ਖਾਤੇ ’ਚੋਂ ਸਿਰਫ ਇਕ ਹਜ਼ਾਰ ਕਢਵਾਉਣ ਦੇ ਮਾਮਲੇ ਲੋਕਾਂ ਦੇ ਸੁੱਕੇ ਸਾਹ, ਬੈਂਕਾਂ ਨੇ ਗਵਾਇਆ ਵਿਸ਼ਵਾਸ

09/25/2019 4:23:48 PM

ਮੁੰਬਈ — ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ (ਪੀ.ਐੱਮ.ਸੀ.) ਬੈਂਕ ਦੇ ਕੰਮਕਾਜ 'ਤੇ ਰਿਜ਼ਰਵ ਬੈਂਕ ਵਲੋਂ ਛੇ ਮਹੀਨੇ ਦੀ ਪਾਬੰਦੀ ਲਗਾਏ ਜਾਣ ਤੋਂ ਬਾਅਦ ਸਾਰੇ ਖਾਤਾ ਧਾਰਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕ ਆਪਣੇ ਪੈਸੇ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਜਗ੍ਹਾ 'ਤੇ ਰੱਖਣ ਬਾਰੇ ਵਿਚਾਰ ਕਰਨ ਦੇ ਨਾਲ-ਨਾਲ ਪੈਸੇ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਕਰ ਰਹੇ ਹਨ। ਹਾਲਾਂਕਿ ਇਸ ਚਿੰਤਾ ਤੋਂ ਮੁਕਤ ਹੋਣ ਦਾ ਵਿਸ਼ਵਾਸ ਨਿਰੰਤਰ ਬੈਂਕ ਵਲੋਂ ਦਿੱਤਾ ਜਾ ਰਿਹਾ ਹੈ। ਅਗਲੇ ਕੁਝ ਦਿਨÎਾਂ 'ਚ ਲੋਕ ਬਹੁਤ ਸਾਰੇ ਅਜਿਹੇ ਬੈਂਕਾਂ ਤੋਂ ਪੈਸੇ ਕਢਵਾਉਣ ਦੀ ਯੋਜਨਾ 'ਤੇ ਵਿਚਾਰ ਕਰ ਰਹੇ ਹਨ। 

ਜ਼ਿਕਰਯੋਗ ਹੈ ਕਿ ਭਾਰਤੀ ਲੋਕ ਆਪਣੀ ਕਮਾਈ ਦਾ ਬਹੁਤ ਸਾਰਾ ਹਿੱਸਾ ਬਚਾ ਕੇ ਬੈਂਕਾਂ ਜਾਂ ਹੋਰ ਥਾਵਾਂ 'ਤੇ ਸੰਭਾਲ ਕੇ ਰੱਖਦੇ ਹਨ। ਇਸ ਦੇ ਨਾਲ ਹੀ ਭਾਰਤੀ ਲੋਕਾਂ ਦਾ ਲੈਣ-ਦੇਣ ਅਤੇ ਬਹੁਤ ਸਾਰੇ ਪਰਿਵਾਰਕ ਖਰਚੇ ਜਿਵੇਂ ਵਿਆਹ, ਵਾਹਨ, ਘਰ ਨਿਰਮਾਣ, ਮਹੀਨਾਵਾਰ ਖਰਚੇ ਅਤੇ ਕਾਰੋਬਾਰੀ ਕੰਮਕਾਜ ਬੈਂਕਾਂ 'ਚ ਰੱਖੇ ਗਏ ਪੈਸਿਆਂ ਦੇ ਜ਼ਰੀਏ ਹੀ ਪੂਰਾ ਕੀਤਾ ਜਾਂਦਾ ਹੈ। ਹੁਣ ਜਦੋਂ ਉਨ੍ਹਾਂ ਦੇ ਪੈਸੇ 'ਤੇ ਤਾਲਾ ਲੱਗ ਗਿਆ ਹੈ ਤਾਂ ਖਾਤਾਧਾਰਕਾਂ ਨੂੰ ਆਪਣਾ ਪੈਸਾ ਸੁਰੱਖਿਅਤ ਨਹੀਂ ਲੱਗ ਰਿਹਾ ਇਸ ਕਾਰਨ ਖਾਤਾ ਧਾਰਕ ਜਲਦੀ ਤੋਂ ਜਲਦੀ ਆਪਣਾ ਪੈਸਾ ਸੁਰੱਖਿਅਤ ਥਾਂ 'ਤੇ ਰੱਖਣ 'ਤੇ ਵਿਚਾਰ ਕਰ ਰਹੇ ਹਨ। ਸਰਕਾਰ ਦੇ ਇਸ ਕਦਮ ਨਾਲ ਆਮ ਲੋਕਾਂ ਦਾ ਛੋਟੇ ਬੈਂਕਾਂ ਤੋਂ ਵਿਸ਼ਵਾਸ ਘੱਟ ਗਿਆ ਹੈ। 

ਦਿੱਲੀ ਦੇ ਕਾਰੋਬਾਰੀ ਵੀ ਪਰੇਸ਼ਾਨ

ਦਿੱਲੀ, ਮੁੰਬਈ ਸਮੇਤ ਇਸ ਬੈਂਕ ਦੀਆਂ ਦੇਸ਼ ਭਰ 'ਚ 137 ਸ਼ਾਖਾਵਾਂ ਹਨ। ਇਸ ਬੈਂਕ ਦੇ ਕਾਰੋਬਾਰੀ ਖਾਤਾਧਾਰਕ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਬੈਂਕ ਦੁਆਰਾ ਹੋਣ ਵਾਲੀਆਂ ਸਾਰੀਆਂ ਟਰਾਂਜੈਕਸ਼ਨ ਰਿਜ਼ਰਵ ਬੈਂਕ ਵਲੋਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਕਾਰੋਬਾਰ ਕਰਨ ਵਾਲੇ ਲੋਕ ਬਹੁਤ ਮੁਸ਼ਕਲ 'ਚ ਫਸ ਗਏ ਹਨ। 

ਛੋਟੇ ਸਹਿਕਾਰੀ ਬੈਂਕਾਂ 'ਚ ਪੈਸੇ ਰੱਖਣ ਵਾਲੇ ਜ਼ਿਆਦਾ ਪ੍ਰੇਸ਼ਾਨ 

ਸਭ ਤੋਂ ਵੱਡੀ ਪਰੇਸ਼ਾਨੀ ਉਨ੍ਹਾਂ ਵਪਾਰੀਆਂ 'ਚ ਹੈ ਜਿਹੜੇ ਥੋਕ ਬਾਜ਼ਾਰਾਂ ਵਿਚ ਫੈਲ ਰਹੇ ਛੋਟੇ ਸਹਿਕਾਰੀ ਅਤੇ ਅਣਜਾਣ ਪ੍ਰਾਈਵੇਟ ਬੈਂਕਾਂ 'ਚ ਪੈਸੇ ਰੱਖਦੇ ਹਨ, ਕਿਉਂਕਿ ਇਹ ਬੈਂਕ ਕਾਰੋਬਾਰੀਆਂ ਗਾਹਕ ਅਤੇ ਲੈਣ-ਦੇਣ 'ਚ ਕਈ ਤਰ੍ਹਾਂ ਦੀਆਂ ਜਾਇਜ਼ ਅਤੇ ਗੈਰ ਕਾਨੂੰਨੀ ਸਹੂਲਤਾਂ ਦੀ ਪੇਸ਼ਕਸ਼ ਕਰਦੇ ਹਨ। ਹੁਣ ਇਨ੍ਹਾਂ ਬੈਂਕਾਂ 'ਤੇ ਗਾਜ ਡਿੱਗਣ ਦੇ ਡਰ ਨਾਲ ਵੱਡੇ ਪੈਮਾਨੇ 'ਤੇ ਇਸ ਤਰ੍ਹਾਂ ਦੇ ਬੈਂਕਾਂ 'ਚੋਂ ਨਿਕਾਸੀ ਹੋ ਰਹੀ ਹੈ।