ਵਿਅਕਤੀ ਔਰਤਾਂ ਦੇ ਗਹਿਣਿਆਂ ਦੀ ਮੁੱਲ ਤੋਂ ਵਧ ਕੀਮਤ ਅਦਾ ਕਰ ਰਿਹਾ ਸੀ...

07/30/2017 8:50:02 AM

ਰੇਵਾੜੀ — ਸ਼ਹਿਰ ਦੇ ਨਾਈਵਾਲਾ ਚੌਂਕ ਸਥਿਤ ਰਾਵ ਤੁਲਾਰਾਮ ਪਾਰਕ ਤੋਂ ਲੋਕਾਂ ਨੇ ਠੱਗ ਗਿਰੋਹ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪੁਲਸ ਦੇ ਹਵਾਲੇ ਕੀਤਾ ਹੈ। ਇਹ ਵਿਅਕਤੀ ਔਰਤਾਂ ਨਾਲ ਧੋਖਾ ਕਰਕੇ ਉਨ੍ਹਾਂ ਦੇ ਗਹਿਣਿਆਂ ਦੇ ਬਦਲੇ ਜ਼ਿਆਦਾ ਰੁਪਏ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਨਾਲ ਠੱਗੀ ਕਰ ਰਿਹਾ ਸੀ।
ਫੜਿਆ ਗਿਆ ਵਿਅਕਤੀ ਆਕਾਸ਼ ਸੁਲਤਾਨਪੁਰੀ ਦਿੱਲੀ ਦਾ ਰਹਿਣ ਵਾਲਾ ਹੈ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਪਹਿਲੀ ਵਾਰ ਹੀ ਰੇਵਾੜੀ ਆਇਆ ਸੀ ਅਤੇ ਉਸਦੇ ਨਾਲ ਦੋ ਲੋਕ ਹੋਰ ਵੀ ਸਨ, ਪਰ ਉਹ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਸ ਫਰਾਰ ਹੋਣ ਵਾਲੇ ਦੋ ਵਿਅਕਤੀਆਂ ਦੀ ਭਾਲ ਕਰ ਰਹੀ ਹੈ।
ਇਹ ਦੋਸ਼ੀ ਵਿਅਕਤੀਆਂ ਔਰਤਾਂ ਨੂੰ ਨਕਲੀ ਨੋਟਾਂ ਦੀ ਗੱਡੀ ਦਿਖਾ ਕੇ ਬੇਵਕੂਫ ਬਣਾ ਰਿਹਾ ਸੀ ਅਤੇ ਉਹ ਨਕਲੀ ਨੋਟ ਦੇ ਕੇ ਔਰਤਾਂ ਤੋਂ ਅਸਲੀ ਗਹਿਣੇ ਲੈ ਕੇ ਫਰਾਰ ਹੋਣ ਵਾਲਾ ਸੀ। ਇਹ ਦੋਸ਼ੀ ਵਿਅਕਤੀ ਇਸ ਤਰ੍ਹਾਂ ਹੀ ਲੋਕਾਂ ਨੂੰ ਲੁੱਟਣ ਦਾ ਧੰਦਾ ਕਰਦੇ ਸਨ। ਗਹਿਣਿਆਂ ਦੀ ਮੁੱਲ ਤੋਂ ਵਧ ਨਕਲੀ ਨੋਟਾਂ ਨਾਲ ਕੀਮਤ ਚੁਕਾ ਕੇ ਔਰਤਾਂ ਨੂੰ ਬੇਵਕੂਫ ਬਣਾਉਂਦੇ ਸਨ। ਪੁਲਸ ਨੂੰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਅੱਗੇ ਵੀ ਮਿਲ ਚੁੱਕੀਆਂ ਸਨ ਪਰ ਦੋਸ਼ੀ ਪੁਲਸ ਦੇ ਹੱਥ ਨਹੀਂ ਲੱਗ ਰਹੇ ਸਨ। ਅੱਜ ਲੋਕਾਂ ਨੇ ਗਿਰੋਹ ਦੇ ਇਕ ਵਿਅਕਤੀ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਫੜੇ ਗਏ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਨ੍ਹਾਂ ਵਲੋਂ ਕਿਤੀ ਗਈ ਠੱਗੀ ਦਾ ਖੁਲਾਸਾ ਹੋ ਸਕੇ।