PM ਮੋਦੀ ਨੇ ਅਰਜਨਟੀਨਾ 'ਚ ਰਾਸ਼ਟਰਪਤੀ ਚੋਣ ਜਿੱਤਣ 'ਤੇ ਜੇਵਿਅਰ ਮਿਲੇਈ ਨੂੰ ਦਿੱਤੀ ਵਧਾਈ

11/20/2023 5:35:45 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਰਜਨਟੀਨਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ 'ਤੇ ਦੱਖਣਪੰਥੀ ਨੇਤਾ ਜੇਵਿਅਰ ਮਿਲੇਈ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਦੋਹਾਂ ਦੇਸ਼ਾਂ ਦੀ ਰਣਨੀਤਕ ਸਾਂਝੇਦਾਰੀ 'ਚ ਵਿਭਿੰਨਤਾ ਲਿਆਉਣ ਅਤੇ ਉਸ ਨੂੰ ਵਿਸਥਾਰ ਦੇਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਨੂੰ ਉਤਸੁਕ ਹਾਂ। ਮਿਲੇਈ ਨੇ ਐਤਵਾਰ ਨੂੰ ਅਰਜਨਟੀਨਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਲਈ। ਚੋਣ ਮੁਹਿੰਮ ਦੌਰਾਨ ਮਿਲੇਈ ਨੇ ਵਧਦੀ ਮੁਰਦਾਸਫੀਤੀ ਅਤੇ ਗਰੀਬੀ ਨਾਲ ਨਜਿੱਠਣ ਲਈ ਦੇਸ਼ 'ਚ ਤਬਦੀਲੀ ਲਿਆਉਣ ਦਾ ਵਾਅਦਾ ਕੀਤਾ ਸੀ।

ਅਰਜਨਟੀਨਾ ਦੇ ਚੋਣ ਅਥਾਰਟੀ ਅਨੁਸਾਰ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ 'ਚ ਕੁੱਲ 99.4 ਫ਼ੀਸਦੀ ਵੋਟ 'ਚ ਮਿਲੇਈ ਨੂੰ 55.7 ਫ਼ੀਸਦੀ ਅਤੇ ਵਿੱਤ ਮੰਤਰੀ ਸਰਜੀਓ ਮਾਸਾ ਨੂੰ 44.3 ਫ਼ੀਸਦੀ ਵੋਟ ਮਿਲੇ। ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਰਾਸ਼ਟਰਪਤੀ ਚੋਣ 'ਚ ਜਿੱਤ ਹਾਸਲ ਕਰਨ ਲਈ ਜੇਵਿਅਰ ਮਿਲੇਈ ਨੂੰ ਵਧਾਈ। ਭਾਰਤ-ਅਰਜਨਟੀਨਾ ਰਣਨੀਤਕ ਸਾਂਝੇਦਾਰੀ 'ਚ ਵਿਭਿੰਨਤਾ ਲਿਆਉਣ ਅਤੇ ਉਸ ਨੂੰ ਵਿਸਥਾਰ ਦੇਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੇ ਉਤਸੁਕ ਹਾਂ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha