ਸੰਸਦ ਸੈਸ਼ਨ ਤੋਂ ਪਹਿਲਾਂ ਬੋਲੇ PM ਮੋਦੀ- ਹਰ ਵਿਸ਼ੇ ''ਤੇ ਚਰਚਾ ਲਈ ਤਿਆਰ ਹੈ ਸਰਕਾਰ

11/18/2019 10:55:09 AM

ਨਵੀਂ ਦਿੱਲੀ— ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਯਾਨੀ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹੈ। ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨਾਲ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਉਮੀਦਵਾਰ ਜ਼ਾਹਰ ਕੀਤੀ ਹੈ ਕਿ ਪਿਛਲੇ ਸੈਸ਼ਨ ਦੀ ਤਰ੍ਹਾਂ ਇਸ ਸੈਸ਼ਨ 'ਚ ਵੀ ਸਾਰੇ ਮੈਂਬਰਾਂ ਦਾ ਸਕਾਰਾਤਮਕ ਅਤੇ ਸਰਗਰਮ ਸਹਿਯੋਗ ਮਿਲੇਗਾ। ਸੰਸਦ ਕੈਂਪਸ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਇਹ 2019 ਦਾ ਆਖਰੀ ਸੈਸ਼ਨ ਅਤੇ ਰਾਜ ਸਭਾ ਦਾ 250ਵਾਂ ਸੈਸ਼ਨ ਹੈ। ਮੋਦੀ ਨੇ ਕਿਹਾ ਕਿ ਇਸੇ ਸੈਸ਼ਨ ਦੌਰਾਨ 26 ਨਵੰਬਰ ਨੂੰ ਸੰਵਿਧਾਨ ਦਿਵਸ ਵੀ ਹੈ।

ਰਾਜ ਸਭਾ ਦਾ 250ਵਾਂ ਸੈਸ਼ਨ ਹੈ
ਪ੍ਰਧਾਨ ਮੰਤਰੀ ਨੇ ਕਿਹਾ,''2019 ਦਾ ਆਖਰੀ ਸੈਸ਼ਨ ਅਤੇ ਇਹ ਬਹੁਤ ਮਹੱਤਵਪੂਰਨ ਸੈਸ਼ਨ ਵੀ ਹੈ, ਕਿਉਂਕਿ ਰਾਜਸਭਾ ਦਾ ਇਹ 250ਵਾਂ ਸੈਸ਼ਨ ਹੈ। 26 ਨਵੰਬਰ ਨੂੰ ਸੰਵਿਧਾਨ ਦਿਵਸ ਹੈ, ਸਾਡੇ ਸੰਵਿਧਾਨ ਦੇ 70 ਸਾਲ ਹੋ ਰਹੇ ਹਨ। ਇਹ ਸੰਵਿਧਾਨ ਨੇ ਭਾਰਤ ਦੀ ਏਕਤਾ, ਅਖੰਡਤਾ ਅਤੇ ਵਿਭਿੰਨਤਾ ਨੂੰ ਸਮੇਟ ਕੇ ਰੱਖਿਆ ਹੈ। ਦੇਸ਼ ਵਾਸੀਆਂ ਲਈ ਵੀ ਇਕ ਜਾਗ੍ਰਿਤੀ ਦਾ ਮੌਕਾ ਬਣ ਸਕਦਾ ਹੈ।''

ਸਾਰੇ ਦਲਾਂ ਦੇ ਨੇਤਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ
ਪੀ.ਐੱਮ. ਮੋਦੀ ਨੇ ਕਿਹਾ,''ਪਿਛਲੇ ਦਿਨੀਂ ਕਰੀਬ-ਕਰੀਬ ਸਾਰੇ ਦਲਾਂ ਦੇ ਨੇਤਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸਾਰੇ ਦਲਾਂ ਦੇ ਸਹਿਯੋਗ, ਸਾਰੇ ਸੰਸਦ ਮੈਂਬਰਾਂ ਦੇ ਸਹਿਯੋਗ ਕਾਰਨ, ਸਾਰਿਆਂ ਦੀ ਸਕਾਰਾਮਤਕ ਭਾਵਨਾ ਕਾਰਨ ਪਿਛਲੇ ਸੈਸ਼ਨ ਬਹੁਤ ਹੀ ਉਤਪਾਦਕ ਰਿਹਾ। ਇਹ ਕਾਮਯਾਬੀ ਪੂਰੇ ਸਦਨ ਦੀ ਹੈ ਅਤੇ ਸਾਰੇ ਸੰਸਦ ਮੈਂਬਰ ਇਸ ਦੇ ਹੱਕਦਾਰ ਹੈ।''

ਸਕਾਰਾਤਮਕ ਅਤੇ ਸਰਗਰਮ ਸਹਿਯੋਗ ਦੀ ਉਮੀਦ
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਵੀ ਸਕਾਰਾਤਮਕ ਅਤੇ ਸਰਗਰਮ ਸਹਿਯੋਗ ਦੀ ਉਮੀਦ ਹੈ। ਮੋਦੀ ਨੇ ਕਿਹਾ ਕਿ ਸਰਕਾਰ ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੀ ਹੈ, ਭਾਵੇਂ ਇਹ ਬਹਿਸ ਅਤੇ ਵਿਵਾਦ ਹੋਵੇ ਅਤੇ ਸਦਨ ਦੀ ਚਰਚਾ ਨੂੰ ਹੋਰ ਖੁਸ਼ਹਾਲ ਬਣਾਉਣ ਯੋਗਦਾਨ ਪਾਉਣ। ਸਾਰੇ ਸੰਸਦ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਾਰਿਆਂ ਦਾ ਧੰਨਵਾਦ।

13 ਦਸੰਬਰ ਤੱਕ ਚਲੇਗਾ ਸੈਸ਼ਨ
ਦੱਸਣਯੋਗ ਹੈ ਕਿ ਸੰਸਦ ਦਾ ਇਹ ਸੈਸ਼ਨ 18 ਨਵੰਬਰ ਤੋਂ 13 ਦਸੰਬਰ ਤੱਕ ਚਲੇਗਾ, ਜਿਸ 'ਚ 20 ਬੈਠਕਾਂ ਹੋਣਗੀਆਂ। ਸੰਸਦ 'ਚ 43 ਬਿੱਲ ਪੈਂਡਿੰਗ ਹਨ, 12 ਬਿੱਲਾਂ ਨੂੰ ਸੰਸਦ ਦੇ ਸਾਹਮਣੇ ਰੱਖਿਆ ਜਾਣਾ ਹੈ, ਜੋ ਕਿ ਮਾਨਸੂਨ ਸੈਸ਼ਨ ਵਾਲੇ ਬਿੱਲ ਹਨ।

DIsha

This news is Content Editor DIsha