ਸੋਨੇ ਨਾਲ ਜੜਿਆ ਰਾਜਸਥਾਨ ਦਾ ‘ਫੂਲ ਮਹਿਲ’, ਮੀਨਾਕਾਰੀ ਨੇ ਖ਼ੂਬਸੂਰਤੀ ਨੂੰ ਲਾਏ ਚਾਰ ਚੰਨ

10/22/2022 1:23:31 PM

ਜੋਧਪੁਰ- ਰਾਜਸਥਾਨ ਦੇ ਜੋਧੁਪਰ ’ਚ ਕਈ ਖੂਬਸੂਰਤ ਮਹਿਲ ਹਨ, ਜਿਨ੍ਹਾਂ ਦੀ  ਖ਼ੂਬਸੂਰਤੀ ਵੇਖਦੇ ਹੀ ਬਣਦੀ ਹੈ। ਜੋਧਪੁਰ ਦੇ ਮਹਿਰਾਨਗੜ੍ਹ ਦਾ ਫੂਲ ਮਹਿਲ ਉਨ੍ਹਾਂ ’ਚੋਂ ਇਕ ਹੈ। ਇਸ ਦੀ  ਖ਼ੂਬਸੂਰਤੀ  ਨੂੰ ਚਾਰ-ਚੰਨ ਲਾਉਣ ਲਈ ਇਸ ’ਚ 10 ਕਿਲੋ ਸੋਨੇ ਦਾ ਇਸਤੇਮਾਲ ਕੀਤਾ ਗਿਆ ਹੈ। ਸੋਨੇ ਨਾਲ ਚਮਕਦੀਆਂ ਕੰਧਾਂ ਅਤੇ ਛੱਤਾਂ ’ਤੇ ਨੱਕਾਸ਼ੀ ਅਤੇ ਰੰਗ-ਬਿਰੰਗੇ ਕੱਚ ਲਿਆਏ ਗਏ ਹਨ, ਜੋ ਕਿ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ।

ਇਹ ਵੀ ਪੜ੍ਹੋ- ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’

ਦਰਅਸਲ 18ਵੀਂ ਸ਼ਤਾਬਦੀ ਦੇ ਮੱਧ ’ਚ ਕਲਾਕਾਰਾਂ ਨੇ 4 ਸਾਲ ਤੱਕ ਰਾਜਸੀ ਸ਼ਾਨੋ-ਸ਼ੌਕਤ ਦੇ ਨਵੇਂ ਆਕਾਰ ਗੜੇ। ਇਸ ਮਹਿਲ ਦਾ ਨਿਰਮਾਣ ਮਹਾਰਾਜਾ ਅਭੈ ਸਿੰਘ ਨੇ 18ਵੀਂ ਸਦੀ ’ਚ ਕਰਵਾਇਆ ਸੀ। ਉਸ ਸਮੇਂ ਚਿੱਤਰਕਾਰੀ ਨੀਲੇ ਰੰਗ ’ਚ ਹੁੰਦੀ ਸੀ। 

ਇਹ ਵੀ ਪੜ੍ਹੋ- ਪਟਾਕੇ ਬੈਨ ਖ਼ਿਲਾਫ ਸੁਣਵਾਈ ਤੋਂ SC ਦਾ ਇਨਕਾਰ, ਕਿਹਾ- ਪੈਸੇ ਮਠਿਆਈ ’ਤੇ ਖ਼ਰਚ ਕਰੋ

ਇਸ ਮਹਿਲ ’ਚ ਰਾਗ-ਰਾਗਣੀਆਂ ਦੇ 36 ਜੀਵਤ ਚਿੱਤਰ, ਮਹਾਰਾਜਾ ਤਖ਼ਤ ਸਿੰਘ ਅਤੇ ਉਨ੍ਹਾਂ ਦੇ 9 ਰਾਜਕੁਮਾਰਾਂ ਦੀਆਂ ਤਸਵੀਰਾਂ, ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਅਤੇ ਸ਼ਿਵ-ਪਾਰਵਤੀ ਦੀਆਂ ਤਸਵੀਰਾਂ ਹਨ। ਛੱਤ 'ਤੇ ਲੱਕੜ ਦੀ ਵਧੀਆ ਨੱਕਾਸ਼ੀ ਅਤੇ ਸੋਨੇ ਦਾ ਕੰਮ ਹੈ। ਇਸ ਦੇ ਪਿੱਛੇ ਚਮਕਦੇ ਸ਼ੀਸ਼ੇ ਮਨਮੋਹਕ ਰੰਗਤ ਨੂੰ ਹੋਰ ਵਧਾ ਦਿੰਦੇ ਹਨ। 10 ਤੋਂ ਵੱਧ ਥੰਮ੍ਹਾਂ 'ਤੇ ਵੀ ਫੁੱਲਾਂ ਦੇ ਨਮੂਨੇ ਸੋਨੇ ਨਾਲ ਮੜ੍ਹੇ ਹੋਏ ਹਨ।

ਇਹ ਵੀ ਪੜ੍ਹੋ- ਆਸਾਮ ਸਰਕਾਰ ਦਾ ਵੱਡਾ ਤੋਹਫ਼ਾ, 36 ਹਜ਼ਾਰ ਹੋਣਹਾਰ ਵਿਦਿਆਰਥੀਆਂ ਦੇਵੇਗੀ ਸਕੂਟਰ

100 ਸਾਲ ਬਾਅਦ ਮਹਾਰਾਜਾ ਤਖ਼ਤ ਸਿੰਘ ਨੇ ਫੂਲ ਮਹਿਲ ਦੀ ਮੁਰੰਮਤ ਕਰਵਾਈ, ਉਦੋਂ ਗੋਲਡ ਪਲੇਟਿੰਗ ਹੋਈ। ਇਸ ਲਈ ਪੂਨਮਚੰਦ ਅਤੇ ਫਤਿਹ ਖਾਂ ਦਾ ਨਾਂ ਜ਼ਿਕਰ ਹੈ। ਖ਼ਾਸ ਗੱਲ ਇਹ ਹੈ ਕਿ ਬੈਲਜੀਅਮ ਤੋਂ ਆਏ ਰੰਗਦਾਰ ਸ਼ੀਸ਼ੇ ਵੀ ਕੰਧਾਂ 'ਤੇ ਲਗਾਏ ਗਏ ਹਨ।

ਇਹ ਵੀ ਪੜ੍ਹੋ- UPPSC 2021 ਨਤੀਜਾ: ਭੈਣ-ਭਰਾ ਦੀ ਜੋੜੀ ਨੇ ਰਚਿਆ ਇਤਿਹਾਸ, ਦੋਵੇਂ ਹੀ ਬਣੇ SDM

 ਕਿਹਾ ਜਾਂਦਾ ਹੈ ਕਿ ਸੋਨਾ ਅਹਿਮਦਾਬਾਦ, ਗੁਜਰਾਤ ਤੋਂ ਲਿਆਂਦਾ ਗਿਆ ਸੀ। ਕਮਰੇ ਦੀ ਸ਼ਾਨ ਨੂੰ ਵਧਾਉਣ ਲਈ ਕੁਝ ਸੁੰਦਰ ਪੋਰਟਰੇਟ ਅਤੇ ਪੇਂਟਿੰਗਜ਼, ਖਾਸ ਤੌਰ 'ਤੇ ਰਾਗ ਮਾਲਾ ਲੜੀ ਅਤੇ ਬ੍ਰਿਟਿਸ਼ ਕਾਲ ਤੋਂ ਫਰਨੀਚਰ ਵੀ ਸ਼ਾਮਲ ਹੈ।

Tanu

This news is Content Editor Tanu