1947 ਦੀ ਵੰਡ ਨੇ ਦਿਲਾਂ ਅਤੇ ਜਜ਼ਬਾਤਾਂ ਦੇ ਵੀ ਟੋਟੇ ਕਰ ਦਿੱਤੇ, ਵੇਖੋ ਬਟਵਾਰੇ ਦਾ ਦਰਦ ਤਸਵੀਰਾਂ ਦੀ ਜ਼ੁਬਾਨੀ

08/14/2023 1:00:25 PM

ਨਵੀਂ ਦਿੱਲੀ- ਦੇਸ਼ ਦੇ ਇਤਿਹਾਸ 'ਚ 14 ਅਗਸਤ ਦੀ ਤਾਰੀਖ਼ ਹੰਝੂਆਂ ਨਾਲ ਲਿਖੀ ਗਈ ਹੈ। ਇਹੀ ਉਹ ਦਿਨ ਸੀ, ਜਦੋਂ ਦੇਸ਼ ਦੀ ਵੰਡ ਹੋਈ ਅਤੇ 14 ਅਗਸਤ 1947 ਨੂੰ ਪਾਕਿਸਤਾਨ ਅਤੇ 15 ਅਗਸਤ 1947 ਨੂੰ ਭਾਰਤ ਇਕ ਵੱਖਰਾ ਰਾਸ਼ਟਰ ਐਲਾਨ ਕਰ ਦਿੱਤਾ ਗਿਆ। ਇਸ ਵੰਡ 'ਚ ਨਾ ਸਿਰਫ ਭਾਰਤੀ ਉਪ-ਮਹਾਂਦੀਪ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ, ਸਗੋਂ ਬੰਗਾਲ ਵੀ ਵੰਡਿਆ ਗਿਆ। ਬੰਗਾਲ ਦੇ ਪੂਰਬੀ ਹਿੱਸੇ ਨੂੰ ਭਾਰਤ ਤੋਂ ਵੱਖ ਕਰਕੇ ਪੂਰਬੀ ਪਾਕਿਸਤਾਨ ਬਣਾਇਆ ਗਿਆ, ਜੋ 1971 ਦੀ ਜੰਗ ਤੋਂ ਬਾਅਦ ਬੰਗਲਾਦੇਸ਼ ਬਣ ਗਿਆ।

ਇਹ ਵੀ ਪੜ੍ਹੋ- PM ਮੋਦੀ ਨੇ ਭਾਰਤ ਵੰਡ ਦੌਰਾਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਕਹਿਣ ਨੂੰ ਤਾਂ ਇਹ ਦੇਸ਼ ਦੀ ਵੰਡ ਸੀ, ਪਰ ਅਸਲ ਵਿਚ ਇਹ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਅਤੇ ਜਜ਼ਬਾਤਾਂ ਦੀ ਵੰਡ ਸੀ। ਵੰਡ ਦਾ ਇਹ ਜ਼ਖਮ ਭਾਰਤ ਮਾਤਾ ਦੇ ਸੀਨੇ 'ਤੇ ਸਦੀਆਂ ਤੱਕ ਰਗੜਦਾ ਰਹੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਦੇ ਇਸ ਸਭ ਤੋਂ ਦਰਦਨਾਕ ਅਤੇ ਖੂਨ ਭਿੱਜੇ ਦਿਨ ਦੀਆਂ ਪੀੜਾਂ ਨੂੰ ਮਹਿਸੂਸ ਕਰਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ-  ਹਿਮਾਚਲ 'ਚ ਆਸਮਾਨ ਤੋਂ ਵਰ੍ਹ ਰਹੀ ਆਫ਼ਤ, ਬੱਦਲ ਫਟਣ ਨਾਲ 7 ਲੋਕਾਂ ਦੀ ਮੌਤ

ਦੱਸ ਦੇਈਏ ਕਿ 1947 ’ਚ ਵੰਡ ਦੌਰਾਨ ਹੋਏ ਫਿਰਕੂ ਦੰਗਿਆਂ ’ਚ ਲੱਖਾਂ ਲੋਕ ਬੇਘਰ ਹੋਏ ਸਨ ਅਤੇ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਸਨ। 1947 ਜਿੱਥੇ ਸਾਡੇ ਲਈ ਆਜ਼ਾਦੀ ਦਾ ਜਸ਼ਨ ਸੀ, ਉੱਥੇ ਖੂਨੀ ਵਾਰਦਾਤਾਂ ਨਾਲ ਲੱਥ-ਪਥ ਪੀੜਾਂ ਦੀ ਦਾਸਤਾਨ ਵੀ ਹੈ। 77 ਸਾਲਾਂ ਬਾਅਦ ਵੀ ਇਹ ਦਰਦ ਦਿਲਾਂ ਤੋਂ ਵਿਸਰਿਆ ਨਹੀਂ ਹੈ।

ਇਹ ਵੀ ਪੜ੍ਹੋ- ਸੁਤੰਤਰਤਾ ਦਿਵਸ ਦੀਆਂ ਤਿਆਰੀਆਂ ਮੁਕੰਮਲ, ਲਾਲ ਕਿਲ੍ਹੇ ਤੋਂ ਸਮਾਰੋਹ ਦੀ ਅਗਵਾਈ ਕਰਨਗੇ PM ਮੋਦੀ

1947 ਦੀ ਵੰਡ ਕਾਰਨ ਵੱਡੀ ਗਿਣਤੀ ’ਚ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਸਨ, ਜਦੋਂ ਬਸਤੀਵਾਦੀ ਬ੍ਰਿਟਿਸ਼ ਪ੍ਰਸ਼ਾਸਕਾਂ ਨੇ ਦੱਖਣੀ ਏਸ਼ੀਆ ਵਿਚ ਸਾਮਰਾਜ ਨੂੰ ਖਤਮ ਕਰਨਾ ਸ਼ੁਰੂ ਕੀਤਾ ਸੀ। ਅੰਗਰੇਜ਼ਾਂ ਵੱਲੋਂ ਵੰਡ ਦੀ ਘੋਸ਼ਣਾ ਤੋਂ ਤੁਰੰਤ ਬਾਅਦ ਕਤਲੇਆਮ ਸ਼ੁਰੂ ਹੋ ਗਿਆ। ਬਚਪਨ ਦੇ ਦੋਸਤ ਦੁਸ਼ਮਣ ਬਣ ਗਏ। ਲੋਕ ਆਪਣੇ ਮਾਂ ਭੂਮੀ ਤੋਂ ਬੇਘਰ ਹੋਏ।

ਇਹ ਵੀ ਪੜ੍ਹੋ-  ਜੈਨੇਰਿਕ ਦਵਾਈਆਂ ਨਾ ਲਿਖਣ ਵਾਲੇ ਡਾਕਟਰਾਂ ’ਤੇ ਹੋਵੇਗੀ ਸਜ਼ਾਯੋਗ ਕਾਰਵਾਈ

ਵੱਡੀ ਗਿਣਤੀ ’ਚ ਲੋਕ ਪੈਦਲ, ਬੈਲਗੱਡੀਆਂ ਅਤੇ ਰੇਲਗੱਡੀਆਂ ਰਾਹੀਂ ਆਪਣੇ ਨਵੇਂ ਘਰ ਲਈ ਸਫ਼ਰ ’ਤੇ ਤੁਰ ਪਏ। ਭਾਵੇਂ ਹੀ ਅਸੀਂ ਅੱਜ ਆਜ਼ਾਦ ਮੁਲਕ ’ਚ ਜੀ ਰਹੇ ਹਨ ਪਰ ਸਦੀਆਂ ਪੁਰਾਣੇ ਵੰਡ ਦੇ ਉਹ ਜ਼ਖ਼ਮ ਸਾਡੇ ਦਿਲਾਂ ’ਚ ਹਮੇਸ਼ਾ ਹਰੇ ਰਹਿਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu