ਸਰਵੇ ''ਚ ਪੀ.ਐੱਮ. ਮੋਦੀ ਅਤੇ ਕੇਂਦਰ ਸਰਕਾਰ ਨੂੰ ਮਿਲੇ ''ਚੰਗੇ ਨੰਬਰ''

09/20/2016 10:14:07 AM

ਨਵੀਂ ਦਿੱਲੀ— ਹਾਲ ਹੀ ''ਚ ਹੋਏ ਇਕ ਸਰਵੇ ''ਚ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ''ਚੰਗੇ ਨੰਬਰ'' ਦਿੱਤੇ ਹਨ। Pew Research Center''s survey of the state of the nation ਅਨੁਸਾਰ ਅੱਧੀ ਆਬਾਦੀ ਨੇ ਸਰਵੇ ''ਚ ਮੋਦੀ ਦੀ ਅਗਵਾਈ ਨੂੰ ਸਵੀਕਾਰਿਆ ਅਤੇ ਸ਼ਲਾਘਾ ਕੀਤੀ ਹੈ। 56 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਹ ਜਨਤਾ ਦਾ ਖਿਆਲ ਰੱਖਣ ਵਾਲੇ ਨੇਤਾ ਹਨ, ਜਦੋਂ ਕਿ 51 ਫੀਸਦੀ ਮੰਨਦੇ ਹਨ ਕਿ ਉਹ ਆਪਣੀ ਗੱਲ ''ਤੇ ਅਟਲ ਰਹਿੰਦੇ ਹਨ। 49 ਫੀਸਦੀ ਲੋਕਾਂ ਦੀ ਰਾਏ ਹੈ ਕਿ ਉਹ ਲੋਕਾਂ ਨੂੰ ਇਕੱਠੇ ਲਿਆ ਕੇ ਕੰਮ ਨੂੰ ਅੰਜਾਮ ਦੇਣ ''ਚ ਯਕੀਨ ਰੱਖਦੇ ਹਨ।

62 ਫੀਸਦੀ ਭਾਰਤੀ ਮੰਨਦੇ ਹਨ ਕਿ ਮਿਲਟਰੀ ਫੋਰਸ ਦੀ ਮਦਦ ਨਾਲ ਹੀ ਅੱਤਵਾਦ ਦਾ ਖਾਤਮਾ ਕੀਤਾ ਜਾ ਸਕਦਾ ਹੈ। ਉੱਥੇ ਹੀ ਲਗਭਗ 63 ਫੀਸਦੀ ਲੋਕ ਮੰਨਦੇ ਹਨ ਕਿ ਫੌਜ ''ਚ ਖਰਚ ''ਚ ਵਾਧਾ ਹੋਣਾ ਚਾਹੀਦਾ। ਸਰਵੇ 3 ਤਿਹਾਈ ਅਨੁਸਾਰ ਭਾਰਤੀ ਜਨਤਾ ਦੇਸ਼ ਦੇ ਮੌਜੂਦਾ ਮਾਹੌਲ, ਦਸ਼ਾ ਅਤੇ ਦਿਸ਼ਾ ਤੋਂ ਸੰਤੁਸ਼ਟ ਹਨ। ਤਕਰੀਬਨ 10 ''ਚੋਂ 8 ਨੂੰ ਲੱਗਦਾ ਹੈ ਕਿ ਦੇਸ਼ ਦੀ ਅਰਥਵਿਵਸਥਾ ਬਿਹਤਰ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਦੀ ਗੱਲ ਕਰੀਏ ਤਾਂ ਇਹ 81 ਫੀਸਦੀ ਬਣੀ ਹੋਈ ਹੈ, ਹਾਲਾਂਕਿ 2015 ''ਚ ਇਹ 87 ਫੀਸਦੀ ਸੀ।
ਗਲੋਬਲ ਆਰਥਿਕ ਉੱਚਾਈ ਦੇ ਡਾਇਰੈਕਟਰ ਬਰੂਸ ਸਟੋਕਸ ਕਹਿੰਦੇ ਹਨ ਕਿ ਇਹ ਅੰਕੜੇ ਜ਼ਬਰਦਸਤ ਹਨ। ਓਬਾਮਾ ਯੂ.ਐੱਸ. ''ਚ ਜਿਸ ਤਰ੍ਹਾਂ ਕਰ ਰਹੇ ਹਨ, ਏਂਗੇਲਾ ਜਰਮਨੀ ''ਚ ਜਿਵੇਂ ਕਰ ਰਹੀ ਹੈ, ਉਸ ਨਾਲੋਂ ਬਿਹਤਰ ਮੋਦੀ ਭਾਰਤ ''ਚ ਕਰ ਰਹੇ ਹਨ। ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਸਰਵੇ ਅਨੁਸਾਰ ਉਸ ਨੂੰ 35 ਫੀਸਦੀ ਨੰਬਰ ਭ੍ਰਿਸ਼ਟਾਚਾਰ ਨਾਲ ਲੜਾਈ ''ਚ, 28 ਫੀਸਦੀ ਨੰਬਰ ਬੇਰੋਜ਼ਗਾਰੀ ਅਤੇ 27 ਫੀਸਦੀ ਗਰੀਬਾਂ ਦੀ ਮਦਦ ਲਈ ਮਿਲੇ ਹਨ। 54 ਫੀਸਦੀ ਲੋਕਾਂ ਨੇ ਜ਼ਾਹਰ ਕੀਤਾ ਕਿ ਫਿਰਕਾਪ੍ਰਸਤੀ ਦੇਸ਼ ਦੀ ਇਕ ਵੱਡੀ ਸਮੱਸਿਆ ਹੈ। 52 ਫੀਸਦੀ ਲੋਕਾਂ ਨੇ ਇਹ ਵੀ ਮੰਨਿਆ ਕਿ ਆਈ.ਐੱਸ.ਆਈ.ਐੱਸ. ਭਾਰਤ ਲਈ ਵੱਡਾ ਖਤਰਾ ਹੈ।

Disha

This news is News Editor Disha