ਸੰਸਦ ਕੰਪਲੈਕਸ ''ਚ ਸਵੱਛਤਾ ਮੁਹਿੰਮ, ਸਪੀਕਰ ਸਮੇਤ ਕਈ ਸੰਸਦ ਮੈਂਬਰਾਂ ਨੇ ਲਗਾਇਆ ਝਾੜੂ

07/13/2019 1:32:53 PM

ਨਵੀਂ ਦਿੱਲੀ— ਪੀ.ਐੱਮ. ਨਰਿੰਦਰ ਮੋਦੀ 'ਸਵੱਛ ਭਾਰਤ ਮੁਹਿੰਮ' ਲੋਕਤੰਤਰ ਦੇ ਮੰਦਰ ਸੰਸਦ 'ਚ ਵੀ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਸੰਸਦ 'ਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ। ਦਰਅਸਲ ਸੰਸਦ ਦੇ ਕੰਪਲੈਕਸ 'ਚ ਭਾਜਪਾ ਦੇ ਦਿੱਗਜ ਮੰਤਰੀ ਅਤੇ ਸੰਸਦ ਮੈਂਬਰ ਖੁਦ ਝਾੜੂ ਲੈ ਕੇ ਸਫ਼ਾਈ ਕਰ ਪਹੁੰਚੇ। ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ 'ਚ ਇਹ ਸਵੱਛਤਾ ਮੁਹਿੰਮ ਚਲਾਈ ਗਈ। ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਅਤੇ ਹਮੀਰਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਸੰਸਦ 'ਚ ਝਾੜੂ ਲਗਾਉਂਦੇ ਹੋਏ ਦਿੱਸੇ।

ਸਫ਼ਾਈ ਮੁਹਿੰਮ ਤੋਂ ਬਾਅਦ ਹੇਮਾ ਨੇ ਦੱਸਿਆ,''ਇਹ ਬਹੁਤ ਸ਼ਲਾਘਾਯੋਗ ਕਦਮ ਹੈ ਕਿ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਸੰਸਦ ਕੰਪਲੈਕਸ 'ਚ 'ਸਵੱਛਤਾ ਭਾਰਤ ਮੁਹਿੰਮ' ਨੂੰ ਪੂਰਾ ਕਰਨ ਲਈ ਸਦਨ ਦੇ ਸਪੀਕਰ ਓਮ ਬਿਰਲਾ ਨੇ ਪਹਿਲ ਕੀਤੀ। ਮੈਂ ਅਗਲੇ ਹਫ਼ਤੇ ਮਥੁਰਾ ਵਾਪਸ ਜਾਵਾਂਗੀ ਅਤੇ ਉੱਥੇ ਵੀ ਇਸ ਮੁਹਿੰਮ ਚਲਾਵਾਂਗੀ।

DIsha

This news is Content Editor DIsha