PM ਮੋਦੀ ਨੇ ਮੋਟੇ ਆਨਾਜ ਦੇ ਫਾਇਦਿਆਂ 'ਤੇ ਗ੍ਰੈਮੀ ਜੇਤੂ ਫਾਲੂ ਨਾਲ ਮਿਲ ਕੇ ਲਿਖਿਆ ਗੀਤ, ਅੱਜ ਹੋਵੇਗਾ ਰਿਲੀਜ਼

06/16/2023 4:13:51 PM

ਨਿਊਯਾਰਕ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਟੇ ਆਨਾਜ ਦੇ ਲਾਭਾਂ ਅਤੇ ਵਿਸ਼ਵ ਵਿਚ ਭੁੱਖਮਰੀ ਨੂੰ ਘੱਟ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਦੱਸਣ ਲਈ ਗ੍ਰੈਮੀ ਪੁਰਸਕਾਰ ਜੇਤੂ ਅਤੇ ਭਾਰਤੀ-ਅਮਰੀਕੀ ਗਾਇਕਾ ਫਾਲੂ ਨਾਲ ਮਿਲ ਕੇ ਇਕ ਗੀਤ ਲਿਖਿਆ ਹੈ। 'ਅਬੰਡੈਂਸ ਇਨ ਮਿਲਟਸ' ਗੀਤ ਨੂੰ ਮੁੰਬਈ ਵਿੱਚ ਜਨਮੀ ਗਾਇਕਾ-ਗੀਤਕਾਰ ਫਾਲਗੁਨੀ ਸ਼ਾਹ ਅਤੇ ਉਨ੍ਹਾਂ ਦੇ ਪਤੀ ਅਤੇ ਗਾਇਕ ਗੌਰਵ ਸ਼ਾਹ ਨੇ ਗਾਇਆ ਹੈ। ਫਾਲਗੁਨੀ ਨੂੰ ਫਾਲੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਗੀਤ ਅੱਜ ਰਿਲੀਜ਼ ਹੋਵੇਗਾ। ਭਾਰਤ ਦੇ ਪ੍ਰਸਤਾਵ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 2023 ਨੂੰ 'International Year of Millets' ਘੋਸ਼ਿਤ ਕੀਤਾ ਹੈ।

ਇਹ ਵੀ ਪੜ੍ਹੋ: ਪਤਲੀ ਹੋਣ ਲਈ ਕੁੜੀ ਨੇ ਛੱਡਿਆ ਖਾਣਾ-ਪੀਣਾ, ਭੁੱਖੇ ਢਿੱਡ ਵਰਕ ਆਊਟ ਕਰਦਿਆਂ ਵਾਪਰ ਗਿਆ ਇਹ ਭਾਣਾ

ਫਾਲੂ ਨੇ ਇਲ ਗੀਤ ਦੀ ਰਿਲੀਜ਼ ਤੋਂ ਪਹਿਲਾਂ ਦੱਸਿਆ, ''ਪ੍ਰਧਾਨ ਮੰਤਰੀ ਮੋਦੀ ਨੇ ਇਹ ਗੀਤ ਮੇਰੇ ਅਤੇ ਮੇਰੇ ਪਤੀ ਗੌਰਵ ਸ਼ਾਹ ਨਾਲ ਮਿਲ ਕੇ ਲਿਖਿਆ ਹੈ।'' ਉਨ੍ਹਾਂ ਕਿਹਾ ਕਿ ਅੰਗਰੇਜ਼ੀ ਅਤੇ ਹਿੰਦੀ 'ਚ ਲਿਖਿਆ ਇਹ ਗੀਤ ਹਰੇਕ ਲਈ ਉਪਲੱਬਧ ਕਰਾਇਆ ਜਾਵੇਗਾ ਅਤੇ ਇਹ ਮੋਟੇ ਆਨਾਜ ਦੇ ਲਾਭਾਂ ਨੂੰ ਉਜਾਗਰ ਕਰੇਗਾ। ਫਾਲੂ ਦੀ ਵੈੱਬਸਾਈਟ 'ਤੇ ਇਕ ਬਿਆਨ ਵਿਚ ਕਿਹਾ ਗਿਆ, 'ਫਾਲੂ ਅਤੇ ਗੌਰਵ ਸ਼ਾਹ 'International Year of Millets' ਦਾ ਜਸ਼ਨ ਮਨਾਉਣ ਲਈ 16 ਜੂਨ 2023 ਨੂੰ 'ਅਬੰਡੈਂਸ ਇਨ ਮਿਲਟਸ' ਗੀਤ ਰਿਲੀਜ਼ ਕਰਨਗੇ, ਜਿਸ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨਜ਼ਰ ਆਉਣਗੇ। 'ਅਬੰਡੈਂਸ ਆਫ ਮਿਲਟਸ' ਗੀਤ ਦੀ ਰਚਨਾ ਵਿਸ਼ਵ ਵਿਚ ਭੁੱਖਮਰੀ ਨੂੰ ਘੱਟ ਕਰਨ ਵਿੱਚ ਇਸ ਸੁਪਰ ਪੌਸ਼ਟਿਕ ਆਨਾਜ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ।'' 

ਇਹ ਵੀ ਪੜ੍ਹੋ: ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਦਿੱਤੀ ਇਹ ਸਲਾਹ

ਫਾਲੂ ਨੂੰ 'ਏ ਕਲਰਫੁੱਲ ਵਰਲਡ' ਲਈ ਸਰਵੋਤਮ ਬੱਚਿਆਂ ਦੀ ਐਲਬਮ ਸ਼੍ਰੇਣੀ ਵਿੱਚ ਗ੍ਰੈਮੀ ਪੁਰਸਕਾਰ 2022 ਵਿੱਚ ਦਿੱਤਾ ਗਿਆ ਸੀ। ਫਾਲੂ ਨੇ ਕਿਹਾ ਕਿ ਗ੍ਰੈਮੀ ਜਿੱਤਣ ਤੋਂ ਬਾਅਦ ਪਿਛਲੇ ਸਾਲ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਮਨ ਵਿਚ ਮੋਟੇ ਆਨਾਜ ਨੂੰ ਲੈ ਕੇ ਗੀਤ ਦੀ ਰਚਨਾ ਕਰਨ ਦਾ ਵਿਚਾਰ ਆਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੋਦੀ ਨਾਲ ਬਦਲਾਅ ਲਿਆਉਣ ਅਤੇ ਮਨੁੱਖਤਾ ਨੂੰ ਉੱਚਾ ਚੁੱਕਣ ਲਈ ਸੰਗੀਤ ਦੀ ਸ਼ਕਤੀ 'ਤੇ ਚਰਚਾ ਕੀਤੀ ਸੀ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭੁੱਖਮਰੀ ਨੂੰ ਖ਼ਤਮ ਕਰਨ ਦਾ ਸੰਦੇਸ਼ ਦੇਣ ਵਾਲਾ ਗੀਤ ਲਿਖਣ ਦਾ ਸੁਝਾਅ ਦਿੱਤਾ। ਫਾਲੂ ਨੇ ਕਿਹਾ ਕਿ ਕਿਉਂਕਿ ਸੰਗੀਤ ਸਰਹੱਦਾ ਨਾਲ ਨਹੀਂ ਬੱਝਿਆ ਹੁੰਦਾ, ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਮੋਟੇ ਦਾਣਿਆਂ 'ਤੇ ਗੀਤ ਲਿਖਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਮੋਟਾ ਆਨਾਜ ਬਹੁਤ ਪੌਸ਼ਟਿਕ ਭੋਜਨ ਹੈ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 15 ਲੋਕਾਂ ਦੀ ਦਰਦਨਾਕ ਮੌਤ

ਫਾਲੂ ਨੇ ਕਿਹਾ ਕਿ ਉਸਨੇ ਬਹੁਤ "ਭੋਲੇਪਣ" ਨਾਲ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਉਸ ਨਾਲ ਮਿਲ ਕੇ ਇੱਕ ਗੀਤ ਲਿਖਣਗੇ, ਜਿਸ ਲਈ ਉਹ ਸਹਿਮਤ ਹੋ ਗਏ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਅਤੇ ਹਿੰਦੀ ਵਿੱਚ ਰਿਲੀਜ਼ ਕੀਤੇ ਜਾਣ ਵਾਲੇ ਇਸ ਗੀਤ ਦਾ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤਾ ਜਾਵੇਗਾ ਤਾਂ ਜੋ ਲੋਕਾਂ ਤੱਕ ਪਹੁੰਚ ਸਕਣ। ਫਾਲੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਾਲ ਗੀਤ ਲਿਖਣ ਤੋਂ ਪਹਿਲਾਂ ਘਬਰਾ ਹੋਈ ਸੀ, ਪਰ ਸਾਰੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਪੂਰੀ ਹੋ ਗਈ। ਉਨ੍ਹਾਂ ਕਿਹਾ, ''ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਲਈ ਲਿਖਣਾ ਵੱਖਰੀ ਗੱਲ ਹੈ ਅਤੇ ਉਨ੍ਹਾਂ ਨਾਲ ਲਿਖਣਾ ਵੱਖਰੀ ਗੱਲ ਹੈ। ਗੀਤਾਂ ਦੇ ਵਿਚਕਾਰ, ਤੁਸੀਂ ਉਨ੍ਹਾਂ ਵੱਲੋਂ ਲਿਖਿਆ ਅਤੇ ਉਨ੍ਹਾਂ ਦੀ ਆਵਾਜ਼ ਵਿੱਚ ਦਿੱਤਾ ਭਾਸ਼ਣ ਸੁਣੋਗੇ।” ਫਾਲੂ ਨੇ ਕਿਹਾ ਕਿ ਮੋਦੀ ਨਾਲ ਮਿਲ ਕੇ ਮੋਟੇ ਅਨਾਜ ਉੱਤੇ ਗੀਤ ਲਿਖਣਾ ਉਨ੍ਹਾਂ ਲਈ ਇੱਕ ਬਹੁਤ “ਸਨਮਾਨ” ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਕਲਾਕਾਰ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਹੈ।

ਇਹ ਵੀ ਪੜ੍ਹੋ: ਹਿੰਦੂ ਭਾਈਚਾਰੇ ਕੋਲ ਇੰਨੀ ਤਾਕਤ ਕਿ ਉਹ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਤੈਅ ਕਰ ਸਕਦੇ ਹਨ : MP ਮੈਕਕਾਰਮਿਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry