ਤਸਵੀਰਾਂ ਦੇ ਮਾਮਲੇ ''ਚ ਟਰੂਡੋ ਨੇ ਦਿੱਤੀ ਮੋਦੀ ਨੂੰ ਟੱਕਰ
02/22/2018 4:31:55 PM
ਟੋਰਾਂਟੋ/ਨਵੀਂ ਦਿੱਲੀ— ਤਸਵੀਰਾਂ ਖਿਚਵਾਉਣ ਦੇ ਮਾਮਲੇ ਵਿਚ ਕੋਈ ਵੀ ਭਾਰਤੀ ਪੀ.ਐਮ ਨਰਿੰਦਰ ਮੋਦੀ ਨੂੰ ਟੱਕਰ ਨਹੀਂ ਦੇ ਸਕਿਆ ਪਰ ਹੁਣ ਇਕ ਸ਼ਖਸ ਹੈ ਜੋ ਮਦੀ ਨੂੰ ਤਸਵੀਰਾਂ ਦੇ ਮਾਮਲੇ ਵਿਚ ਟੱਕਰ ਦਿੰਦਾ ਦਿਸ ਰਿਹਾ ਹੈ ਅਤੇ ਇਹ ਸ਼ਖਸ ਕੋਈ ਹੋਰ ਨਹੀਂ ਸਗੋਂ ਕੈਨੇਡਾ ਦੇ ਪੀ. ਐਮ ਜਸਟਿਨ ਟਰੂਡੋ ਹਨ।
ਦੇਸ਼-ਵਿਦੇਸ਼ ਵਿਚ ਪੀ.ਐਮ ਮੋਦੀ ਦੀਆਂ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿਚ ਉਨ੍ਹਾਂ ਦੀਆਂ ਨਜ਼ਰਾਂ ਕੈਮਰੇ ਵੱਲ ਹਨ। ਇਸ ਲਈ ਮੋਦੀ ਦੀਆਂ ਤਸਵੀਰਾਂ ਕਈ ਵਾਰ ਸੋਸ਼ਲ ਮੀਡੀਆ 'ਤੇ ਟਰੋਲ ਵੀ ਹੋਈਆਂ ਹਨ। ਭਾਰਤ ਦੌਰੇ 'ਤੇ ਆਏ ਟਰੂਡੋ ਵੀ ਇਸ ਕਲਾ ਵਿਚ ਮਾਹਰ ਦਿਸ ਰਹੇ ਹਨ। ਚਾਹੇ ਉਹ ਹਵਾਈ ਅੱਡੇ 'ਤੇ ਉਤਰਣ ਤੋਂ ਬਾਅਦ ਦੀਆਂ ਤਸਵੀਰਾਂ ਹੋਣ ਜਾਂ ਤਾਜ ਮਹਿਲ ਦੀਆਂ। ਟਰੂਡੋ ਦੀਆਂ ਨਜ਼ਰਾਂ ਕੈਮਰੇ ਨੂੰ ਲੱਭ ਹੀ ਲੈਂਦੀਆਂ ਹਨ।
ਭਾਰਤੀਆਂ ਨਾਲ ਜੁੜਨ ਦੀ ਕੋਸ਼ਿਸ਼—
ਪੀ. ਐਮ ਮੋਦੀ ਦੀ ਇਕ ਖਾਸ ਗੱਲ ਹੈ, ਕਿ ਉਹ ਜਿਹੜੇ ਵੀ ਦੇਸ਼ ਵਿਚ ਜਾਂਦੇ ਹਨ। ਉਥੇ ਦੇ ਪਹਿਰਾਵੇ ਜਾਂ ਭਾਸ਼ਾ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਹੀ ਟਰੂਡੋ ਦੀ ਭਾਰਤ ਆਉਣ 'ਤੇ ਜੋ ਸਭ ਤੋਂ ਪਹਿਲੀ ਤਸਵੀਰ ਸਾਹਮਣੇ ਆਈ, ਉਸ ਵਿਚ ਉਹ ਵੀ ਪੂਰੇ ਪਰਿਵਾਰ ਨਾਲ ਹੱਥ ਜੋੜ ਕੇ ਖੜ੍ਹੇ ਦਿਸੇ। ਜਿਸ ਵਿਚ ਸਾਫ ਦਿਸ ਰਿਹਾ ਸੀ ਕਿ ਉਹ ਭਾਰਤੀਆਂ ਦੇ ਕਰੀਬ ਦਿਸਣਾ ਚਾਹ ਰਹੇ ਹਨ। ਇੱਥੋਂ ਤੱਕ ਕਿ ਕਈ ਹੋ ਮੌਕਿਆਂ 'ਤੇ ਵੀ ਉਨ੍ਹਾਂ ਨੂੰ ਭਾਰਤੀ ਪਹਿਰਾਵੇ ਵਿਚ ਹੀ ਦੇਖਿਆ ਗਿਆ।
ਟਰੂਡੋ ਦੀਆਂ ਅਦਾਵਾਂ ਦੇ ਚਰਚੇ—
ਦੱਸਣਯੋਗ ਹੈ ਕਿ ਕੈਨੇਡੀਅਨ ਪੀ. ਐਮ ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ 7 ਦਿਨਾਂ ਦੇ ਦੌਰੇ 'ਤੇ ਭਾਰਤ ਆਏ ਹੋਏ ਹਨ। ਟਰੂਡੋ ਦੇ ਭਾਰਤ ਪਹੁੰਚਣ ਤੋਂ ਲੈ ਕੇ ਹੁਣ ਤੱਕ ਕਈ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਪਰਿਵਾਰ ਸਮੇਤ ਵੱਖ-ਵੱਖ ਪਹਿਰਾਵੇ ਵਿਚ ਨਜ਼ਰ ਆਏ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੋਕ ਟਰੂਡੋ ਦੀਆਂ ਅਦਾਵਾਂ ਦੀ ਚਰਚਾ ਕਰਦੇ ਨਹੀਂ ਥੱਕ ਰਹੇ ਹਨ। ਨਵਦੀਪ ਸਿੰਘ ਨਾਂ ਦੇ ਇਕ ਟਵਿਟਰ ਯੂਜ਼ਰ ਨੇ ਟਰੂਡੋ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ, 'ਮਿਲੋ ਇਕ ਭਾਰਤੀ ਜੋੜੇ ਨੂੰ'।'
Meet the newly wed indian couple.#JustinTrudeau wearing indian groom costume and #KristyDuncan wearing typical indian bridal maroon dress standing outside Hindu Temple and Trudeau wearing wedding necklace (Indian wedding custom)
— Navdeep Singh (@NavdeepDhingra) February 19, 2018
Perfect. #TrudeauInIndia pic.twitter.com/7P8hvEVL5j
ਉਥੇ ਹੀ ਦੂਜੇ ਯੂਜ਼ਰ ਨੇ ਇਕ ਹੋਰ ਤਸਵੀਰ ਪੋਸਟ ਕਰਦੇ ਹੋਏ ਲਿਖਿਆ, 'ਕੈਨੇਡੀਅਨ ਪੀ.ਐਮ ਜਸਟਿਨ ਟਰੂਡੋ ਤਾਜ ਮਹਿਲ ਦੇ ਸਾਹਮਣੇ ਸ਼ਾਹਰੁਖ ਖਾਨ ਦਾ ਸਟਾਈਲ ਫੋਲੋ ਕਰਦੇ ਹੋਏ।
Canadian PM #JustinTrudeau Doing SRK's Signature Step at the
— RahuL Choudhury (@Rahul_SRKians) February 18, 2018
Taj Mahal.
He Said : " I'm Huge fan of Shah Rukh Khan " @iamsrk 😊 pic.twitter.com/0RKFi8Cezh