ਫੋਨ ''ਤੇ ਮੰਗਿਆ ਆਧਾਰ ਨੰਬਰ, ਅਕਾਉਂਟ ਚੋਂ ਗਾਇਬ ਕੀਤੇ 47 ਹਜ਼ਾਰ ਰੁਪਏ

08/19/2017 5:21:55 PM

ਬਿਲਾਸਪੁਰ— ਵਿਸ਼ਵ ਪ੍ਰਸਿੱਧ ਸਥਾਨ ਸ਼੍ਰੀ ਨੈਨਾ ਦੇਵੀ 'ਚ ਇਕ ਸਾਈਬਰ ਕ੍ਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਤੱਕ ਨੌਜਵਾਨ ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਹੈ। ਇੰਨਾ ਹੀ ਚੋਰਾਂ ਨੇ ਉਸ ਦੇ ਅਕਾਉਂਟ ਚੋਂ 47 ਹਜ਼ਾਰ ਰੁਪਏ ਦੀ ਰਾਸ਼ੀ ਇਕ ਮਿੰਟ 'ਚ ਹੀ ਗਾਇਬ ਕਰ ਦਿੱਤੀ। ਇਸ ਆਨਲਾਈਨ ਠੱਗੀ 'ਚ ਸ਼ਿਕਾਰ ਹੋਏ ਮਾਤਾ ਨੈਨਾ ਦੇਵੀ ਮੰਦਿਰ 'ਚ ਕੰਮ ਕਰਨ ਵਾਲੇ ਰਸੋਈਆਂ ਸ਼ਿਵਕੁਮਾਰ, ਜੋ ਕਿ ਮਾਤਾ ਦੀ ਆਰਤੀਆਂ ਲਈ ਭੋਗ ਤਿਆਰ ਕਰਦਾ ਹੈ। ਘਟਨਾ ਵਾਲੇ ਦਿਨ ਸ਼ਿਵ ਕੁਮਾਰ ਆਪਣੇ ਘਰ ਹੀ ਸੀ ਕਿ ਉਸਨੂੰ ਫੋਨ ਆਇਆ ਕਿ ਉਸ ਦਾ ਏ. ਟੀ. ਐੈੱਮ. ਬਲਾਕ ਹੋ ਚੁੱਕਿਆ ਹੈ ਅਤੇ ਉਸ ਨੂੰ ਖੋਲਣ ਲਈ ਉਸ ਦਾ ਆਧਾਰ ਨੰਬਰ ਦੱਸੋ। ਜਿਵੇਂ ਹੀ ਉਸ ਨੇ ਆਪਣਾ ਆਧਾਰ ਨੰਬਰ ਦੱਸਿਆ ਕਿ ਪਲਕ ਝਪਕਦੇ ਹੀ ਉਸ ਦੇ ਅਕਾਉਂਟ ਚੋਂ 47000 ਰੁਪਏ ਨਿਕਲ ਗਏ।
ਜਦੋਂ ਉਹ ਬੈਂਕ ਪਹੁੰਚਿਆਂ ਤਾਂ ਨੈਨਾ ਦੇਵੀ ਦੀ ਸਟੇਟ ਬੈਂਕ ਦੀ ਸ਼ਾਖਾ ਪਹੁੰਚਿਆ ਤਾਂ ਉਸ ਨੂੰ ਅੱਗੋ ਪਤਾ ਲੱਗਿਆ ਕਿ ਉਹ ਆਨਲਾਈਨ ਸਾਈਬਰ ਸ਼ਿਕਾਰ ਹੋ ਗਿਆ ਹੈ। ਉਸ ਨੇ ਤੁਰੰਤ ਨੈਨਾ ਦੇਵੀ ਚੋਂਕੀ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ ਬੈਂਕ ਪ੍ਰਬੰਧਕ ਦਾ ਕਹਿਣਾ ਹੈ ਕਿ ਵਾਰ-ਵਾਰ ਬੈਂਕ ਵੱਲੋਂ ਜਾਗਰੂਕਤਾਂ ਸ਼ਿਵਰ ਜਾਂਦੇ ਹਨ ਤਾਂ ਆਪਣੇ ਅਕਾਉਂਟ ਨੰਬਰ, ਆਧਾਰ ਨੰਬਰ ਏ. ਟੀ. ਐੈੱਮ. ਦੀ ਜਾਣਕਾਰੀ ਕਿਸੇ ਨੂੰ ਨਾ ਦੇਣ, ਭਾਵੇਂ ਕੋਈ ਬੈਂਕ ਚੋਂ ਕਿਉਂ ਨਾ ਫੋਨ ਆਏ। ਇਸ ਸਭ ਦੇ ਬਾਵਜੂਦ ਵੀ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੁੰਦੇ ਹਨ।