ਪੈਰਾਲੰਪਿਕ ਗੇਮਜ਼ ''ਚ ''ਤਮਗਾ'' ਜਿੱਤਣ ਵਾਲੀ ਦੀਪਾ ਮਲਿਕ ਭਾਜਪਾ ''ਚ ਸ਼ਾਮਲ

03/25/2019 5:28:43 PM

ਨਵੀਂ ਦਿੱਲੀ/ਹਰਿਆਣਾ— ਪੈਰਾਲੰਪਿਕ ਗੇਮਜ਼ 'ਚ ਤਮਗਾ ਜਿੱਤਣ ਵਾਲੀ ਦੀਪਾ ਮਲਿਕ ਸੋਮਵਾਰ ਨੂੰ ਭਾਜਪਾ ਪਾਰਟੀ 'ਚ ਸ਼ਾਮਲ ਹੋ ਗਈ ਹੈ। ਉਹ ਹਰਿਆਣਾ ਦੀ ਰਹਿਣ ਵਾਲੀ ਹੈ। ਦੀਪਾ ਮਲਿਕ ਨਵੀਂ ਦਿੱਲੀ ਵਿਖੇ ਭਾਜਪਾ ਪਾਰਟੀ 'ਚ ਸ਼ਾਮਲ ਹੋਈ ਹੈ। ਦੀਪਾ ਮਲਿਕ ਹਰਿਆਣਾ ਇਕਾਈ ਦੇ ਮੁਖੀ ਸੁਭਾਸ਼ ਬਰਾਲਾ ਅਤੇ ਪਾਰਟੀ ਦੇ ਪ੍ਰਦੇਸ਼ ਮਾਮਲਿਆਂ ਦੇ ਮੁਖੀ ਅਤੇ ਜਨਰਲ ਸਕੱਤਰ ਅਨਿਲ ਜੈਨ ਦੀ ਮੌਜੂਦਗੀ 'ਚ ਪਾਰਟੀ ਵਿਚ ਸ਼ਾਮਲ ਹੋਈ। ਭਾਜਪਾ ਨੇਤਾਵਾਂ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਉਂਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ। ਉਹ ਚੋਣ ਲੜੇਗੀ ਜਾਂ ਨਹੀਂ, ਇਹ ਅਜੇ ਤੈਅ ਨਹੀਂ ਹੋਇਆ ਹੈ। ਭਾਜਪਾ ਨੇ ਕਿਹਾ ਕਿ ਉਨ੍ਹਾਂ ਦੇ ਪਾਰਟੀ 'ਚ ਸ਼ਾਮਲ ਹੋਣ ਨਾਲ ਪਾਰਟੀ ਸੰਗਠਨ ਮਜ਼ਬੂਤ ਹੋਵੇਗਾ। 



30 ਸਤੰਬਰ 1970 'ਚ ਜਨਮੀ ਦੀਪਾ ਪਹਿਲੀ ਇੰਡੀਅਨ ਐਥਲੀਟ ਹੈ, ਜਿਸ ਨੇ ਪੈਰਾਲੰਪਿਕ ਗੇਮਜ਼ 'ਚ ਸਿਲਵਰ ਤਮਗਾ ਜਿੱਤਿਆ। ਉਨ੍ਹਾਂ ਨੇ 2016 'ਚ ਇਹ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜੇਵਲਿਨ ਇਵੈਂਟ 'ਚ ਪੈਰਾ ਐਥਲੈਟਿਕ ਗਰੈਂਡ 'ਚ 2018 'ਚ ਸੋਨ ਤਮਗਾ ਜਿੱਤਿਆ ਸੀ। ਕੌਮਾਂਤਰੀ ਖੇਡ ਮੁਕਾਬਲੇ ਵਿਚ ਦੇਸ਼ ਲਈ ਤਮਗੇ ਜਿੱਤਣ ਦੀ ਬਦੌਲਤ ਦੀਪਾ ਨੂੰ ਦੇਸ਼ ਦੇ ਸਰਵਉੱਚ ਅਰਜੁਨ ਐਵਾਰਡ, ਪਦਮ ਸ਼੍ਰੀ ਸਨਮਾਨ ਨਾਲ ਨਵਾਜਿਆ ਜਾ ਚੁੱਕਾ ਹੈ। ਇੱਥੇ ਦੱਸ ਦੇਈਏ ਕਿ 30 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਅਚਾਨਕ ਲੱਕ ਦੇ ਹੇਠਲੇ ਹਿੱਸੇ ਵਿਚ ਲਕਵਾ ਮਾਰ ਗਿਆ। ਓਧਰ ਅਨਿਲ ਜੈਨ ਨੇ ਕਿਹਾ ਕਿ ਉਹ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਜਪਾ ਨੂੰ ਹਰਿਆਣਾ ਵਿਚ ਉਮੀਦਵਾਰਾਂ ਦਾ ਐਲਾਨ ਕਰਨਾ ਹੈ, ਅਜਿਹੇ ਵਿਚ ਮਲਿਕ ਦੇ ਨਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

Tanu

This news is Content Editor Tanu