ਪੰਕਜਾ ਮੁੰਡੇ ਅੱਜ ਕਰੇਗੀ ਸ਼ਕਤੀ ਪ੍ਰਦਰਸ਼ਨ, ਪ੍ਰੋਗਰਾਮ 'ਚੋਂ ਪਾਰਟੀ ਚੋਣ ਨਿਸ਼ਾਨ ਕਮਲ ਗਾਇਬ

12/12/2019 10:54:26 AM

ਮੁੰਬਈ—ਮਹਾਰਾਸ਼ਟਰ ਦੇ ਬੀੜ ਜ਼ਿਲੇ 'ਚ ਭਾਜਪਾ ਦੀ ਨਿਰਾਸ਼ ਨੇਤਾ ਪੰਕਜਾ ਮੁੰਡੇ ਨੇ ਅੱਜ ਭਾਵ ਵੀਰਵਰਾ ਨੂੰ ਆਪਣੇ ਪਿਤਾ ਮਰਹੂਮ ਗੋਪੀਨਾਥ ਮੁੰਡੇ ਦੀ ਯਾਦ 'ਚ ਸਭਾ ਬੁਲਾਈ ਹੈ। ਆਪਣੇ ਪਿਤਾ ਦੀ ਜਯੰਤੀ 'ਤੇ ਪੰਕਜਾ ਸ਼ਕਤੀ ਪ੍ਰਦਰਸ਼ਨ ਕਰਨ ਵਾਲੀ ਹੈ। ਸਭਾ 'ਚ ਪੰਕਜਾ ਕੀ ਬੋਲਣ ਜਾ ਰਹੀ ਹੈ, ਇਸ ਤੇ ਸਾਰਿਆਂ ਦਾ ਧਿਆਨ ਟਿਕਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਕਜਾ ਹੀ ਬੁਲਾਈ ਗਈ ਸਭਾ 'ਚ ਪਾਰਟੀ ਦਾ ਚੋਣ ਨਿਸ਼ਾਨ ਕਮਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਨੇਤਾਵਾਂ ਦੀਆਂ ਤਸਵੀਰਾਂ ਨਹੀਂ ਦਿਖਾਈ ਦੇ ਰਹੀਆਂ ਹਨ। ਹੋਰ ਪਿਛੜੇ ਵਰਗ (ਓ.ਬੀ.ਸੀ) ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀਆਂ ਪੰਕਜਾ ਨੇ ਮਹਾਰਾਸ਼ਟਰ 'ਚ ਬਦਲਦੇ ਰਾਜਨੀਤਿਕ ਦ੍ਰਿਸ਼ ਦੇ ਮੱਦੇਨਜ਼ਰ ਆਪਣੀ 'ਭਵਿੱਖ ਦੀ ਯੋਜਨਾ' ਨੂੰ ਲੈ ਕੇ ਇਸ ਮਹੀਨੇ ਦੀ ਸ਼ੁਰੂਆਤ 'ਚ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖੀ ਸੀ।

ਦੱਸਣਯੋਗ ਹੈ ਕਿ ਪੰਕਜਾ ਨੇ ਆਪਣੇ ਸਮਰਥਕਾਂ ਨੂੰ ਭਾਜਪਾ ਦੇ ਦਿੱਗਜ਼ ਨੇਤਾ ਰਹੇ ਆਪਣੇ ਪਿਤਾ ਗੋਪੀਨਾਥ ਮੁੰਡੇ ਦੀ ਯਾਦ 'ਚ ਅੱਜ ਭਾਵ ਵੀਰਵਾਰ (12 ਦਸੰਬਰ) ਨੂੰ ਪਰਲੀ ਦੇ ਗੋਪੀਨਾਥਗੜ੍ਹ 'ਚ ਹੋਣ ਵਾਲੇ ਪ੍ਰੋਗਰਾਮ 'ਚ ਸੱਦਾ ਦਿੱਤਾ ਸੀ। ਹਾਲਾਕਿ ਸਾਬਕਾ ਮੰਤਰੀ ਪੰਕਜਾ ਨੇ ਸਪੱਸ਼ਟ ਕੀਤਾ ਸੀ ਕਿ ਉਹ ਭਾਜਪਾ ਨਹੀਂ ਛੱਡ ਰਹੀ ਹੈ। ਸਭਾ ਤੋਂ ਇੱਕ ਦਿਨ ਪਹਿਲਾਂ ਭਾਵ ਬੁੱਧਵਾਰ ਨੂੰ ਪੰਕਜਾ ਨੇ ਕਿਹਾ ਹੈ ਕਿ ਮਹਾਰਾਸ਼ਟਰ ਚੋਣਾਂ 'ਚ ਕੁਝ ਨੇਤਾਵਾਂ ਨੂੰ ਟਿਕਟ ਨਾ ਦੇਣ ਦਾ ਫੈਸਲਾ ਸੂਬੇ ਪੱਧਰ 'ਤੇ ਲਿਆ ਗਿਆ। ਸਾਬਕਾ ਮੁੱਖ ਮੰਤਰੀ ਫੜਨਵੀਸ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੇ ਕੁਝ ਸਹਿਯੋਗੀਆਂ ਨੂੰ ਟਿਕਟ ਨਾ ਦੇਣ ਦਾ ਫੈਸਲਾ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਲਿਆ ਗਿਆ ਸੀ। ਮੁੰਡੇ ਨੇ ਕਿਹਾ ਹੈ ਟਿਕਟ ਨਾ ਦੇਣ ਦਾ ਫੈਸਲਾ ਦਿੱਲੀ 'ਚ ਨਹੀਂ ਬਲਕਿ ਇੱਥੇ ਮਹਾਰਾਸ਼ਟਰ 'ਚ ਲਿਆ ਗਿਆ। ਪਾਰਟੀ ਦਾ ਜਿਵੇਂ ਦਾ ਵੀ ਪ੍ਰਦਰਸ਼ਨ ਰਿਹਾ, ਦਵਿੰਦਰ ਫੜਨਵੀਸ ਨੂੰ ਉਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਅਕਤੂਬਰ 'ਚ ਹੋਈਆ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਪੰਕਜਾ ਮੁੰਡੇ ਨੂੰ ਬੀੜ ਜ਼ਿਲੇ ਦੀ ਪਰਲੀ ਵਿਧਾਨ ਸਭਾ ਸੀਟ 'ਤੇ ਆਪਣੇ ਚਚੇਰੇ ਭਰਾ ਅਤੇ ਰਾਕਾਂਪਾ ਉਮੀਦਵਾਰ ਧੰਨਜੈ ਮੁੰਡੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਤਾਂ ਉਸ ਸਮੇਂ ਤੋਂ ਉਨ੍ਹਾਂ ਦੀ ਭਵਿੱਖ ਦੀ ਯੋਜਨਾ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

Iqbalkaur

This news is Content Editor Iqbalkaur