PM ਮੋਦੀ ਦਾ ਨਵਾਂ ਕਸ਼ਮੀਰ ਮਿਸ਼ਨ, ਵਾਦੀਆਂ ''ਚ ਰਹਿਣ ਵਾਲਿਆਂ ਦੀ ਬਦਲੇਗੀ ਕਿਸਮਤ

10/22/2019 8:16:48 PM

ਨਵੀਂ ਦਿੱਲੀ — ਜੰਮੂ ਕਸ਼ਮੀਰ ਦੀ ਠੰਡ ਆਬੋ ਹਵਾ 'ਚ ਉਗਾਈ ਜਾਣ ਵਾਲੀ ਫਸਲ ਕੇਸਰ ਦੀ ਖੇਤੀ ਨਾਲ ਹੁਣ ਵਾਦੀਆਂ 'ਚ ਰਹਿਣ ਵਾਲੇ ਕਿਸਾਨਾਂ ਦੀ ਕਿਸਮਤ ਬਦਲੇਗੀ, ਕਿਉਂਕਿ ਮੋਦੀ ਸਰਕਾਰ ਕੇਸਰ ਦੀ ਪੈਦਾਵਾਰ ਵਧਾ ਕੇ ਕਿਸਾਨਾਂ ਨੂੰ ਲੱਖਪਤੀ ਬਣਾਉਣ ਦੀ ਦਿਸ਼ਾ 'ਚ ਮਿਸ਼ਨ ਮੋਡ 'ਚ ਕੰਮ ਕਰ ਰਹੀ ਹੈ। ਸਰਕਾਰ ਨੇ ਕੇਸਰ ਦੀ ਪੈਦਾਵਾਰ ਅਗਲੇ ਕੁਝ ਸਾਲਾਂ 'ਚ ਵਧਾ ਕੇ  ਦੁਗਣਾ ਕਰਨ ਦੀ ਟਿੱਚਾ ਰੱਖਿਆ ਹੈ।
ਖੇਤੀਬਾੜੀ ਵਿਗਿਆਨਕਾਂ ਦੀ ਮੰਨੀਏ ਤਾਂ ਇਕ ਹੈਕਟੇਅਰ 'ਚ ਕੇਸਰ ਦੀ ਖੇਤੀ ਨਾਲ ਕਿਸਾਨ ਸਾਲ 'ਚ 24-27 ਲੱਖ ਰੁਪਏ ਕਮਾ ਸਕਦੇ ਹਨ। ਕੁਦਰਤੀ ਆਬੋ ਹਵਾ ਨੂੰ ਲੈ ਕੇ ਦੁਨੀਆ 'ਚ ਸਰਜਮੀਂ 'ਤੇ ਉਨੰਤ ਦੇ ਨਾਂ ਨਾਲ ਮਸ਼ਹੂਰ ਕਸ਼ਮੀਰ ਦੀ ਦਿਸ਼ਾ ਸੁਧਾਰ ਕੇ ਪ੍ਰਦੇਸ਼ ਨੂੰ ਨਵੀਂ ਦਿਸ਼ਾ ਦੇਣ ਦੀ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਹੀ ਕਾਰਜਕਾਲ 'ਚ ਬੁਣੀ ਸੀ, ਜਦੋਂ ਉਨ੍ਹਾਂ ਨੇ ਆਪਣੇ ਇਕ ਦੌਰੇ ਦੌਰਾਨ ਕੇਸਰ ਕ੍ਰਾਂਤੀ ਲਿਆਉਣ ਦਾ ਸੱਦਾ ਦਿੱਤਾ ਸੀ।
ਇਸ ਦੇ ਤੁਰੰਤ ਬਾਅਦ ਜੰਮੂ ਕਸ਼ਮੀਰ ਸਰਕਾਰ ਨਾਲ ਮਿਲ ਕੇ ਸਪਾਇਸੇਜ ਬੋਰਡ ਨੇ ਪ੍ਰਦੇਸ਼ ਦੀ ਰਾਜਧਾਨੀ ਸ਼੍ਰੀਨਗਰ 'ਚ ਕੇਸਰ ਉਤਪਾਦਨ ਅਤੇ ਦਰਾਮਦ ਵਿਕਾਸ ਏਜੰਸੀ ਭਾਵ ਐੱਸ.ਪੀ.ਈ.ਡੀ.ਏ. ਬਣਾਉਣ ਦੀ ਯੋਜਨਾ ਤਿਆਰ ਕੀਤੀ। ਕਸ਼ਮੀਰ 'ਚ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਅਲਤਾਫ ਅਜਾਜ਼  ਅੰਦ੍ਰਾਬੀ ਨੇ ਕਿਹਾ, 'ਭਾਰਤ 'ਚ ਕੇਸਰ ਦੀ ਖੇਤੀ ਸਿਰਫ ਜੰਮੂ ਕਸ਼ਮੀਰ 'ਚ ਹੁੰਦੀ ਹੈ। ਜਿਸ ਨੂੰ ਲੈ ਕੇ ਪ੍ਰਦੇਸ਼ ਦੀ ਦੁਨੀਆ 'ਚ ਖਾਸ ਪਛਾਣ ਹੈ। ਕਸ਼ਮੀਰੀ ਕੇਸਰ ਦੇ ਮੁਰੀਦ ਪੂਰੀ ਦੁਨੀਆ 'ਚ ਹਨ।
ਇੰਗਲੈਂਡ, ਅਮਰੀਕਾ, ਮੱਧ-ਪੂਰਬੀ ਦੇ ਦੇਸ਼ਾਂ ਸਣੇ ਪੂਰੀ ਦੁਨੀਆ 'ਚ ਭਾਰਤ ਕੇਸਰ ਦੀ ਦਰਾਮਦ ਕਰਦਾ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਦੇਸੀ ਕਰੰਸੀ ਦੇ ਰੂਪ 'ਚ ਦੇਖੀਏ ਤਾਂ ਕਰੀਬ ਪੰਜ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਜਦਕਿ ਦੇਸੀ ਬਾਜ਼ਾਰ 'ਚ ਤਿੰਨ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ, 'ਉਨ੍ਹਾਂ ਨੇ ਦੱਸਿਆ ਕਿ ਇਸ ਦੀ ਇਸ ਸਮੇਂ ਕੇਸਰ ਦੀ ਪੈਦਾਵਾਰ ਦੋ ਕਿਲੋਗ੍ਰਾਮ ਤੋਂ ਲੈ ਕੇ 4.5 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੈ।

Inder Prajapati

This news is Content Editor Inder Prajapati