ਪਾਨੀਪਤ : ਵਿਦਿਆਰਥਣ ਛੇੜਛਾੜ ਮਾਮਲੇ ''ਚ ਐੱਸ. ਆਈ. ਟੀ. ਗਠਿਤ, 27 ਸਤੰਬਰ ਤੱਕ ਸਕੂਲ ਬੰਦ

09/24/2017 5:56:24 PM

ਪਾਨੀਪਤ(ਖਰਬ)— ਅਸੰਲ ਸੁਸ਼ਾਂਤ ਸਿਟੀ ਸਥਿਤ ਦਿ ਮਿਲੇਨੀਅਮ ਸਕੂਲ 'ਚ ਚੌਥੀ ਕਲਾਸ ਦੀ ਵਿਦਿਆਰਥਣ ਨਾਲ ਛੇੜਛਾੜ ਦੇ ਮਾਮਲੇ 'ਚ ਰਿਮਾਂਡ 'ਤੇ ਦੋਸ਼ੀ ਨੂੰ ਪੁੱਛਗਿਛ ਤੋਂ ਬਾਅਦ ਜੁਡੀਸ਼ੀਅਲ ਹਿਰਾਸਤ 'ਚ ਭੇਜਿਆ ਗਿਆ ਹੈ।
ਦੂਜੀ ਸਾਈਡ ਅਤੇ ਪ੍ਰਸ਼ਾਸ਼ਨ ਨੇ ਵੀ ਵਿਦਿਆਰਥੀ ਨਾਲ ਛੇੜਛਾੜ ਮਾਮਲੇ 'ਚ ਐੈੱਸ. ਡੀ. ਐੈੱਮ. ਦੀ ਅਗਵਾਈ 'ਚ ਐੈੱਸ. ਆਈ. ਟੀ. ਦਾ ਗਠਨ ਕਰ ਦਿੱਤਾ ਹੈ ਅਤੇ 27 ਸਤੰਬਰ ਤੱਕ ਸਕੂਲ ਬੰਦ ਰਹਿਣਗੇ। ਸਰਕਾਰ ਪ੍ਰਤੀ ਵੀ ਬੱਚਿਆਂ ਦੇ ਮਾਤਾ-ਪਿਤਾ 'ਚ ਨਰਾਜ਼ਗੀ ਦੇਖਣ ਨੂੰ ਮਿਲੀ ਹੈ, ਇਸ ਨਾਲ ਹੀ ਸ਼ਨੀਵਾਰ ਨੂੰ ਵੀ ਅਧਿਆਪਕਾਂ ਨੇ ਮਿਲੇਨੀਅਮ ਸਕੂਲ ਦੀ ਪ੍ਰਿੰਸੀਪਲ ਅਮਿਤਾ ਕੋਚਰ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਹੋਏ ਸਕੂਲ 'ਚ ਧਰਨਾ ਦਿੱਤਾ।
ਗਾਰਡੀਅਨ ਕਮੇਟੀ ਦੇ ਅਸ਼ੀਸ਼ ਰਾਠੀ ਅਤੇ ਮਧੁਰ ਕਟਾਰੀਆਂ ਨੇ ਦੱਸਿਆ ਹੈ ਕਿ ਐੈਤਵਾਰ ਨੂੰ 4 ਵਜੇ ਰੋਸ ਰੈਲੀ ਕੱਢੀ ਜਾਵੇਗੀ, ਜਿਸ 'ਚ ਪਾਨੀਪਤ ਦੇ ਸਾਰੇ ਸਕੂਲ ਐਸੋਸੀਏਸ਼ਨ ਦੇ ਸੀਨੀਅਰ ਅਧਿਕਾਰੀ ਭਾਗ ਲੈਣਗੇ। ਪ੍ਰਿੰਸੀਪਲ ਅਤੇ ਪ੍ਰਸ਼ਾਸ਼ਨ ਦੇ ਖਿਲਾਫ ਕਾਰਵਾਈ ਨਹੀਂ ਹੋਈ ਤਾਂ ਮੰਗਲਵਾਰ ਨੂੰ ਬਾਜ਼ਾਰ ਬੰਦ ਰਹਿਣਗੇ। ਧਰਨੇ 'ਤੇ ਗ੍ਰਾਮੀਣ ਦੇ ਹਲਕੇ ਵਿਧਾਇਕ ਮਹੀਪਾਲ ਢਾਂਡਾ ਅਤੇ ਕਾਂਗਰਸ ਨੇਤਾ ਵਰਿੰਦਰ ਸ਼ਾਹ ਵੀ ਪਹੁੰਚੇ ਅਤੇ ਉਨ੍ਹਾਂ ਦਾ ਸਾਥ ਦੇਣ ਦੀ ਗੱਲ ਕਹੀ ਹੈ। ਹਰਿਆਣਾ ਮਹਿਲਾ ਅਯੋਗ ਦੀ ਚੇਅਰਮੇਨ ਜਯੋਤੀ ਬੈਂਦਾ ਨੇ ਵੀ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦਾ ਯਕੀਨ ਗਾਰਡੀਅਨਾਂ ਨੂੰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਦਿ ਮਿਲੇਨੀਅਮ ਸਕੂਲ 'ਚ 9 ਸਾਲ ਦੀ ਵਿਦਿਆਰਥਣ ਨਾਲ ਸਕੂਲ ਦੇ ਸਵਿੱਪਰ ਨੇ ਛੇੜਛਾੜ ਕੀਤੀ ਸੀ। ਬਾਅਦ 'ਚ ਘਰ 'ਚ ਵਿਦਿਆਰਥਣ ਨੇ ਮੰਮੀ ਨੂੰ ਗੱਲ ਦੱਸੀ ਤਾਂ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲੇ ਦਰਜ ਕਰਕੇ ਦੋਸ਼ੀਆਂ ਦੀ ਪਛਾਣ ਲਈ ਤਸਵੀਰ ਦਿਖਾਉਣ ਤਾਂ ਵਿਦਿਆਰਥਣ ਨੇ ਦੋਸ਼ੀ ਤਰੁਣ ਸਵਿੱਪਰ ਨੂੰ ਪਛਾਣ ਲਿਆ, ਜਿਸ 'ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।