ਛੁੱਟੀ ਕੱਟ ਕੇ ਡਿਊਟੀ ''ਤੇ ਗਿਆ ਸੀ ਜਵਾਨ, ਹਫਤੇ ਬਾਅਦ ਤਿਰੰਗੇ ''ਚ ਲਿਪਟ ਕੇ ਆਈ ਲਾਸ਼ (ਤਸਵੀਰਾਂ)

01/17/2017 10:00:22 AM

ਅੰਬਾਲਾ— ਇੱਥੋਂ ਦੇ ਇਕ ਜਵਾਨ ਦੀ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ''ਚ ਮੌਤ ਹੋ ਗਈ, ਜਿਸ ਦੀ ਸੂਚਨਾ ਮਿਲਦੇ ਹੀ ਫੌਜੀ ਦੇ ਘਰ ''ਚ ਮਾਤਮ ਛਾ ਗਿਆ। ਸ਼ਹੀਦ ਨਾਇਕ ਆਫਤਾਬ ਪੁੱਤਰ ਤੈਫੂਰ ਅਹਿਮਦ ਵਾਸੀ ਪਿੰਡ ਬਧੌਲੀ ਥਾਣਾ ਨਾਰਾਇਣਗੜ੍ਹ 42 ਆਡੀਨੈਂਸ ਆਰ.ਆਰ. ਨੌਸ਼ਹਿਰਾ ਰਾਜੌਰੀ (ਜੰਮੂ-ਕਸ਼ਮੀਰ) ''ਚ ਤਾਇਨਾਤ ਸੀ। ਉਹ ਫੌਜ ''ਚ ਸਤੰਬਰ 2004 ''ਚ ਭਰਤੀ ਹੋਇਆ ਸੀ। ਸ਼ਹੀਦ ਆਫਤਾਬ ਦੇ ਮ੍ਰਿਤਕ ਸਰੀਰ ਨਾਲ ਆਏ ਫੌਜ ਦੇ ਅਧਿਕਾਰੀ ਸੂਬੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ 15 ਜਨਵਰੀ 2017 ਦੀ ਸਵੇਰ ਆਫਤਾਬ ਦੀ ਸਿਹਤ ਅਚਾਨਕ ਖਰਾਬ ਹੋਈ। ਉਸ ਨੂੰ ਸਾਹ ਲੈਣ ''ਚ ਪਰੇਸ਼ਾਨੀ ਹੋ ਰਹੀ ਸੀ।
ਜਿਸ ਤੋਂ ਬਾਅਦ ਸਵੇਰੇ 7 ਵਜੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਜਿੱਥੇ ਆਫਤਾਬ ਦਾ ਦਿਹਾਂਤ ਹੋ ਗਿਆ। ਦੁਪਹਿਰ 1.30 ਵਜੇ ਸ਼ਹੀਦ ਆਫਤਾਬ ਦਾ ਮ੍ਰਿਤਕ ਸਰੀਰ ਪਿੰਡ ਬਧੌਲੀ ਉਨ੍ਹਾਂ ਦੇ ਘਰ ਪੁੱਜਿਆ। ਇੱਥੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 
ਜ਼ਿਕਰਯੋਗ ਹੈ ਕਿ ਆਫਤਾਬ ਪਠਾਨ ਇਕ ਹਫਤੇ ਪਹਿਲਾਂ ਹੀ ਛੁੱਟੀ ਕੱਟ ਕੇ ਡਿਊਟੀ ''ਤੇ ਵਾਪਸ ਆਏ ਸਨ। ਸੋਮਵਾਰ ਦੀ ਸਵੇਰ ਪਰਿਵਾਰ ਵਾਲਿਆਂ ਨੂੰ ਫੌਜੀ ਦੀ ਮੌਤ ਦੀ ਸੂਚਨਾ ਤਾਂ ਮਿਲੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਮੌਤ ਦਾ ਕਾਰਨ ਕੀ ਸੀ।

Disha

This news is News Editor Disha