ਪ੍ਰਧਾਨ ਮੰਤਰੀ ਨੂੰ ਕਰਨਾਟਕ ’ਚ ‘ਕਮੀਸ਼ਨ ਸਰਕਾਰ’ ਦੀ ਲੁੱਟ ਕਿਉਂ ਨਜ਼ਰ ਨਹੀਂ ਆਈ? : ਪ੍ਰਿਯੰਕਾ

05/04/2023 1:03:10 PM

ਇੰਦੀ (ਕਰਨਾਟਕ), (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਸਰਬ ਸ਼ਕਤੀਮਾਨ, ਸਰਵਉੱਚ, ਸਰਬੋਤਮ ਅਤੇ ਸਭ ਗਲਾਂ ਤੋਂ ਜਾਣੂ ਪ੍ਰਧਾਨ ਮੰਤਰੀ ਨੂੰ ਕਰਨਾਟਕ ਵਿੱਚ ਆਪਣੀ 40 ਪ੍ਰਤੀਸ਼ਤ ਕਮਿਸ਼ਨ ਵਾਲੀ ਸਰਕਾਰ ਦੀ ਲੁੱਟ ਦਾ ਕਿਉਂ ਨਹੀਂ ਪਤਾ ਲੱਗਾ?

ਉਨ੍ਹਾਂ ਬੁੱਧਵਾਰ ਵਿਜੇਪੁਰਾ ਜ਼ਿਲੇ ’ਚ ਇਕ ਚੋਣ ਸਭਾ ’ਚ ਇਹ ਸਵਾਲ ਵੀ ਉਠਾਇਆ ਕਿ ‘ਵਿਕਾਸ ਪੁਰਸ਼’ ਮੋਦੀ ਅਜੇ ਵੀ ਇਹ ਕਿਉਂ ਕਹਿੰਦੇ ਹਨ ਕਿ ਕਰਨਾਟਕ ਦਾ ਵਿਕਾਸ ਉਨ੍ਹਾਂ ਦਾ ਸੁਪਨਾ ਹੈ? ਮੈਂ ਹੈਰਾਨ ਹਾਂ ਕਿ ਜਿਨ੍ਹਾਂ ਨੂੰ ਦੁਨੀਆ ਅਤੇ ਉਨ੍ਹਾਂ ਦੇ ਲੋਕ ਸਰਬ ਸ਼ਕਤੀਮਾਨ, ਸਰਵੋਤਮ ਅਤੇ ਵਿਕਾਸ ਪੁਰਸ਼ ਕਹਿ ਰਹੇ ਹਨ, ਉਹ ਇੱਥੇ ਆ ਕੇ ਕਹਿੰਦੇ ਹਨ ਕਿ ਕਰਨਾਟਕ ਦਾ ਵਿਕਾਸ ਕਰਨਾ ਮੇਰਾ ਸੁਪਨਾ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਤੁਹਾਡੀ ਆਪਣੀ ਸਰਕਾਰ ‘40 ਫੀਸਦੀ ਕਮਿਸ਼ਨ ਵਾਲੀ ਸਰਕਾਰ’ ਬਣ ਕੇ ਲੋਕਾਂ ਨੂੰ ਲੁੱਟ ਰਹੀ ਸੀ, ਉਦੋਂ ਤੁਸੀਂ ਕੀ ਕਰ ਰਹੇ ਸੀ? ਤੁਸੀਂ ਚੋਰੀ ਦੀ ਇਜਾਜ਼ਤ ਦਿੱਤੀ, ਤੁਸੀਂ ਇਸ ਨੂੰ ਰੋਕਿਆ ਨਹੀਂ। ਤੁਹਾਡੀ ਸਰਕਾਰ ਦਾ ਨਾਂ ‘40 ਫੀਸਦੀ ਕਮਿਸ਼ਨ ਸਰਕਾਰ’ ਹੈ।

ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਨੇਤਾ ਇਸ ਚੋਣ ਵਿਚ ਇਧਰ-ਉਧਰ ਦੀਆਂ ਗੱਲਾਂ ਕਰਦੇ ਹਨ ਪਰ ਮੁੱਦੇ ’ਤੇ ਕੋਈ ਗੱਲ ਨਹੀਂ ਕਰਦੇ। ਮੁੱਦਾ ਵਿਕਾਸ ਕਾਰਜਾਂ, ਹਸਪਤਾਲ ਬਣਾਉਣ, ਕਿਸਾਨਾਂ ਨੂੰ ਰਾਹਤ ਦੇਣ, ਔਰਤਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਹੈ। ਕਰਨਾਟਕ ਵਿੱਚ ਸਾਢੇ ਤਿੰਨ ਸਾਲਾਂ ਵਿੱਚ ਮੁਸ਼ਕਲਾਂ ਵਧੀਆਂ ਹਨ ਕਿਉਂਕਿ ਮੌਜੂਦਾ ਸਰਕਾਰ ਗਲਤ ਤਰੀਕੇ ਨਾਲ ਬਣਾਈ ਗਈ ਸੀ। ਸ਼ੁਰੂ ਤੋਂ ਹੀ ਭਾਜਪਾ ਦੀ ਮਨਸ਼ਾ ਸੱਤਾ ਹਾਸਲ ਕਰਨ ਤੋਂ ਬਾਅਦ ਲੁੱਟਣ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਅਣਗੌਲਿਆਂ ਕਰਨ ਦੀ ਰਹੀ ਹੈ। ਕਰਨਾਟਕ ਦੀ ਭਾਜਪਾ ਸਰਕਾਰ ਨੇ ਡੇਢ ਲੱਖ ਕਰੋੜ ਰੁਪਏ ਦੀ ਲੁੱਟ ਕੀਤੀ ਹੈ। ਭਾਜਪਾ ਕਰਨਾਟਕ ਦੇ ‘ਨੰਦਨੀ’ ਬ੍ਰਾਂਡ ਨੂੰ ਤਬਾਹ ਕਰਨਾ ਚਾਹੁੰਦੀ ਹੈ।

Rakesh

This news is Content Editor Rakesh