ਮੁੰਬਈ ''ਚ ਪੈਟਰੋਲ 80 ਰੁਪਏ ਪ੍ਰਤੀ ਲੀਟਰ ਨੇੜੇ ਪੁੱਜਾ

01/16/2018 1:34:36 AM

ਨਵੀਂ ਦਿੱਲੀ — ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ਵਿਖੇ ਪੈਟਰੋਲ ਦੀ ਕੀਮਤ ਸੋਮਵਾਰ 80 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਈ। ਕੌਮੀ ਰਾਜਧਾਨੀ ਦਿੱਲੀ ਵਿਖੇ ਵੀ ਇਹ ਕੀਮਤ 71 ਰੁਪਏ ਪ੍ਰਤੀ ਲੀਟਰ ਤੋਂ ਉਪਰ ਸੀ। ਡੀਜ਼ਲ ਹੁਣ ਤੱਕ ਦੇ ਰਿਕਾਰਡ ਪੱਧਰ 61.74 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। 
ਇੰਡੀਅਨ ਆਇਲ ਲਿਮਟਿਡ ਵਲੋਂ ਸੋਮਵਾਰ  ਲਏ ਗਏ ਫੈਸਲੇ ਮੁਤਾਬਕ ਦੇਸ਼ ਦੇ 4 ਵੱਡੇ ਸ਼ਹਿਰਾਂ ਵਿਚੋਂ ਮੁੰਬਈ ਵਿਖੇ ਪੈਟਰੋਲ ਦੀ ਕੀਮਤ ਸਭ ਤੋਂ ਵੱਧ 79.06  ਰੁਪਏ ਪ੍ਰਤੀ ਲੀਟਰ ਸੀ। ਕੋਲਕਾਤਾ ਵਿਖੇ ਇਸ ਦੀ ਕੀਮਤ 73.91 ਅਤੇ ਚੇਨਈ ਵਿਚ 73.80 ਰੁਪਏ ਪ੍ਰਤੀ ਲੀਟਰ ਸੀ। ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਉਛਾਲ ਕਾਰਨ ਇਹ ਕੀਮਤਾਂ ਵੱਧ ਰਹੀਆਂ ਹਨ। ਮੁੰਬਈ ਵਿਚ ਡੀਜ਼ਲ  65.74 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕੋਲਕਾਤਾ ਵਿਚ ਇਹ 64.40 ਤੇ ਦਿੱਲੀ ਵਿਚ 61.74 ਰੁਪਏ ਪ੍ਰਤੀ ਲੀਟਰ ਹੈ।