ਅਮਰਨਾਥ ਗੁਫਾ ਤੋਂ ਪਰਤ ਰਹੇ ਸ਼ਰਧਾਲੂ ਦਾ ਫਿਸਲਿਆ ਪੈਰ, 300 ਫੁੱਟ ਹੇਠਾਂ ਡਿੱਗਣ ਨਾਲ ਹੋਈ ਮੌਤ

08/19/2023 7:02:31 PM

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਸ਼੍ਰੀ ਅਮਰਨਾਥ ਯਾਤਰਾ ਬੀਤੇ ਕਈ ਦਿਨਾਂ ਤੋਂ ਜਾਰੀ ਹੈ। ਹੁਣ ਤਕ ਕਰੀਬ 4.25 ਲੱਖ ਤੋਂ ਵੱਧ ਸ਼ਰਧਾਲੂ ਗੁਫਾ ਮੰਦਰ 'ਚ ਦਰਸ਼ਨ ਕਰ ਚੁੱਕੇ ਹਨ. ਇਸ ਵਿਚਕਾਰ ਅਮਰਨਾਥ ਯਾਤਰਾ ਦੌਰਾਨ ਬੜੀ ਦੁਖਦ ਖਬਰ ਸਾਹਮਣੇ ਆਈ ਹੈ। ਪਵਿੱਤਰ ਗੁਫਾ ਤੋਂ ਪਰਤਦੇ ਸਮੇਂ ਇਕ ਸ਼ਰਧਾਲੂ ਦੀ ਸ਼ੁੱਕਰਵਾਰ ਦੇਰ ਰਾਤ ਨੂੰ ਮੌਤ ਹੋ ਗਈ। ਸ਼ਰਧਾਲੂ ਕਾਲੀਮਾਤਾ ਦੇ ਨੇੜੇ ਅਚਾਨਕ ਫਿਸਲ ਗਿਆ ਅਤੇ 300 ਫੁੱਟ ਹੇਠਾਂ ਡਿੱਗ ਗਿਆ। ਇਸਤੋਂ ਬਾਅਦ ਰੈਸਕਿਊ ਕਰਕੇ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜੰਮੂ-ਕਸ਼ਮੀਰ ਪੁਲਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਕਾਂਗਰਸ ਤੇ ‘ਆਪ’ ਨੇਤਾਵਾਂ ਦਾ ਸਿਆਸੀ ਭਵਿੱਖ ਤੈਅ ਕਰੇਗੀ 30 ਅਗਸਤ ਨੂੰ ਹੋਣ ਵਾਲੀ ਮੁੰਬਈ ਦੀ ਮੀਟਿੰਗ

 

ਇਹ ਵੀ ਪੜ੍ਹੋ- G20 ਦੀ ਬੈਠਕ 'ਚ PM ਮੋਦੀ ਦਾ ਵੱਡਾ ਐਲਾਨ, AI ਸੰਚਾਲਿਤ 'ਭਾਸ਼ਿਨੀ' ਬਣਾ ਰਹੀ ਸਰਕਾਰ

ਬਿਹਾਰ ਦਾ ਰਹਿਣ ਵਾਲਾ ਸੀ ਸ਼ਰਧਾਲੂ

ਜੰਮੂ-ਕਸ਼ਮੀਰ ਪੁਲਸ ਨੇ ਦੱਸਿਆ ਕਿ ਪਵਿੱਤਰ ਅਮਰਨਾਥ ਗੁਫਾ ਤੋਂ ਪਰਤਦੇ ਸਮੇਂ ਸ਼ੁੱਕਰਵਾਰ ਦੇਰ ਰਾਤ ਇਕ 50 ਸਾਲਾ ਤੀਰਥ ਯਾਤਰੀ ਦੀ ਮੌਤ ਹੋ ਗਈ ਕਿਉਂਕਿ ਉਹ ਕਾਲੀਮਾਤਾ ਦੇ ਨੇੜੇ ਫਿਸਲ ਗਿਆ ਅਤੇ 300 ਫੁੱਟ ਹੇਠਾਂ ਡਿੱਗ ਗਿਆ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਸ਼ਾਹ ਦੇ ਰੂਪ 'ਚ ਹੋਈ, ਜੋ ਬਿਹਾਰ ਦੇ ਰੋਹਤਾਸ ਜ਼ਿਲ੍ਹੇਦੇ ਤੁੰਬਾ ਪਿੰਡ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ- ਰਾਮ ਮੰਦਰ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖੋ ਕਿੰਨਾ ਹੋ ਚੁੱਕਾ ਹੈ ਨਿਰਮਾਣ

31 ਅਗਸਤ ਨੂੰ ਸਮਾਪਤ ਹੋਵੇਗੀ ਯਾਤਰਾ

ਦੱਸ ਦੇਈਏ ਕਿ ਦੱਖਣੀ ਕਸ਼ਮੀਰ ਹਿਮਾਲਿਆ 'ਚ 3,888 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ ਮੰਦਰ ਦੀ 62 ਦਿਨਾਂ ਸਾਲਾਨਾ ਤੀਰਥ ਯਾਤਰਾ ਇਕ ਜੁਲਾਈ ਨੂੰ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਮਾਰਗਾਂ ਤੋਂ ਸ਼ੁਰੂ ਹੋਈ ਸੀ। ਯਾਤਰਾ ਨੂੰ ਪੂਰਾ ਹੋਣ 'ਚ 11 ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਹੈ। ਯਾਤਰਾ ਦੇ ਆਖਰੀ ਪੜਾਅ 'ਚ ਹੋਣ ਦੇ ਚਲਦੇ ਹੁਣ ਤੀਰਥ ਯਾਤਰੀਆਂ ਦੀ ਗਿਣਤੀ ਵੀ ਘਟਦੀ ਨਜ਼ਰ ਆ ਰਹੀ ਹੈ। ਹੁਣ ਤਕ 4.25 ਲੱਖ ਤੋਂ ਵੱਧ ਸ਼ਰਧਾਲੂ ਗੁਫਾ ਮੰਦਰ 'ਚ ਦਰਸ਼ਨ ਕਰ ਚੁੱਕੇ ਹਨ।

ਇਹ ਵੀ ਪੜ੍ਹੋ- ਕੁੱਤਿਆਂ ਦੀ ਲੜਾਈ ਮਗਰੋਂ ਤੈਸ਼ 'ਚ ਆਏ ਵਿਅਕਤੀ ਨੇ ਸ਼ਰੇਆਮ ਚਲਾਈਆਂ ਗੋਲ਼ੀਆਂ, 2 ਜਣਿਆਂ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Rakesh

This news is Content Editor Rakesh