ਹਿਮਾਚਲ ''ਚ ਪੈਰਾਗਲਾਈਡਿੰਗ ਸਕੂਲ ਲਈ ਕੇਂਦਰ ਵੱਲੋਂ ਵੱਡਾ ਉਪਰਾਲਾ, ਖੇਡ ਮੰਤਰੀ ਨੇ ਕੀਤਾ ਧੰਨਵਾਦ

09/18/2019 6:11:20 PM

ਧਰਮਸ਼ਾਲਾ—ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੀ ਮਸ਼ਹੂਰ ਪੈਰਾਗਲਾਈਡਿੰਗ ਸਾਈਟ ਬੀਰ ਬਿਲਿੰਗ 'ਚ ਪੈਰਾਗਲਾਈਡਿੰਗ ਸਕੂਲ ਖੋਲਿਆ ਜਾਵੇਗਾ, ਜੋ ਕਿ ਰਾਸ਼ਟਰੀ ਪੱਧਰ ਦਾ ਹੋਵੇਗਾ। ਇਸ ਖੇਡ ਨੂੰ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ 'ਤੇ ਵਧਾਉਣ ਲਈ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ, ਇਸ ਲਈ ਕੇਂਦਰ ਸਰਕਾਰ ਵੱਲੋਂ 9 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸੂਬਾ ਸੈਲਾਨੀ ਵਿਭਾਗ ਤਹਿਤ ਪ੍ਰਸਤਾਵਿਤ ਸਕੂਲ ਲਈ ਜ਼ਮੀਨ ਐਕੁਵਾਇਰ ਹੋਣ ਤੋਂ ਬਾਅਦ ਜਲਦ ਹੀ ਇਸ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਹਿਮਾਚਲ ਦੇ ਖੇਡ ਮੰਤਰੀ ਗੋਵਿੰਦ ਠਾਕੁਰ ਨੇ ਇੱਕ ਟਵੀਟ ਰਾਹੀਂ ਇਸ ਦੀ ਜਾਣਕਰੀ ਦਿੰਦੇ ਹੋਏ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਰਾਸ਼ੀ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ, ''ਪੈਰਾਗਲਾਈਡਿੰਗ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਨੂੰ ਵਧਾਉਣ ਲਈ ਬੀੜ 'ਚ ਜਲਦ ਨੈਸ਼ਨਲ ਪੈਰਾਗਲਾਈਡਿੰਗ ਸਕੂਲ ਖੁੱਲੇਗਾ। ਹਿਮਾਚਲ ਦੇ ਲੋਕਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ, ਕਿਉਂਕਿ ਬੀੜ ਬਿਲਿੰਗ ਦਾ ਨਾਂ ਆਉਣ ਨਾਲ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਮਿਲੇਗੀ।''

Iqbalkaur

This news is Content Editor Iqbalkaur