ਕੁਆਰੰਟੀਨ ਸੈਂਟਰ ''ਚ ਕੱਪੜੇ ਉਤਾਰ ਕੇ ਘੁੰਮ ਰਹੇ ਤਬਲੀਗੀ ਜਮਾਤ ਦੇ ਲੋਕ, ਨਰਸਾਂ ਨਾਲ ਕੀਤੀ ਬਦਸਲੂਕੀ

04/03/2020 12:42:55 AM

ਗਾਜ਼ੀਆਬਾਦ— ਤਬਲੀਗੀ ਜਮਾਤ ਦੀ ਮਰਕਜ 'ਚ ਸ਼ਾਮਲ ਹੋਏ ਇਸਲਾਮੀ ਲੋਕਾਂ ਨੇ ਦੇਸ਼ 'ਚ ਹੰਗਾਮਾ ਕੀਤਾ ਹੋਇਆ ਹੈ। ਇਨ੍ਹਾਂ ਜਮਾਤੀਆਂ ਲੋਕਾਂ 'ਚ ਹੁਣ ਤਕ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਪਾਏ ਗਏ ਹਨ ਤੇ ਬਹੁਤ ਲੋਕ ਕੋਰੋਨਾ ਨਾਲ ਜਾਨ ਗੁਆ ਚੁੱਕੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤਬਲੀਗੀ ਜਮਾਤ ਮਰਕਜ 'ਚ ਹਿੱਸਾ ਲੈਣ ਤੋਂ ਬਾਅਦ ਦੇਸ਼ ਦੇ ਕੋਨੇ-ਕੋਨੇ 'ਚ ਪਹੁੰਚ ਚੁੱਕੇ ਹਨ ਤੇ ਇਸ ਦੌਰਾਨ ਉਹ ਆਪਣੇ ਨਾਲ ਕੋਰੋਨਾ ਵਾਇਰਸ ਮਹਾਮਾਰੀ ਨੂੰ ਵੀ ਲੈ ਕੇ ਪਹੁੰਚੇ ਹਨ। ਇਸ ਵਿਚ ਗਾਜ਼ੀਆਬਾਦ ਦੇ ਐੱਮ. ਐੱਸ. ਜੀ. ਹਸਪਤਾਲ 'ਚ ਭਰਤੀ ਜਮਾਤੀ ਲਗਾਤਾਰ ਹਸਪਤਾਲ ਦੇ ਮਹਿਲਾ ਸਟਾਫ ਨਾਲ ਬਦਸਲੂਕੀ ਕਰ ਰਹੇ ਹਨ। ਇਹ ਲੋਕ ਨਰਸਾਂ ਦੇ ਸਾਹਮਣੇ ਹੀ ਕੱਪੜੇ ਬਦਲਣ ਦੇ ਲਈ ਕੱਪੜੇ ਖੋਲ ਦਿੰਦੇ ਹਨ। ਹੁਣ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਲੋਕਾਂ ਨੂੰ ਜੇਲ ਦੀ ਬੈਰਕ 'ਚ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ।


ਗਾਜ਼ੀਆਬਾਦ ਸੀ. ਐੱਮ. ਓ. ਨੇ ਵੀਰਵਾਰ ਸ਼ਾਮ ਜ਼ਿਲ੍ਹੇ ਦੇ ਡੀ. ਐੱਮ. ਨੂੰ ਕੁਆਰੰਟੀਨ ਸੈਂਟਰ 'ਤ ਰਹਿ ਰਹੇ ਤਬਲੀਗੀ ਜਮਾਤ ਦੇ ਲੋਕਾਂ ਦੀ ਸ਼ਿਕਾਇਤ ਕੀਤੀ ਹੈ। ਸੀ. ਐੱਮ. ਓ. ਨੇ ਕਿਹਾ ਕਿ ਐੱਮ. ਜੀ. ਐੱਮ. ਹਸਪਤਾਲ 'ਚ ਬਣਾਏ ਗਏ ਕੁਆਰੰਟੀਨ ਸੈਂਟਰ 'ਚ ਤਬਲੀਗੀ ਜਮਾਤ ਦੇ ਲੋਕ ਬਿਨ੍ਹਾਂ ਪੇਂਟ ਦੇ ਘੁੰਮ ਰਹੇ ਹਨ ਤੇ ਨਰਸਾਂ ਵੱਲ ਗੰਦੇ ਇਸ਼ਾਰੇ ਕਰ ਰਹੇ ਹਨ। ਇਸ ਮਾਮਲੇ 'ਚ ਡੀ. ਐੱਮ. ਨੇ ਜਾਂਚ ਦੇ ਹੁਕਮ ਦਿੱਤੇ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਵੀ ਐੱਮ. ਜੀ. ਐੱਮ. ਹਸਪਤਾਲ ਪਹੁੰਚ ਗਈ ਹੈ। 


ਹਸਪਤਾਲ ਦੇ ਸੀ. ਐੱਮ. ਐੱਲ. ਐੱਸ. ਰਵਿੰਦਰ ਰਾਣਾ ਨੇ ਦੱਸਿਆ ਕਿ ਤਬਲੀਗੀ ਜਮਾਤ ਨਾਲ ਜੁੜੇ ਜੋ ਕੋਰੋਨਾ ਸ਼ੱਕੀ ਦਾਖਲ ਕੀਤੇ ਗਏ ਹਨ ਉਸਦਾ ਵਿਵਹਾਰ  ਗਲਤ ਹੈ। ਰਵਿੰਦਰ ਰਾਣਾ ਨੇ ਦੱਸਿਆ ਕਿ ਜਮਾਤੀ ਲਗਾਤਾਰ ਅਸ਼ਲੀਲ ਹਰਕਤਾਂ ਕਰ ਰਹੇ ਹਨ। ਇਹ ਲੋਕ ਹਸਪਤਾਲ ਸਟਾਫ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਹਨ, ਨਰਸਾਂ ਦੇ ਸਾਹਮਣੇ ਹੀ ਕੱਪੜੇ ਬਦਲਣ ਲੱਗਦੇ ਹਨ ਤੇ ਛੋਟੀ -ਛੋਟੀ ਗੱਲ 'ਤੇ ਹੰਗਾਮਾ ਕਰਦੇ ਹਨ। ਜਾਣਕਾਰੀ ਅਨੁਸਾਰ ਗਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਲੋਕਾਂ ਵਿਰੁੱਧ ਰਿਪੋਰਟ ਦਰਜ ਕਰ ਲਈ ਹੈ। ਹਸਪਤਾਲ 'ਚ ਸਟਾਫ ਦੇ ਨਾਲ ਅਸ਼ਲੀਲ ਹਰਕਤਾਂ ਕਰਨ, ਹੰਗਾਮਾਂ ਕਰਨ ਤੇ ਨਿਯਮਾਂ ਦੀਆਂ ਉਲੰਘਣਾ ਕਰਨ ਦੇ ਮਾਮਲੇ 'ਚ 6 ਜਮਾਤੀਆਂ ਵਿਰੁੱਧ ਕੋਤਵਾਲੀ ਘੰਟਾ ਘਰ ਥਾਣੇ 'ਚ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।

Gurdeep Singh

This news is Content Editor Gurdeep Singh