵੀ ਹੈ।

ਇਹ ਵੀ ਪੜ੍ਹੋ- ਕੋਰੋਨਾ ਦੇ ਘਟਦੇ ਮਾਮਲਿਆਂ ਦੌਰਾਨ ਦਿੱਲੀ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ

 

ਸਰਕਾਰ ਮੁਤਾਬਕ ਏਮਜ਼ ਬਿਲਾਸਪੁਰ 18 ਸਪੈਸ਼ਲਿਟੀ ਅਤੇ 17 ਸੁਪਰ ਸਪੈਸ਼ਲਿਟੀ ਵਿਭਾਗਾਂ, 18 ਮਾਡਿਊਲਰ ਆਪਰੇਸ਼ਨ ਥੀਏਟਰਾਂ ਅਤੇ 750 ਬਿਸਤਰਿਆਂ ਦੇ ਨਾਲ 64 ICU ਬੈੱਡਾਂ ਵਾਲਾ ਇਕ ਅਤਿ-ਆਧੁਨਿਕ ਹਸਪਤਾਲ ਹੈ, ਜਿਸਦਾ ਨਿਰਮਾਣ 1,470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ।


 

Tanu

This news is Content Editor Tanu