ਕੈਪਟਨ ਬਾਰੇ ਆਹ ਕੀ ਬੋਲ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ

03/03/2018 9:29:13 PM

ਨਵੀਂ ਦਿੱਲੀ (ਏਜੰਸੀ)- ਮੇਘਾਲਿਆ, ਨਾਗਾਲੈਂਡ ਤੇ ਤ੍ਰਿਪੁਰਾ ਵਿਚ ਬੀ.ਜੇ.ਪੀ. ਦੀ ਜਿੱਤ ਮਗਰੋਂ ਨੇਕ ਸਮਾਗਮ ਵਿਚ ਨਰਿੰਦਰ ਮੋਦੀ ਨੇ ਭਾਸ਼ਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਉੱਤੇ ਲਿਆ। ਮੋਦੀ ਨੇ ਕਾਂਗਰਸ ਦੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਦੇ ਪੰਜਾਬ ਨੂੰ ਆਪਣਾ ਮੰਨਿਆ ਹੀ ਨਹੀਂ ਅਤੇ ਨਾ ਹੀ ਪੰਜਾਬੀਆਂ ਨੇ ਕਾਂਗਰਸ ਨੂੰ। ਉਹ ਇਕ ਆਜ਼ਾਦ ਫੌਜੀ ਵਾਂਗ ਸੰਘਰਸ਼ ਕਰ ਰਹੇ ਹਨ।
ਨਾਲ ਹੀ ਉਨ੍ਹਾਂ ਕਿਹਾ ਕਿ ਜੂਨ ਤੱਕ ਕਾਂਗਰਸ ਮੁਕਤ ਭਾਰਤ ਦਾ ਨਿਰਮਾਣ ਹੋ ਜਾਵੇਗਾ ਅਤੇ ਕਾਂਗਰਸ ਇਕ ਜ਼ਮਾਨੇ ਦੀ ਗੱਲ ਹੋ ਜਾਵੇਗੀ।  ਉੱਤਰ-ਪੂਰਵ ਦੇ ਤਿੰਨ ਰਾਜਾਂ 'ਚ ਭਾਜਪਾ ਦੇ ਵਧੀਆ ਪ੍ਰਦਰਸ਼ਨ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਤੇ ਭਾਰਤੀ ਜਨਤਾ ਪਾਰਟੀ ਤੇ ਹੋਰ ਪਾਰਟੀਆਂ 'ਚ ਕਾਂਗਰਸ ਕਲਚਰ ਨਾ ਵੜ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕੱਦ ਇਨ੍ਹਾਂ ਛੋਟਾ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਕ ਭਰਮ ਤੇ ਝੂਠ ਫੈਲਾਉਣ ਵਾਲਿਆਂ ਨੂੰ ਵੋਟਾਂ ਨਾਲ ਜਵਾਬ ਦਿੰਦੇ ਹਨ।
ਤ੍ਰਿਪੁਰਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਦੇਸ਼ ਵਿਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨੇ ਕਿਸੇ ਸੂਬੇ ਵਿਚ ਸੱਤਾਧਾਰੀ ਵੱਖਵਾਦੀ ਸਰਕਾਰ ਨੂੰ ਨਾ ਸਿਰਫ ਚੁਣੌਤੀ ਦਿੱਤੀ ਸਗੋਂ ਉਸ ਨੂੰ ਕਰਾਰੀ ਮਾਤ ਦੇ ਕੇ ਸੱਤਾ ਚੋਂ ਬਾਹਰ ਕਰ ਦਿੱਤਾ ਹੈ।