ਕੇਜਰੀਵਾਲ ਦੀ ਹਿਸਾਰ ਰੈਲੀ ''ਤੇ 350 ਰੁਪਏ ਲਾਲਚ ਦੇ ਕੇ ਸੱਦੇ ਲੋਕ

04/10/2018 11:18:36 AM

ਹਿਸਾਰ— ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਹਿਸਾਰ ਦੇ ਪੁਰਾਣਾ ਕਾਲਜ ਗ੍ਰਾਉਂਡ 'ਚ ਇਕ ਰੈਲੀ ਕੀਤੀ ਸੀ। ਰੈਲੀ 'ਚ ਉਨ੍ਹਾਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਨਿਸ਼ਾਨਾ 'ਤੇ ਲਿਆ ਅਤੇ ਵਾਅਦਾ ਕੀਤਾ ਕਿ ਹਰਿਆਣਾ 'ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਨਾ ਸਿਰਫ ਕਿਸਾਨਾਂ ਲਈ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ, ਬਲਕਿ ਸਿਹਤ, ਸਿੱਖਿਆ, ਕਾਨੂੰਨ ਵਿਅਸਥਾ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਵੀ ਬਿਹਤਰ ਕੰਮ ਕੀਤਾ ਜਾਵੇਗਾ।


ਹਾਲਾਂਕਿ ਹੁਣ ਉਨ੍ਹਾਂ ਦੀ ਰੈਲੀ ਨਾਲ ਜੁੜੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਹ ਹੈਰਾਨ ਕਰਨ ਵਾਲੀ ਹੈ। ਦੱਸਣਾ ਚਾਹੁੰਦੇ ਹਾਂ ਕਿ ਕੇਜਰੀਵਾਲ ਪਾਰਟੀ ਦੇ ਮੰਤਰੀ ਰਹਿ ਚੁੱਕੇ ਕਪਿਲ ਮਿਸ਼ਰਾ ਨੇ ਰੈਲੀ ਤੋਂ ਬਾਅਦ ਦਾ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਰੈਲੀ 'ਚ ਸ਼ਾਮਲ ਹੋਣ ਆਏ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਰੈਲੀ ਤੋਂ ਬਾਅਦ 350 ਰੁਪਏ ਅਤੇ ਖਾਣਾ ਦੇਣ ਦੇ ਲਾਲਚ ਨਾਲ ਇਥੇ ਸੱਦਿਆ ਗਿਆ ਸੀ।
ਵੀਡੀਓ 'ਚ ਆਮ ਆਦਮੀ ਪਾਰਟੀ ਦੀ ਟੀ. ਸ਼ਰਟ ਅਤੇ ਟੋਪੀ ਪਾਏ ਦਿਖਾਈ ਦੇ ਰਹੇ ਇਹ ਮਜ਼ਦੂਰ ਖੁਦ ਨੂੰ ਬਹਾਦਰਗੜ੍ਹ ਦਾ ਦੱਸ ਰਹੇ ਹਨ। ਵੀਡੀਓ 'ਚ ਦਿਖ ਰਿਹਾ ਇਕ ਮਜ਼ਦੂਰ ਦੱਸ ਰਿਹਾ ਹੈ, ''ਅਸੀਂ ਆਪਣੀ ਮਰਜ਼ੀ ਨਾਲ ਆਏ ਸੀ ਅਤੇ ਕਿਹਾ ਗਿਆ ਕਿ ਰੈਲੀ ਖਤਮ ਹੋਣ ਤੋਂ ਬਾਅਦ 350 ਰੁਪਏ ਦਿਹਾੜੀ ਦਿੱਤੀ ਜਾਵੇਗੀ। ਅਸੀਂ 118 ਲੋਕ ਆਏ ਸੀ ਅਤੇ ਸਾਨੂੰ 350 ਰੁਪਏ ਦੇਣਾ ਦਾ ਕਿਹਾ ਸੀ ਪਰ ਹੁਣ ਕਹਿ ਰਹੇ ਹਨ ਕਿ ਕਲ ਲੈ ਲਿਓ ਆ ਕੇ।''


ਐਤਵਾਰ ਦੀ ਰੈਲੀ 'ਚ ਕੇਜਰੀਵਾਲ ਨੇ ਕਿਹਾ ਸੀ ਕਿ ਹਰਿਆਣਾ ਦੀ ਸਾਬਕਾ ਹੁੱਡਾ ਸਰਕਾਰ ਨੇ ਜਿਸ ਭ੍ਰਿਸ਼ਟਾਚਾਰ ਨੂੰ ਸ਼ੁਰੂ ਕੀਤਾ ਸੀ, ਇਸ ਨੂੰ ਖੱਟਰ ਸਰਕਾਰ ਨੇ ਪੰਜ ਗੁਣਾ ਅੱਗੇ ਵਧਾ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ''ਭਾਜਪਾ ਅਤੇ ਕਾਂਗਰਸ ਨੇ ਵੋਟ ਦੀ ਰਾਜਨੀਤੀ ਦਾ ਲਾਭ ਦੇਣ ਲਈ ਹਰਿਆਣਾ 'ਚ ਜਾਟਾਂ ਵਿਚਕਾਰ ਦੰਗੇ ਕਰਵਾਏ। ਪਿਛਲੇ ਤਿੰਨ ਸਾਲਾਂ ਦੌਰਾਨ ਹਰਿਆਣਾ 'ਚ ਜਾਤੀਵਾਦ ਦੇ ਨਾਮ 'ਤੇ ਕਾਫੀ ਹਿੰਸਾ ਹੋਈ ਹੈ ਅਤੇ ਖੱਟਰ ਸਰਕਾਰ ਅਜੇ ਤੱਕ ਡੂੰਘੀ ਨੀਂਦ 'ਚ ਹੈ।
ਦੇਸ਼ 'ਚ ਬੈਂਕਾਂ ਨੂੰ ਸੁਰੱਖਿਅਤ ਦੱਸਦੇ ਹੋਏ ਕੇਜਰੀਵਾਲ ਨੇ ਪ੍ਰਧਾਨਮੰਤਰੀ ਨੂੰ ਕਿਹਾ ਕਿ ਉਹ ਦੇਸ਼ ਦੀ ਜਨਤਾ ਨੂੰ ਦੱਸਦੇ ਹਨ ਕਿ ਲੋਕਾਂ ਦਾ ਪੈਸਾ ਲੈ ਕੇ ਭੱਜੇ ਨੀਰਵ ਮੋਦੀ ਅਤੇ ਵਿਜੇ ਮਾਲਿਆ ਨੂੰ ਦੇਸ਼ 'ਚ ਕਦੋ ਲਿਆਂਦਾ ਜਾ ਰਿਹਾ ਹੈ।