ਪੱਛਮੀ ਬੰਗਾਲ 'ਚ ਪੁਲਸ ਤੋਂ ਲੋਕਾਂ ਦਾ ਭਰੋਸਾ ਖਤਮ ਹੋ ਚੁੱਕਿਆ ਹੈ : ਭਾਜਪਾ

06/25/2019 9:58:10 PM

ਨਵੀਂ ਦਿੱਲੀ—ਲੋਕਸਭਾ ਮੈਂਬਰ ਐੱਸ.ਐੱਸ. ਆਹਲੂਵਾਲੀਆ ਦੀ ਅਗਵਾਈ ਵਾਲੇ ਭਾਜਪਾ ਦੇ ਇਕ ਪ੍ਰਤੀਨਿਧੀ ਮੰਡਲ ਨੇ ਮੰਗਲਵਾਰ ਨੂੰ ਪਾਰਟੀ ਪ੍ਰਮੁੱਖ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਛਮੀ ਬੰਗਾਲ ਦੇ ਭਾਟਪਾੜਾ ਇਲਾਕੇ 'ਚ ਹਿੰਸਾ 'ਤੇ ਆਪਣੀ ਰਿਪੋਰਟ ਸੌਂਪੀ ਅਤੇ ਦੋਸ਼ ਲਗਾਇਆ ਕਿ ਸਥਾਨਕ ਪੁਲਸ ਪੱਖਪਤੀ ਤਰੀਕੇ ਨਾਲ ਕੰਮ ਕਰ ਰਹੀ ਹੈ। ਦਲ 'ਚ ਸਾਂਸਦ ਸੱਤਿਆਪਾਲ ਸਿੰਘ ਅਤੇ ਬੀ.ਡੀ. ਰਾਮ ਵੀ ਸਨ। ਇਹ ਦਲ ਸ਼ਨੀਵਾਰ ਨੂੰ ਭਾਟਪਾੜਾ ਗਿਆ ਸੀ। ਉੱਤਰੀ 24 ਪਰਗਨਾ ਜ਼ਿਲੇ ਦੇ ਇਸ ਸ਼ਹਿਰ 'ਚ ਐਤਵਾਰ 'ਚ ਝੜਪਾਂ ਵਿਚਾਲੇ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ 11 ਹੋਰ ਜ਼ਖਮੀ ਹੋ ਗਏ ਸਨ।

ਸ਼ਾਹ ਨੂੰ ਰਿਪੋਰਟ ਸੌਂਪਨ ਤੋਂ ਬਾਅਦ ਆਹਲੂਵਾਲੀਆ ਨੇ ਵੱਖ-ਵੱਖ ਕਮਿਊਨੀਟੀਆਂ ਨਾਲ ਜੁੜੇ ਦੋ ਸਮੂਹਾਂ ਵਿਚਾਲੇ ਹਿੰਸਾ ਦੌਰਾਨ ਪੁਲਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ। ਆਹਲੂਵਾਲੀਆ ਨੇ ਦੱਸਿਆ ਕਿ ਉਥੇ ਲੋਕ ਆਪਣਾ ਕੰਮ ਨਹੀਂ ਕਰ ਪਾ ਰਹੇ ਹਨ ਕਿਉਂਕਿ ਪੁਲਸ 'ਚ ਉਨ੍ਹਾਂ ਦਾ ਭਰੋਸਾ ਖਤਮ ਹੋ ਗਿਆ। ਪੁਲਸ ਪੱਖਪਤੀ ਰਵੱਈਆ ਅਪਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਪ੍ਰਤੀਨਿਧੀ ਮੰਡਲ ਨੂੰ ਇਲਾਕੇ 'ਚ ਜਾਣ ਦੀ ਕੋਸ਼ਿਸ਼ ਕੀਤੀ ਅਤੇ ਧਾਰਾ 144 ਲਾਗੂ ਹੋਣ ਕਾਰਨ ਉਨ੍ਹਾਂ ਨੂੰ ਹਵਾਈਅੱਡੇ 'ਤੋ ਰੋਕ ਦਿੱਤਾ। ਆਹਲੂਵਾਲੀਆ ਨੇ ਕਿਹਾ ਕਿ ਰਿਪੋਰਟ 'ਚ ਉਨ੍ਹਾਂ ਨੇ ਹਿੰਸਾ ਪ੍ਰਭਾਵਿਤਾਂ ਨੂੰ ਵਿੱਤੀ ਸਹਾਇਤਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤਾ ਜਾਣਾ ਯਕੀਨਨ ਕਰਨ ਨੂੰ ਕਿਹਾ ਹੈ।

Karan Kumar

This news is Content Editor Karan Kumar