71 ਲੱਖ PF ਅਕਾਊਂਟ ਬੰਦ ਹੋਣ 'ਤੇ ਰਾਹੁਲ ਦਾ ਮੋਦੀ 'ਤੇ ਨਿਸ਼ਾਨਾ, ਕਿਹਾ- ਰੁਜ਼ਗਾਰ ਮਿਟਾਓ ਮੁਹਿੰਮ ਦੀ ਵੱਡੀ ਉਪਲੱਬਧੀ

03/18/2021 12:43:23 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਬੇਰੁਜ਼ਗਾਰੀ ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਟਵਿੱਟਰ 'ਤੇ ਇਕ ਰਿਪੋਰਟ ਸ਼ੇਅਰ ਕੀਤੀ ਹੈ, ਜਿਸ 'ਚ ਦੱਸਿਆ ਗਿਆ ਕਿ ਪਿਛਲੇ 9 ਮਹੀਨਿਆਂ 'ਚ 75 ਲੱਖ ਤੋਂ ਵੱਧ ਪੀ.ਐੱਫ. ਖਾਤੇ ਬੰਦ ਹੋਏ ਹਨ। ਇਸ ਰਿਪੋਰਟ ਨਾਲ ਰਾਹੁਲ ਨੇ ਲਿਖਿਆ ਕਿ ਤੁਹਾਡੀ ਨੌਕਰੀ ਗਈ ਅਤੇ ਈ.ਪੀ.ਐੱਫ. ਅਕਾਊਂਟ ਬੰਦ ਕਰਨਾ ਪਿਆ। ਕੇਂਦਰ ਸਰਕਾਰ ਦੇ ਰੁਜ਼ਗਾਰ ਮਿਟਾਓ ਮੁਹਿੰਮ ਦੀ ਇਕ ਹੋਰ ਉਪਲੱਬਧੀ। ਇਸ ਤੋਂ ਪਹਿਲਾਂ ਇਕ ਦੂਜੇ ਟਵੀਟ 'ਚ ਰਾਹੁਲ ਨੇ ਲਿਖਿਆ ਕਿ ਪੜ੍ਹੇ-ਲਿਖੇ ਨੌਜਵਾਨ ਨੌਕਰੀ ਲਈ ਭਟਕ ਰਹੇ ਹਨ। ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਅਸਲੀ ਡਿਗਰੀ ਵਾਲੇ ਓ.ਬੀ.ਸੀ.-ਐੱਸ.ਸੀ.-ਐੱਸ.ਟੀ. ਨੂੰ ਤੰਗ ਕਰ ਰਹੀ ਹੈ। ਉਨ੍ਹਾਂ ਨੇ ਇਸ ਟਵੀਟ ਨਾਲ ਇਕ ਰਿਪੋਰਟ ਸ਼ੇਅਰ ਕੀਤੀ ਸੀ, ਜਿਸ 'ਚ ਆਈ.ਆਈ.ਟੀ., ਐੱਨ.ਆਈ.ਟੀ. ਵਰਗੀਆਂ ਸੰਸਥਾਵਾਂ 'ਚ ਖ਼ਾਲੀ ਅਹੁਦਿਆਂ ਦਾ ਜ਼ਿਕਰ ਸੀ।

ਇਹ ਵੀ ਪੜ੍ਹੋ : ਸੱਦਾਮ ਹੁਸੈਨ, ਗੱਦਾਫੀ ਦਾ ਜ਼ਿਕਰ ਕਰ ਰਾਹੁਲ ਨੇ ਸਾਧਿਆ PM ਮੋਦੀ 'ਤੇ ਨਿਸ਼ਾਨਾ

ਹਾਲ ਹੀ 'ਚ ਇਕ ਰਿਪੋਰਟ ਜਾਰੀ ਹੋਈ ਸੀ, ਜਿਸ 'ਚ ਦੱਸਿਆ ਗਿਆ ਕਿ ਮੌਜੂਦਾ ਵਿੱਤ ਸਾਲ ਦੇ ਪਹਿਲੇ 9 ਮਹੀਨਿਆਂ 'ਚ ਬੰਦ ਹੋਣ ਵਾਲੇ ਪੀ.ਐੱਫ. ਅਕਾਊਂਟ ਦੀ ਗਿਣਤੀ 6.5 ਫੀਸਦੀ ਵੱਧ ਕੇ 71 ਲੱਖ ਪਹੁੰਚ ਗਈ ਹੈ। 2019-20 ਦੇ ਪਹਿਲੇ 9 ਮਹੀਨਿਆਂ 'ਚ ਇਹ ਅੰਕੜਾ 66.7 ਲੱਖ ਸੀ। ਇਸ 'ਚ ਰਿਟਾਇਰਮੈਂਟ, ਨੌਕਰੀ ਜਾਣਾ, ਨੌਕਰੀ ਬਦਲਣਾ ਆਦਿ ਸ਼ਾਮਲ ਹਨ। ਉੱਥੇ ਹੀ ਮੌਜੂਦਾ ਸਮੇਂ ਦੇਸ਼ 'ਚ 5 ਕਰੋੜ ਤੋਂ ਵੱਧ ਪੀ.ਐੱਫ. ਅਕਾਊਂਟ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha