PM ਮੋਦੀ ਨੇ ਦੱਖਣੀ ਅਫ਼ਰੀਕਾ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਦਿੱਤੇ ਭਾਰਤੀ ਵਿਰਾਸਤ ਨੂੰ ਦਰਸਾਉਂਦੇ ਖ਼ਾਸ ਤੋਹਫ਼ੇ

08/25/2023 11:50:13 AM

ਨਵੀਂ ਦਿੱਲੀ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋਹਾਨਸਬਰਗ ਵਿੱਚ ਮਹਿਮਾਨਾਂ ਨੂੰ ਭਾਰਤ ਤੋਂ ਲਿਆਂਦੇ ਵਿਸ਼ੇਸ਼ ਤੋਹਫ਼ੇ ਭੇਟ ਕੀਤੇ। ਪੀ.ਐੱਮ. ਮੋਦੀ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਅਤੇ ਪਹਿਲੀ ਮਹਿਲਾ ਸ਼ੇਪੋ ਮੋਤਸੇਪੇ ਨੂੰ ਤੋਹਫ਼ੇ ਭੇਟ ਕੀਤੇ। ਇਹਨਾਂ ਤੋਹਫ਼ਿਆਂ ਵਿਚ ਭਾਰਤੀ ਵਿਰਾਸਤ ਨੂੰ ਦਰਸਾਉਂਦੀਆਂ ਕਲਾ ਕਿਰਤਾਂ ਅਤੇ ਰਵਾਇਤੀ ਵਸਤੂਆਂ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੀ.ਐੱਮ. ਮੋਦੀ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੂੰ ਤੇਲੰਗਾਨਾ ਦੀ ਮਸ਼ਹੂਰ 'ਸੁਰਾਹੀ' ਦੀ ਜੋੜੀ ਅਤੇ ਉਹਨਾਂ ਦੀ ਪਤਨੀ ਅਤੇ ਮੇਜ਼ਬਾਨ ਦੇਸ਼ ਦੀ ਪਹਿਲੀ ਮਹਿਲਾ ਸ਼ੇਪੋ ਮੋਤਸੇਪੇ ਨੂੰ ਨਾਗਾਲੈਂਡ ਦੀ ਸ਼ਾਲ ਭੇਟ ਕੀਤੀ। ਇਸ ਤੋਂ ਇਲਾਵਾ ਪੀ.ਐੱਮ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਨੂੰ ਮੱਧ ਪ੍ਰਦੇਸ਼ ਦੀ ਗੋਂਡ ਪੇਂਟਿੰਗ ਤੋਹਫ਼ੇ ਵਜੋਂ ਦਿੱਤੀ।

ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੂੰ ਦਿੱਤੀ ਸੁਰਾਹੀ ਦੀ ਖ਼ਾਸੀਅਤ

ਅਧਿਕਾਰੀਆਂ ਨੇ ਦੱਸਿਆ ਕਿ ਬਿਦਰੀ ਸ਼ਿਲਪਕਾਰੀ ਪੂਰੀ ਤਰ੍ਹਾਂ ਭਾਰਤੀ ਕਾਢ ਹੈ। ਇਹ ਸ਼ਿਲਪਕਲਾ 500 ਸਾਲ ਪੁਰਾਣੀ ਹੈ। ਇਸ ਦੀ ਸ਼ੁਰੂਆਤ ਵਿਸ਼ੇਸ਼ ਤੌਰ 'ਤੇ ਕਰਨਾਟਕ ਦੇ ਬੀਦਰ ਤੋਂ ਹੋਈ ਸੀ। ਿਬਦਰੀ ਨੂੰ ਜ਼ਿੰਕ, ਤਾਂਬੇ ਅਤੇ ਹੋਰ ਗੈਰ-ਫੈਰਸ ਧਾਤਾਂ ਦੇ ਮਿਸ਼ਰਤ ਮਿਸ਼ਰਣ ਨਾਲ ਢਾਲਿਆ ਜਾਂਦਾ ਹੈ। ਢਾਲਣ ਮਗਰੋਂ ਇਸ 'ਤੇ ਸੁੰਦਰ ਪੈਟਰਨ ਉੱਕੇਰੇ ਗਏ ਹਨ ਅਤੇ ਸ਼ੁੱਧ ਚਾਂਦੀ ਦੇ ਤਾਰ ਜੜੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਕਾਸਟਿੰਗ ਨੂੰ ਫਿਰ ਬਿਦਰ ਕਿਲ੍ਹੇ ਦੀ ਵਿਸ਼ੇਸ਼ ਮਿੱਟੀ ਨਾਲ ਮਿਲਾਏ ਗਏ ਘੋਲ ਵਿੱਚ ਪਾਇਆ ਜਾਂਦਾ ਹੈ, ਜਿਸ ਵਿੱਚ ਵਿਸ਼ੇਸ਼ ਆਕਸੀਡਾਈਜ਼ਿੰਗ ਗੁਣ ਹੁੰਦੇ ਹਨ। ਇਸ ਨਾਲ ਜ਼ਿੰਕ ਮਿਸ਼ਰਤ ਇੱਕ ਚਮਕਦਾਰ ਕਾਲੇ ਰੰਗ ਵਿੱਚ ਬਦਲ ਜਾਂਦਾ ਹੈ, ਜਿਸ ਨਾਲ ਚਾਂਦੀ ਦੀ ਪਰਤ ਕਾਲੇ ਬੈਕਗ੍ਰਾਉਂਡ ਨਾਲ ਸ਼ਾਨਦਾਰ ਪ੍ਰਤੀਤ ਹੁੰਦੀ ਹੈ। ਤੋਹਫ਼ੇ ਵਿਚ ਚਾਂਦੀ ਦੀ 'ਨੱਕਾਸ਼ੀ' ਵੀ ਸੀ, ਜਿਸ ਦੇ ਨਮੂਨੇ ਪਹਿਲਾਂ ਕਾਗਜ਼ 'ਤੇ ਖਿੱਚੇ ਜਾਂਦੇ ਹਨ ਅਤੇ ਫਿਰ ਚਾਂਦੀ ਦੀਆਂ ਚਾਦਰਾਂ 'ਤੇ ਤਬਦੀਲ ਕੀਤੇ ਜਾਂਦੇ ਹਨ।

ਪਹਿਲੀ ਮਹਿਲਾ ਨੂੰ ਦਿੱਤੇ ਤੋਹਫ਼ੇ ਦੀ ਖ਼ਾਸੀਅਤ

ਉਹਨਾਂ ਨੇ ਦੱਸਿਆ ਕਿ ਪਹਿਲੀ ਮਹਿਲਾ ਨੂੰ ਦਿੱਤਾ ਨਾਗਾ ਸ਼ਾਲ, ਟੈਕਸਟਾਈਲ ਕਲਾ ਦਾ ਇੱਕ ਸ਼ਾਨਦਾਰ ਰੂਪ ਹੈ ਜੋ ਭਾਰਤ ਦੇ ਉੱਤਰ-ਪੂਰਬੀ ਹਿੱਸੇ ਵਿੱਚ ਨਾਗਾਲੈਂਡ ਵਿੱਚ ਕਬੀਲਿਆਂ ਦੁਆਰਾ ਸਦੀਆਂ ਤੋਂ ਬੁਣਿਆ ਜਾਂਦਾ ਰਿਹਾ ਹੈ। ਇਹ ਸ਼ਾਲਾਂ ਆਪਣੇ ਜੀਵੰਤ ਰੰਗਾਂ, ਗੁੰਝਲਦਾਰ ਡਿਜ਼ਾਈਨਾਂ ਅਤੇ ਰਵਾਇਤੀ ਬੁਣਾਈ ਤਕਨੀਕਾਂ ਦੀ ਵਰਤੋਂ ਲਈ ਜਾਣੀਆਂ ਜਾਂਦੀਆਂ ਹਨ, ਜੋ ਪੀੜ੍ਹੀ ਦਰ ਪੀੜ੍ਹੀ ਟਰਾਂਸਫਰ ਹੁੰਦੀਆਂ ਰਹਿੰਦੀਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਹਰੇਕ ਨਾਗਾ ਸ਼ਾਲ ਇੱਕ ਵਿਲੱਖਣ ਕਹਾਣੀ ਦੱਸਦਾ ਹੈ, ਜੋ ਕਬੀਲੇ ਦੇ ਇਤਿਹਾਸ, ਵਿਸ਼ਵਾਸਾਂ ਅਤੇ ਜੀਵਨ ਢੰਗ ਨੂੰ ਦਰਸਾਉਂਦਾ ਹੈ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਭੇਂਟ ਕੀਤੀ ਮੱਧ ਪ੍ਰਦੇਸ਼ ਦੀ ਗੋਂਡ ਪੇਂਟਿੰਗ

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਕਸ ਸੰਮੇਲਨ 'ਚ ਮਿਲੇ PM ਮੋਦੀ ਅਤੇ ਸ਼ੀ ਜਿਨਪਿੰਗ, ਦੋਵਾਂ ਨੇ ਮਿਲਾਏ ਹੱਥ (ਵੀਡੀਓ)

ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੂੰ ਮੱਧ ਪ੍ਰਦੇਸ਼ ਦੀ ਗੋਂਡ ਪੇਂਟਿੰਗ ਗਿਫ਼ਟ ਕੀਤੀ । ਗੋਂਡ ਸ਼ਬਦ ਦ੍ਰਾਵਿੜ ਸ਼ਬਦ ਕੋਂਡਾ ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਹਰਾ ਪਹਾੜ। ਗੋਂਡ ਪੇਂਟਿੰਗਾਂ ਸਭ ਤੋਂ ਪ੍ਰਸ਼ੰਸਾਯੋਗ ਕਬਾਇਲੀ ਕਲਾ ਰੂਪਾਂ ਵਿੱਚੋਂ ਇੱਕ ਹਨ, ਉਹਨਾਂ ਨੇ ਕਿਹਾ ਕਿ ਬਿੰਦੂਆਂ ਅਤੇ ਰੇਖਾਵਾਂ ਦੁਆਰਾ ਬਣਾਈਆਂ ਗਈਆਂ ਇਹ ਪੇਂਟਿੰਗਾਂ ਗੋਂਡ ਭਾਈਚਾਰੇ ਦੀਆਂ ਕੰਧਾਂ ਅਤੇ ਫਰਸ਼ਾਂ 'ਤੇ ਚਿੱਤਰਕਾਰੀ ਕਲਾ ਦਾ ਹਿੱਸਾ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana