3 ਦੇਸ਼ਾਂ ਦੀ ਯਾਤਰਾ ''ਤੇ PM ਮੋਦੀ ਦੇਰ ਰਾਤ ਪਹੁੰਚ ਸਵੀਡਨ, ਹੋਇਆ ਜ਼ੋਰਦਾਰ ਸਵਾਗਤ

04/17/2018 4:53:28 AM

ਸਟਾਕਹੋਮ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦੇਸ਼ਾਂ ਦੀ ਯਾਤਰਾ 'ਚ ਪਹਿਲੇ ਦਿਨ ਸਵੀਡਨ ਪਹੁੰਚੇ। ਇਥੇ ਪਹੁੰਚਣ 'ਤੇ ਸਵੀਡਸ਼ ਪ੍ਰਧਾਨ ਮੰਤਰੀ ਸਟੇਫਾਨ ਲੋਫਵੇਨ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸਟਾਕਹੋਮ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ। ਜ਼ਿਕਰਯੋਗ ਹੈ ਕਿ ਮੋਦੀ ਪਹਿਲੀ ਵਾਰ ਸਵੀਡਨ ਦੌਰੇ 'ਤੇ ਗਏ ਗਨ। ਮੰਗਲਵਾਰ ਨੂੰ ਸਟਾਕਹੋਮ 'ਚ ਦੋਹਾਂ ਪ੍ਰਧਾਨ ਮੰਤਰੀਆਂ ਵਿਚਾਲੇ ਕਈ ਮੁਦਿਆਂ 'ਤੇ ਗੱਲਬਾਤ ਹੋਵੇਗੀ।
ਇਸ ਤੋਂ ਬਾਅਦ ਉਹ ਲੰਡਨ ਲਈ ਰਵਾਨਾ ਹੋਣਗੇ। ਉਥੇ ਉਹ ਕਾਮਨਵੈਲਥ ਹੈਂਡਸ ਆਫ ਗਵਰਮੈਂਟ ਮੀਟਿੰਗ (ਸੀ. ਐੱਸ. ਓ. ਜੀ. ਐੱਮ.) 'ਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ 52 ਦੇਸ਼ਾਂ ਦੇ ਨੁਮਾਇੰਦਿਆਂ 'ਚੋਂ ਉਹ ਇਕੱਲੇ ਰਾਸ਼ਟਰ ਪ੍ਰਮੁੱਖ ਹਨ, ਜਿਨ੍ਹਾਂ ਨੂੰ 2 ਪੱਖੀ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਹੈ।


ਬ੍ਰਿਟੇਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਮੋਦੀ ਦਾ ਬ੍ਰਿਟੇਨ 'ਚ ਸ਼ਾਨਦਾਰ ਸਵਾਗਤ ਹੋਵੇਗਾ। ਉਹ ਬੁੱਧਵਾਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ 2 ਬੈਠਕਾਂ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਵੀਰਵਾਰ ਤੋਂ ਸ਼ੁਰੂ ਹੋ ਰਹੇ ਕਾਮਨਵੈਲਥ ਸੰਮੇਲਨ 'ਚ ਹਿੱਸਾ ਲੈਣਗੇ। ਅਧਿਕਾਰੀਆਂ ਮੁਤਾਬਕ 10 ਡਾਓਨਿੰਗ ਸਟ੍ਰੀਟ 'ਚ ਮੋਦੀ ਅਤੇ ਥੈਰੇਸਾ ਮੇਅ 'ਚ ਹਿੱਤ, ਸਰਹੱਦ ਪਾਰ ਅੱਤਵਾਦ, ਵੀਜ਼ਾ ਅਤੇ ਪ੍ਰਵਾਸੀਆਂ ਦੇ ਮੁੱਦੇ 'ਤੇ ਚਰਚਾ ਕਰਨਗੇ। ਇਸ ਤੋਂ ਬਾਅਦ ਦੋਵੇਂ ਨੇਤਾ ਲੰਡਨ ਦੇ ਸਾਇੰਸ ਮਿਊਜ਼ੀਅਮ ਜਾਣਗੇ।
ਜਿੱਥੇ ਵਿਗਿਆਨ ਇਨੋਵੇਸ਼ਨ ਦੇ 5 ਹਜ਼ਾਰ ਸਾਲ ਨਾਂ ਦੀ ਪ੍ਰਦਰਸ਼ਨੀ ਦੇਖਣਗੇ ਅਤੇ ਭਾਰਤੀ ਮੂਲ ਦੇ ਅਤੇ ਹੋਰਨਾਂ ਵਿਗਿਆਨਕਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਦੇ ਤਹਿਤ ਨਵੇਂ ਆਯੂਰਵੈਦਿਕ ਸੈਂਟਰ ਆਫ ਐਕਸੀਲੇਂਸ ਨੂੰ ਲਾਂਚ ਕਰਨਗੇ। ਮੋਦੀ ਸੰਮੇਲਨ 'ਚ ਹਿੱਸਾ ਲੈਣ ਵਾਲੇ ਇਕੱਲੇ ਅਜਿਹੇ ਨੇਤਾ ਹਨ, ਜਿਨ੍ਹਾਂ ਨੂੰ ਲਿਮੋਜ਼ਿਨ (ਕਾਰ) 'ਚ ਸਫਰ ਕਰਨ ਦੀ ਇਜਾਜ਼ਤ ਮਿਲੀ ਹੈ ਅਤੇ ਬਾਕੀ ਨੇਤਾ ਬਸ ਰਾਹੀਂ ਯਾਤਰਾ ਕਰਨਗੇ।


ਉਹ 3 ਉੱਚ ਗਲੋਬਲ ਨੇਤਾਵਾਂ 'ਚੋਂ ਇਕ ਹੋਣਗੇ, ਜੋ ਮਹਾਰਾਣੀ ਐਲੀਜ਼ਾਬੇਥ ਦੇ ਨਿੱਜੀ ਪ੍ਰੋਗਰਾਮ 'ਚ ਹਿੱਸਾ ਲੈਣਗੇ। ਮੋਦੀ ਦੇ ਸਵਾਗਤ 'ਚ ਇਕ ਵਿਸ਼ੇਸ਼ ਪ੍ਰੋਗਰਾਮ ਪ੍ਰਿੰਸ ਚਾਰਲਸ ਨੇ ਵੀ ਆਯੋਜਿਤ ਕੀਤਾ ਹੈ, ਜਿਸ 'ਚ ਟਾਟਾ ਮੋਟਰ ਦੀ ਪਹਿਲੀ ਇਲੈਕਟ੍ਰਾਨਿਕ ਜੈਗੂਆਰ ਚਲਾਉਣਗੇ। ਇਹ ਪ੍ਰਾਜੈਕਟ ਭਾਰਤ-ਯੂ. ਕੇ. ਤਕਨੀਕੀ ਸਹਿਯੋਗ ਦਾ ਪ੍ਰਤੀਕ ਹੈ।
ਸਵੀਡਨ 'ਚ ਭਾਰਤੀ ਰਾਜਦੂਤ ਮੋਨਿਕਾ ਕਪਿਲ ਮੋਹਤਾ ਨੇ ਦੱਸਿਆ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਇਤਿਹਾਸਕ ਯਾਤਰਾ ਹੈ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ 30 ਸਾਲ ਬਾਅਦ ਸਵੀਡਨ ਆ ਰਹੇ ਹਨ। ਪਹਿਲੀ ਵਾਰ ਸਵੀਡਨ ਦੇ ਪ੍ਰਧਾਨ ਮੰਤਰੀ ਪਰੰਪਰਾ ਤੋੜ ਕੇ ਨਰਿੰਦਰ ਮੋਦੀ ਦੀ ਅਗਵਾਈ ਲਈ ਏਅਰਪੋਰਟ ਜਾਣਗੇ। ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦਾ ਸਵਗਾਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਸਵੀਡਨ ਦਾ ਰਾਜਧਾਨੀ ਸਟਾਕਹੋਮ 'ਚ ਸਵੀਡਸ਼ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ 18 ਅਪ੍ਰੈਲ ਨੂੰ ਲੰਡਨ ਦੇ ਇਤਿਹਾਸਕ ਸ੍ਰੇਂਟ ਹਾਲ 'ਚ ਦੁਨੀਆ ਭਰ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ। 19 ਅਤੇ 20 ਅਪ੍ਰੈਲ ਨੂੰ ਲੰਡਨ 'ਚ ਕਾਮਨਵੈਲਥ ਸੰਮੇਲਨ 'ਚ ਸ਼ਾਮਲ ਹੋਣਗੇ। ਉਹ 20 ਅਪ੍ਰੈਲ ਨੂੰ ਹੀ ਜਰਮਨੀ ਜਾਣਗੇ ਜਿੱਥੇ ਉਹ ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨਾਲ ਮੁਲਾਕਾਤ ਕਰਨਗੇ।