PM ਮੋਦੀ ਦੀ ਭਤੀਜੀ ਨੂੰ ਨਹੀਂ ਮਿਲੀ ਨਗਰ ਨਿਕਾਯ ਚੋਣਾਂ ਲਈ ਟਿਕਟ

02/05/2021 1:24:48 AM

ਅਹਿਮਦਾਬਾਦ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਸੋਨਲ ਮੋਦੀ ਅਹਿਮਦਾਬਾਦ ਨਗਰ ਨਿਕਾਯ ਚੋਣਾਂ ਲਈ ਭਾਜਪਾ ਦਾ ਟਿਕਟ ਪਾਉਣ ਵਿਚ ਵੀਰਵਾਰ ਨਾਕਾਮ ਰਹੀ। ਦਰਅਸਲ ਪਾਰਟੀ ਨੇ ਉਮੀਦਵਾਰਾਂ ਲਈ ਨਵੇਂ ਨਿਯਮਾਂ ਦਾ ਹਵਾਲਾ ਦਿੱਤਾ ਹੈ।

ਇਹ ਵੀ ਪੜ੍ਹੋ : ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਸੋਨਲ ਨੇ ਮੰਗਲਵਾਰ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਸ ਨੇ ਏ. ਐੱਮ. ਸੀ. ਦੇ ਬੋਦਕਦੇਵ ਵਾਰਡ ਤੋਂ ਚੋਣਾਂ ਲੜਣ ਲਈ ਭਾਜਪਾ ਤੋਂ ਟਿਕਟ ਮੰਗੀ ਹੈ। ਸੋਨਲ ਮੋਦੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਦੀ ਧੀ ਹੈ। ਭਾਜਪਾ ਵੱਲੋਂ ਵੀਰਵਾਰ ਦੇਰ ਸ਼ਾਮ ਜਾਰੀ ਕੀਤੀ ਗਈ ਲਿਸਟ ਵਿਚ ਬੋਦਕਦੇਵ ਜਾਂ ਕਿਸੇ ਹੋਰ ਵਾਰਡ ਤੋਂ ਸੋਨਲ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ। ਭਾਜਪਾ ਦੀ ਸੂਬਾਈ ਇਕਾਈ ਦੇ ਮੁਖੀ ਸੀ. ਆਰ. ਪਾਟਿਲ ਤੋਂ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਿਯਮ ਸਾਰਿਆਂ ਲਈ ਬਰਾਬਰ ਹਨ। ਗੁਜਰਾਤ ਭਾਜਪਾ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਪਾਰਟੀ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਟਿਕਟ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਬਜਟ ਤੋਂ ਬਾਅਦ ਸਰਕਾਰ ਨੇ ਦਿੱਤਾ ਝਟਕਾ, ਰਸੋਈ ਗੈਸ 25 ਰੁਪਏ ਮਹਿੰਗਾ

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh