ਗੁਰਪਤਵੰਤ ਪਨੂੰ ਨੇ ਹਰਿਆਣਾ ਦੇ CM ਖੱਟੜ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਦਿੱਤੀ ਧਮਕੀ

05/20/2022 11:34:11 AM

ਹਰਿਆਣਾ (ਪਾਂਡੇ)- ਸਿੱਖਸ ਫਾਰ ਜਸਟਿਸ ਦੇ ਜਨਰਲ ਕਾਊਂਸਲ ਅੱਤਵਾਦੀ ਗੁਰਪਤਵੰਤ ਸਿੰਘ ਪਨੂੰ ਨੇ ਇਕ ਵਾਰ ਫਿਰ ਤੋਂ ਆਡੀਓ ਜਾਰੀ ਕਰ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਧਮਕੀ ਦਿੱਤੀ ਹੈ। ਆਡੀਓ ’ਚ ਪਨੂੰ ਨੇ ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ’ਤੇ ਕਾਲ ਦਿੰਦਿਆਂ ਕਿਹਾ ਕਿ 5 ਜੂਨ ਨੂੰ ਹਰਿਆਣਾ ਦੇ ਇਤਿਹਾਸਕ ਕਰਨਾਲ, ਕੁਰੂਕਸ਼ੇਤਰ ਤੇ ਨਾਡਾ ਸਾਹਿਬ ਗੁਰਦੁਆਰਿਆਂ ’ਚ ਡਿੰਡਰਾਂਵਾਲੇ ਦੀ ਅਰਦਾਸ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਨਗਰ ਬਾਡੀ ਚੋਣਾਂ 'ਚ OBC ਰਾਖਵਾਂਕਰਨ ਨੂੰ ਮਨਜ਼ੂਰੀ ਦਿੱਤੀ

ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਉਸ ਨੇ ਕਿਹਾ ਕਿ ਭਿੰਡਰਾਂਵਾਲੇ ਦੀਆਂ ਤਸਵੀਰਾਂ, ਖਾਲਿਸਤਾਨੀ ਝੰਡੇ ’ਤੇ ਰੋਕ ਨਾ ਲਾਓ। ਪਨੂੰ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਗ੍ਰਹਿ ਮੰਤਰੀ ਅਨਿਲ ਵਿਜ ਬਿਨਾਂ ਕਾਰਨ ਖਾਲਿਸਤਾਨ ਪ੍ਰੇਮੀਆਂ ਨਾਲ ਵਿਵਾਦ ਨਾ ਵਧਾਉਣ, ਕਿਉਂਕਿ ਹਰਿਆਣਾ ਇਤਿਹਾਸਕ ਤੌਰ ’ਤੇ ਪੰਜਾਬ ਦਾ ਹੀ ਹਿੱਸਾ ਰਿਹਾ ਹੈ। ਇਸ ਲਈ ਜੇਕਰ ਇਹ ਵਿਵਾਦ ਵਧਾਇਆ ਗਿਆ ਤਾਂ ਇਹ ਹਿੰਸਕ ਰੂਪ ਲੈ ਸਕਦਾ ਹੈ। ਪਨੂੰ ਨੇ ਕਿਹਾ ਕਿ ਹਰਿਆਣਾ ਨੂੰ ਖਾਲਿਸਤਾਨ ਬਣਾਉਣ ਲਈ ਰੈਫਰੈਂਡਮ ਦੀਆਂ ਤਰੀਕਾਂ ਦਾ ਐਲਾਨ 6 ਜੂਨ ਨੂੰ ਅੰਮ੍ਰਿਤਸਰ ਤੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 5 ਜੂਨ ਨੂੰ ਅਰਦਾਸ ਤੋਂ ਪਹਿਲਾਂ ਸੂਬੇ ਦੇ ਇਤਿਹਾਸਕ ਗੁਰਦੁਆਰਿਆਂ ’ਚ ਸੰਗਤਾਂ ਨੂੰ ਖਾਲਿਸਤਾਨ ਨਾਲ ਸਬੰਧਤ ਸਮੱਗਰੀ ਵੰਡੀ ਜਾਵੇਗੀ। ਖਾਲਿਸਤਾਨ ਦੇਸ਼ ਲਈ ਜੋ ਸੂਬੇ ਮਾਰਕ ਕੀਤੇ ਗਏ ਹਨ, ਉਨ੍ਹਾਂ ’ਚ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਯੂ. ਪੀ. ਦੇ ਸਿੱਖ ਖੇਤਰ ਸ਼ਾਮਲ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha