ਹਰਿਆਣਾ, ਮੱਧ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ਦੇ ਸਥਾਪਨਾ ਦਿਵਸ ਮੌਕੇ PM ਮੋਦੀ ਨੇ ਦਿੱਤੀ ਵਧਾਈ

11/01/2021 10:43:10 AM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ, ਹਰਿਆਣਾ, ਕੇਰਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਸਥਾਪਨਾ ਦਿਵਸ ਮੌਕੇ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਿਹਤਮੰਦ ਅਤੇ ਸਫ਼ਲ ਜੀਵਨ ਦੀ ਕਾਮਨਾ ਕੀਤੀ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਟਵੀਟ ਕਰ ਕੇ ਇਨ੍ਹਾਂ ਸਾਰੇ ਸੂਬਿਆਂ ਦੀ ਤਰੱਕੀ ਦੀ ਵੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,‘‘ਹਰਿਆਣਵਾਸੀਆਂ ਨੂੰ ਸੂਬੇ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ। ਮੇਰੀ ਕਾਮਨਾ ਹੈ ਕਿ ਪਰੰਪਰਾ ਅਤੇ ਸੰਸਕ੍ਰਿਤੀ ਨੂੰ ਸਹੇਜ ਕੇ ਰੱਖਣ ਵਾਲਾ ਇਹ ਸੂਬਾ ਵਿਕਾਸ ਦੇ ਨਵੇਂ ਮਾਪਦੰਡ ਘੜਦਾ ਰਹੇ।’’ ਛੱਤਸੀਗੜ੍ਹ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਮੋਦੀ ਨੇ ਕਾਮਨਾ ਕੀਤੀ ਕਿ ਲੋਕਗੀਤ, ਲੋਕ ਡਾਂਸ ਅਤੇ ਕਲਾ-ਸੰਸਕ੍ਰਿਤੀ ਲਈ ਵਿਸ਼ੇਸ਼ ਪਛਾਣ ਰੱਖਣ ਵਾਲਾ ਇਹ ਪ੍ਰਦੇਸ਼ ਪ੍ਰਗਤੀ ਦੇ ਨਵੇਂ ਮਾਨਪੰਦ ਸਥਾਪਤ ਕਰੇ। 

ਮੱਧ ਪ੍ਰਦੇਸ਼ ਨੂੰ ਉਨ੍ਹਾਂ ਨੇ ਕੁਦਰਤੀ ਸਰੋਤ ਅਤੇ ਕਲਾ-ਸੰਸਕ੍ਰਿਤੀ ਨਾਲ ਖੁਸ਼ਹਾਲ ਪ੍ਰਦੇਸ਼ ਦੱਸਿਆ ਅਤੇ ਉਸ ਦੀ ਲਗਾਤਾਰ ਤਰੱਕੀ ਦੇ ਰਸਤੇ ’ਤੇ ਅੱਗੇ ਰਹਿਣ ਦੀ ਕਾਮਨਾ ਕੀਤੀ। ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਥੇ ਹੀ ਜਨਤਾ ਕੌਸ਼ਲ ਦ੍ਰਿੜਤਾ ਅਤੇ ਤਪ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ,‘‘ਇਸ ਲਈ ਸੂਬੇ ਦੇ ਲੋਕ ਕਈ ਖੇਤਰਾਂ ’ਚ ਸਫ਼ਲ ਹਨ। ਮੈਂ ਕਾਮਨਾ ਕਰਦਾ ਹਾਂ ਕਿ ਆਂਧਰਾ ਪ੍ਰਦੇਸ਼ ਦੇ ਲੋਕ ਹਮੇਸ਼ਾ ਖ਼ੁਸ਼, ਸਿਹਤਮੰਦ ਅਤੇ ਸਫ਼ਲ ਰਹਿਣ।’’ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਕਰਨਾਟਕ ਅਤੇ ਕੇਰਲ ਦੇ ਲੋਕਾਂ ਦੇ ਸਫ਼ਲ ਜੀਵਨ ਅਤੇ ਤਰੱਕੀ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ : ਐੱਲ.ਓ.ਸੀ. ਨੇੜੇ ਨੌਸ਼ਹਿਰਾ ਦੇ ਕਲਾਲ ਸੈਕਟਰ 'ਚ ਧਮਾਕਾ, ਦੋ ਜਵਾਨ ਸ਼ਹੀਦ, ਹੋਰ ਜਖ਼ਮੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha