ਪਾਇਲ ਤਡਵੀ ਹੱਤਿਆਕਾਂਡ: ਹੁਣ 30 ਮਈ ਨੂੰ ਹੋਵੇਗੀ ਦੋਸ਼ੀ ਡਾਕਟਰਾਂ ਦੀ ਜ਼ਮਾਨਤ ''ਤੇ ਸੁਣਵਾਈ

07/25/2019 4:45:11 PM

ਮੁੰਬਈ—ਮੁੰਬਈ 'ਚ ਮੈਡੀਕਲ ਕਾਲਜ ਦੀ ਵਿਦਿਆਰਥਣ ਡਾਕਟਰ ਪਾਇਲ ਤਡਵੀ ਹੱਤਿਆਕਾਂਡ ਮਾਮਲੇ 'ਚ ਬੰਬੇ ਹਾਈਕੋਰਟ ਨੇ ਦੋਸ਼ੀ ਡਾਕਟਰਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੁਣ ਅਗਲੇ ਮੰਗਲਵਾਰ 30 (ਜੁਲਾਈ) ਤੱਕ ਟਾਲ ਦਿੱਤੀ ਹੈ। ਅਦਾਲਤ ਨੇ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੀ ਵੀਡੀਓ ਰਿਕਾਰਡਿੰਗ ਕਰਨ ਦਾ ਵੀ ਆਦੇਸ਼ ਦਿੱਤਾ ਹੈ।

ਦੱਸ ਦੇਈਏ ਕਿ 26 ਸਾਲਾ ਤਡਵੀ ਨੇ 22 ਮਈ ਨੂੰ ਟੋਪੀਵਾਲਾ ਮੈਡੀਕਲ ਕਾਲਜ ਨਾਲ ਜੁੜੇ ਬੀ. ਵਾਈ. ਐੱਲ. ਹਸਪਤਾਲ ਦੇ ਹੋਸਟਲ ਦੇ ਕਮਰੇ 'ਚ ਖੁਦਕੁਸ਼ੀ ਕਰ ਲਈ ਸੀ। ਉਸ ਦੀ ਮਾਂ ਨੇ 3 ਸੀਨੀਅਰ ਡਾਕਟਰਾਂ ਖਿਲਾਫ ਪੁਲਸ ਨੂੰ ਜਾਤੀ ਆਧਾਰਿਤ ਭੇਦਭਾਵ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ।

ਪਾਇਲ ਤਡਵੀ ਭੀਲ ਮੁਸਲਿਮ ਭਾਈਚਾਰੇ ਨਾਲ ਸੰਬੰਧ ਰੱਖਦੀ ਸੀ ਅਤੇ ਉਸ ਨੂੰ ਅਨੁਸੂਚਿਤ ਜਾਤੀਆਂ ਦੇ ਰਾਖਵੇਂ ਕੋਟੇ 'ਚ ਦਾਖਲਾ ਮਿਲਿਆ ਸੀ। ਇਸ ਮਾਮਲੇ 'ਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੰਦ ਕੁਮਾਰ ਸਾਈ ਨੇ ਕਿਹਾ ਸੀ ਕਿ ਜਾਂਚ 'ਚ ਕਈ ਖਾਮੀਆਂ ਹਨ।

Iqbalkaur

This news is Content Editor Iqbalkaur