ਭਾਰਤੀ ਅਮਰੀਕੀ ਭਾਈਚਾਰੇ ਦੇ ਨੇਤਾ ਪਟੇਲ ਦੀ ਕੋਰੋਨਾ ਕਾਰਨ ਮੌਤ

06/08/2020 2:42:45 AM

ਨਿਊਯਾਰਕ - ਭਾਰਤੀ ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਨੇਤਾ ਅਤੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ਨਿਊਯਾਰਕ, ਨਿਊ ਜਰਸੀ ਐਂਡ ਕਨੈਕਟਿਕਟ (ਐਫ. ਆਈ. ਏ. ਟ੍ਰਾਈ ਸਟੇਟ) ਦੇ ਪ੍ਰਧਾਨ ਰਹੇ ਰਮੇਸ਼ ਪਟੇਲ ਦੀ ਇਥੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਮੌਤ ਹੋ ਗਈ। ਪਟੇਲ (78) ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਸੁਵਾਸ ਅਤੇ ਧੀਆਂ ਮਨੀਸ਼ਾ ਅਤੇ ਕੁੰਜਲ ਹਨ। ਅਮਰੀਕਾ ਵਿਚ ਭਾਰਤ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪਟੇਲ ਦੀ ਮੌਤ 'ਤੇ ਸ਼ੋਕ ਵਿਅਕਤ ਕੀਤਾ ਹੈ। ਸੰਧੂ ਨੇ ਟਵੀਟ ਕੀਤਾ ਕਿ ਕੋਵਿਡ-19 ਨਾਲ ਕਰੀਬ 2 ਮਹੀਨੇ ਤੱਕ ਜੰਗ ਤੋਂ ਬਾਅਦ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰ ਅਤੇ ਪ੍ਰਧਾਨ ਰਮੇਸ਼ ਪਟੇਲ ਦੀ ਮੌਤ ਦੇ ਬਾਰੇ ਵਿਚ ਜਾਣ ਕੇ ਦੁੱਖ ਹੋਇਆ।

ਉਨ੍ਹਾਂ ਅੱਗੇ ਆਖਿਆ ਕਿ ਭਾਰਤੀ-ਅਮਰੀਕੀ ਭਾਈਚਾਰੇ ਦੇ ਬੇਹੱਦ ਸਨਮਾਨਿਤ ਨੇਤਾ, ਸਾਨੂੰ ਉਨ੍ਹਾਂ ਦੀ ਹਮੇਸ਼ਾ ਕਮੀ ਮਹਿਸੂਸ ਹੋਵੇਗੀ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਸੰਦੀਪ ਚੱਕਰਵਰਤੀ ਨੇ ਵੀ ਟਵੀਟ ਕਰ ਪਟੇਲ ਦੀ ਮੌਤ 'ਤੇ ਦੁੱਖ ਵਿਅਕਤ ਕਰਦੇ ਹੋਏ ਇਸ ਨੂੰ ਭਾਰਤੀ-ਅਮਰੀਕੀ ਭਾਈਚਾਰੇ ਲਈ ਵੱਡਾ ਹਾਦਸਾ ਕਰਾਰ ਦਿੱਤਾ। ਭਾਈਚਾਰਕ ਸੇਵਾ ਤੋਂ ਇਲਾਵਾ ਪਟੇਲ ਨੇ ਨਿਊਯਾਰਕ ਪੁਲਸ ਵਿਭਾਗ ਦੀ ਫੋਰੈਂਸਿਕ ਜਾਂਚ ਸ਼ਾਖਾ ਵਿਚ ਕੰਮ ਕੀਤਾ ਅਤੇ 2013 ਵਿਚ ਉਨ੍ਹਾਂ ਵੱਕਾਰੀ ਇਲੀਸ ਆਈਲੈਂਡ ਮੈਡਲ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਸੀ।

Khushdeep Jassi

This news is Content Editor Khushdeep Jassi