ਸਿਰ ਤੋਂ ਜੁੜੀਆਂ ਭੈਣਾਂ ਨੇ ਵੀ ਪਾਈ ਵੱਖਰੀ-ਵੱਖਰੀ ਵੋਟ, ਕਿਹਾ- ਇਸ ਵਾਰ ਵੋਟ ਪਾ ਕੇ ਮਿਲੀ ਖੁਸ਼ੀ

05/19/2019 3:12:03 PM

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ ਵਾਸੀ ਅਤੇ ਜਨਮ ਤੋਂ ਹੀ ਸਿਰ ਤੋਂ ਆਪਸ ਵਿਚ ਜੁੜੀਆਂ ਦੋ ਭੈਣਾਂ ਨੇ ਅੱਜ ਯਾਨੀ ਕਿ 19 ਮਈ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟ ਪਾਉਣ ਤੋਂ ਬਾਅਦ ਦੋਵੇਂ ਭੈਣਾਂ ਖੁਸ਼ ਨਜ਼ਰ ਆਈਆਂ, ਕਿਉਂਕਿ ਇਸ ਵਾਰ ਇਕੋ ਨੇ ਨਹੀਂ ਸਗੋਂ ਦੋਹਾਂ ਨੇ ਵੱਖਰੀ-ਵੱਖਰੀ ਵੋਟ ਪਾਈ। ਦੋਹਾਂ ਨੇ ਆਪਣੀ-ਆਪਣੀ ਪਸੰਦ ਮੁਤਾਬਕ ਵੋਟ ਪਾਈ। ਸਬਾਹ ਅਤੇ ਫਰਾਹ (23) ਆਪਸ ਵਿਚ ਜੁੜੀਆਂ ਹੋਈਆਂ ਜੁੜਵਾਂ ਭੈਣਾਂ ਹਨ। ਦੋਹਾਂ ਭੈਣਾਂ ਨੂੰ ਅਲੱਗ-ਅਲੱਗ ਮਹਿਲਾ ਵੋਟਰ ਦੇ ਤੌਰ 'ਤੇ ਵੋਟਿੰਗ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ। 


2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋਵਾਂ ਦੇ ਨਾਂ ਇਕ ਹੀ ਮਤਦਾਤਾ ਪਛਾਣ ਪੱਤਰ 'ਤੇ ਦਰਜ ਸਨ ਅਤੇ ਇਸ ਲਈ ਉਨ੍ਹਾਂ ਦੀ ਇਕ ਹੀ ਵੋਟ ਮੰਨੀ ਗਈ ਸੀ। ਪਟਨਾ ਦੇ ਜ਼ਿਲਾ ਅਧਿਕਾਰੀ ਕੁਮਾਰ ਰਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਜੁੜਵਾਂ ਭੈਣਾਂ ਨੂੰ ਉਨ੍ਹਾਂ ਦੀ ਸਰੀਰਕ ਸਥਿਤੀ ਦੇ ਕਾਰਨ ਉਨ੍ਹਾਂ ਦੀ ਅਲੱਗ-ਅਲੱਗ ਪਛਾਣ ਤੋਂ ਵਾਂਝਿਆਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਦਿਮਾਗ ਅਲੱਗ-ਅਲੱਗ ਹੈ, ਅਲੱਗ-ਅਲੱਗ ਵਿਚਾਰ ਅਤੇ ਪਸੰਦ ਹੈ, ਇਸ ਲਈ ਉਨ੍ਹਾਂ ਨੂੰ ਅਲੱਗ-ਅਲੱਗ ਮਤਦਾਤਾ ਪਛਾਣ ਪੱਤਰ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਵਾਰੀ-ਵਾਰੀ ਵੋਟਿੰਗ ਕਰਨ ਦੀ ਇਜਾਜ਼ਤ ਮਿਲੀ ਹੈ।

Tanu

This news is Content Editor Tanu