ਸੰਸਦ ਦਾ ਸਮਾਂ ਨਾ ਹੋਵੇ ਬਰਬਾਦ, ਮਹਿੰਗਾਈ, ਕਿਸਾਨ ਅਤੇ ਪੈਗਾਸਸ ''ਤੇ ਹੋਵੇ ਚਰਚਾ : ਰਾਹੁਲ ਗਾਂਧੀ

07/29/2021 9:55:29 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਵਿਰੋਧੀ ਧਿਰ ਨੂੰ ਆਪਣਾ ਕੰਮ ਨਹੀਂ ਕਰਨ ਦੇਣ ਦਾ ਦੋਸ਼ ਲਗਾਇਆ। ਰਾਹੁਲ ਨੇ ਕਿਹਾ ਕਿ ਸੰਸਦ ਦਾ ਸਮਾਂ ਬਰਬਾਦ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਹਿੰਗਾਈ, ਕਿਸਾਨ ਅਤੇ ਪੈਗਾਸਸ 'ਤੇ ਚਰਚਾ ਹੋਣੀ ਚਾਹੀਦੀ ਹੈ। ਰਾਹੁਲ ਨੇ ਟਵੀਟ ਕੀਤਾ,''ਸਾਡੇ ਲੋਕਤੰਤਰ ਦੀ ਬੁਨਿਆਦ ਹੈ ਕਿ ਸੰਸਦ ਜਨਤਾ ਦੀ ਆਵਾਜ਼ ਬਣ ਕੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਚਰਚਾ ਕਰੇ। ਮੋਦੀ ਸਰਕਾਰ ਵਿਰੋਧੀ ਧਿਰ ਨੂੰ ਇਹ ਕੰਮ ਨਹੀਂ ਕਰਨ ਦੇ ਰਹੀ।''

ਕਾਂਗਰਸ ਨੇਤਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ,''ਸੰਸਦ ਦਾ ਹੋਰ ਸਮਾਂ ਬਰਬਾਦ ਨਾ ਕਰੋ- ਕਰਨ ਦਿਓ ਮਹਿੰਗਾਈ, ਕਿਸਾਨ ਅਤੇ ਪੈਗਾਸਸ ਦੀ ਗੱਲ ਹੋਵੇ।'' ਪੈਗਾਸਸ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੰਸਦ ਦੇ ਦੋਹਾਂ ਸਦਨਾਂ 'ਚ ਗਤੀਰੋਧ ਬਣਿਆ ਹੋਇਆ ਹੈ। 19 ਜੁਲਾਈ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਸੀ ਪਰ ਹਾਲੇ ਤੱਕ ਦੋਹਾਂ ਸਦਨਾਂ ਦੀ ਕਾਰਵਾਈ ਰੁਕੀ ਰਹੀ ਹੈ। ਵਿਰੋਧੀ ਦਲਾਂ ਦਾ ਕਹਿਣਾ ਹੈ ਕਿ ਪੈਗਾਸਸ ਜਾਸੂਸੀ ਮੁੱਦੇ 'ਤੇ ਚਰਚਾ ਕਰਵਾਉਣ ਲਈ ਸਰਕਾਰ ਤਿਆਰ ਹੋਣ ਤੋਂ ਬਾਅਦ ਹੀ ਸੰਸਦ 'ਚ ਗਤੀਰੋਧ ਖ਼ਤਮ ਹੋਵੇਗਾ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਬੋਲੇ- ਮੋਦੀ ਸਰਕਾਰ ਦੱਸੇ ‘ਪੈਗਾਸਸ’ ਨੂੰ ਖਰੀਦਿਆ ਹੈ ਜਾਂ ਨਹੀਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha