ਇਹ ਸ਼ਹਿਰ ਪਲਾਸਟਿਕ 'ਤੇ ਨਕੇਲ ਕੱਸਣ 'ਚ ਅੱਗੇ, ਦਿੱਲੀ-ਮੁੰਬਈ ਨੂੰ ਪਛਾੜਿਆ

10/09/2019 3:50:00 PM

ਨਵੀਂ ਦਿੱਲੀ— ਪਲਾਸਟਿਕ ਸਾਡੀ ਲਈ ਇਕ ਵੱਡੀ ਸਿਰਦਰਦੀ ਬਣ ਗਿਆ ਹੈ। ਸੜਕਾਂ 'ਤੇ ਕੂੜੇ ਦੇ ਢੇਰ 'ਤੇ ਆਮ ਹੀ ਪਲਾਸਟਿਕ ਦੇ ਲਿਫਾਫੇ ਦੇਖਣ ਨੂੰ ਮਿਲ ਜਾਂਦੇ ਹਨ, ਜੋ ਕਿ ਪਸ਼ੂਆਂ ਲਈ ਜਾਨਲੇਵਾ ਹਨ। ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਜਿਸ 'ਚ ਰਾਜਧਾਨੀ ਦਿੱਲੀ ਵੀ ਸ਼ਾਮਲ ਹੈ, ਜਿੱਥੇ ਪਲਾਸਟਿਕ ਇਕ ਵੱਡੀ ਚੁਣੌਤੀ ਬਣ ਗਿਆ ਹੈ। ਜੇਕਰ ਅਸੀਂ ਆਪਣੇ ਕੱਲ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਪਲਾਸਟਿਕ 'ਤੇ ਨਕੇਲ ਕੱਸਣਾ ਜ਼ਰੂਰੀ ਹੈ। ਹਾਲਾਂਕਿ ਭਾਰਤ ਦੇ ਕਈ ਅਜਿਹੇ ਸ਼ਹਿਰ ਵੀ ਹਨ, ਜੋ ਕਿ ਪਲਾਸਟਿਕ 'ਤੇ ਨਕੇਲ ਕੱਸਣ 'ਚ ਕਾਮਯਾਬ ਹੋਏ ਹਨ। ਜਦਕਿ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਵੱਡੇ ਸ਼ਹਿਰ ਪਲਾਸਟਿਕ ਦੇ ਕੂੜੇ ਦੇ ਪ੍ਰਬੰਧਨ ਲਈ ਸੰਘਰਸ਼ ਕਰ ਰਹੇ ਹਨ। ਮੱਧ ਪ੍ਰਦੇਸ਼, ਸਿੱਕਮ, ਛੱਤੀਸਗੜ੍ਹ ਵਰਗੇ ਸ਼ਹਿਰ ਪਲਾਸਟਿਕ ਦੇ ਕੂੜੇ ਦਾ ਨਿਪਟਾਰਾ ਕਰਨ 'ਚ ਅੱਗੇ ਹਨ। ਇਹ ਸ਼ਹਿਰ ਪ੍ਰਭਾਵੀ ਨੀਤੀਆਂ ਅਤੇ ਨਾਗਰਿਕਾਂ ਦੀ ਪਹਿਲ ਨਾਲ ਪਲਾਸਟਿਕ ਦੀ ਰੀਸਾਈਕਲਿੰਗ ਵਰਗੇ ਚੁਣੌਤੀਪੂਰਨ ਕੰਮ ਨੂੰ ਪੂਰਾ ਕਰਨ 'ਚ ਬਹੁਤ ਅੱਗੇ ਹਨ।
 

ਮੱਧ ਪ੍ਰਦੇਸ਼—
ਮੱਧ ਪ੍ਰਦੇਸ਼ ਦਾ ਇੰਦੌਰ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਹ ਸ਼ਹਿਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਪਲਾਸਟਿਕ ਦੇ ਕੂੜੇ ਦਾ ਨਿਪਟਾਰਾ ਕਰਨ 'ਚ ਲੱਗਾ ਹੋਇਆ ਹੈ, ਜੋ ਕਿ ਕਾਫੀ ਹੱਦ ਤਕ ਸਫਲ ਵੀ ਹੋਇਆ। ਇੰਦੌਰ ਦੇ ਨਗਰ ਨਿਗਮ ਮੁਤਾਬਕ ਰੋਜ਼ਾਨਾ 45,000 ਕਿਲੋ ਪਲਾਸਟਿਕ ਕੂੜੇ ਨੂੰ ਰੀਸਾਈਕਲ ਕੀਤਾ ਜਾਂਦਾ ਹੈ। 
 

ਸਿੱਕਮ—
ਸਿੱਕਮ ਉੱਤਰ-ਪੂਰਬ ਭਾਰਤ ਦਾ ਇਕ ਸੂਬਾ ਹੈ, ਜੋ ਕਿ ਭੂਟਾਨ, ਤਿੱਬਤ ਅਤੇ ਨੇਪਾਲ ਨਾਲ ਲੱਗਦਾ ਹੈ। ਇੱਥੇ 1998 ਤੋਂ ਡਿਸਪੋਸੇਬਲ ਅਤੇ ਪਲਾਸਟਿਕ ਲਿਫਾਫਿਆਂ 'ਤੇ ਪਾਬੰਦੀ ਲੱਗੀ ਹੋਈ ਹੈ। ਸਿੱਕਮ ਦੂਜੇ ਸ਼ਹਿਰਾਂ ਲਈ ਇਕ ਉਦਾਹਰਣ ਹੈ, ਜਿੱਥੇ ਸਰਕਾਰੀ ਦਫਤਰਾਂ ਅਤੇ ਹੋਰ ਸਮਾਗਮਾਂ 'ਚ ਪਾਣੀ ਪੀਣ ਵਾਲੇ ਡਿਸਪੋਸੇਬਲ ਗਿਲਾਸਾਂ ਦੀ ਵਰਤੋਂ ਕਰਨ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਸਿੱਕਮ 'ਚ ਥਰਮਾਕੋਲ ਡਿਸਪੋਸੇਬਲ ਪਲੇਟ ਅਤੇ ਚਮਚੇ-ਕਾਂਟਿਆਂ 'ਤੇ ਪਾਬੰਦੀ ਲੱਗੀ ਹੋਈ ਹੈ। 
 

ਛੱਤੀਸਗੜ੍ਹ—
ਛੱਤੀਸਗੜ੍ਹ ਦੇ ਸ਼ਹਿਰ ਅੰਬਿਕਾਪੁਰ 'ਚ ਵੀ ਪਲਾਸਟਿਕ ਕੂੜੇ ਦੀ ਰੀਸਾਈਕਲਿੰਗ ਕੀਤੀ ਜਾਂਦੀ ਹੈ। ਇੰਦੌਰ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਾਫ-ਸੁਥਰਾ ਸ਼ਹਿਰ ਹੈ। ਇੱਥੇ ਗਾਰਬੇਜ ਕੈਫੇ ਖੋਲ੍ਹਿਆ ਗਿਆ ਹੈ, ਜੋ ਕਿ ਲੋਕਾਂ ਨੂੰ ਪਲਾਸਟਿਕ ਦੇ ਬਦਲੇ ਭੋਜਨ ਦੇਵੇਗਾ ਅਤੇ ਨਾਲ ਦੀ ਨਾਲ ਉਨ੍ਹਾਂ ਨੂੰ ਪਲਾਸਟਿਕ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਜਾਗਰੂਕ ਕਰੇਗਾ। ਇਸ ਕੈਫੇ ਦਾ ਮਕਸਦ ਬੇਘਰ ਲੋਕਾਂ ਨੂੰ ਭੋਜਨ ਖੁਆਉਣਾ ਵੀ ਹੈ।

Tanu

This news is Content Editor Tanu