ਖੁਦ ਨੂੰ ਬੇਗੁਨਾਹ ਦੱਸਣ ਵਾਲੇ ਪਾਕਿਸਤਾਨ ਦਾ ਚਿਹਰਾ ਹੋਇਆ ਬੇਨਕਾਬ, ਫੜੇ ਗਏ ਅੱਤਵਾਦੀ ਨੇ ਖੋਲ੍ਹੀ ਪੋਲ

09/24/2016 1:28:42 PM

ਜੰਮੂ/ਇਸਲਾਮਾਬਾਦ— ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ''ਚ ਸਰਹੱਦ ਕੋਲ ਘੁਸਪੈਠ ਦੀ ਕੋਸ਼ਿਸ਼ ਕਰਦੇ ਫੜੇ ਗਏ ਪਾਕਿਸਤਾਨੀ ਅੱਤਵਾਦੀ ਅਬਦੁੱਲ ਕਯੂਮ ਨੇ ਪੁੱਛ-ਗਿੱਛ ''ਚ ਕਈ ਖੁਲਾਸੇ ਕੀਤੇ ਹਨ। ਦੱਸਣ ਯੋਗ ਹੈ ਕਿ ਕੱਲ ਭਾਵ ਸ਼ੁੱਕਰਵਾਰ ਨੂੰ ਬੀ. ਐਸ. ਐਫ. ਦੇ ਜਵਾਨਾਂ ਨੇ ਸ਼ੱਕੀ ਹਲਾਤਾਂ ''ਚ ਘੁੰਮ ਰਹੇ ਇਕ ਵਿਅਕਤੀ ਨੂੰ ਫੜਿਆ। ਉਸ ਕੋਲੋਂ ਪੁੱਛ-ਗਿੱਛ ਕੀਤੀ ਗਈ ਤਾਂ ਉਹ ਪਾਕਿਸਤਾਨ ਦਾ ਨਿਕਲਿਆ। 
ਪੁੱਛ-ਗਿੱਛ ਦੌਰਾਨ ਕਯੂਮ ਨੇ ਮੰਨਿਆ ਹੈ ਕਿ ਉਸ ਨੂੰ ਪਾਕਿਸਤਾਨੀ ਫੌਜ ਵਲੋਂ ਟ੍ਰੇਨਿੰਗ ਦਿੱਤੀ ਗਈ ਸੀ। ਉਸ ਨੇ ਸਵੀਕਾਰ ਕੀਤਾ ਕਿ ਉਹ ਅੱਤਵਾਦੀ ਹੈ। ਕਯੂਮ ਨੇ ਇਹ ਵੀ ਦੱਸਿਆ ਕਿ ਉਹ ਲਸ਼ਕਰ ਦੇ ਕੈਂਪ ''ਚ ਵੀ ਟ੍ਰੇਨਿੰਗ ਲੈ ਚੁੱਕਾ ਹੈ ਅਤੇ ਇਸ ਤੋਂ ਇਲਾਵ ਉਸ ਨੇ ਲਸ਼ਕਰ ਲਈ ਫੰਡ ਇਕੱਠਾ ਕਰਨ ਦੀ ਵੀ ਗੱਲ ਸਵੀਕਾਰ ਕੀਤੀ ਹੈ। ਕਯੂਮ ਤੋਂ ਮਿਲੀ ਜਾਣਕਾਰੀ ਤੋਂ ਅੱਤਵਾਦ ਨੂੰ ਵਧਾਵਾ ਦੇਣ ਦੇ ਪਾਕਿਸਤਾਨ ਦੇ ਨਾਪਾਕ ਪਲਾਨ ਦਾ ਖੁਲਾਸਾ ਹੋਇਆ ਹੈ।
ਫੜੇ ਗਏ ਪਾਕਿਸਤਾਨੀ ਅੱਤਵਾਦੀ ਕਯੂਮ ਦੀ ਉਮਰ 30 ਸਾਲ ਹੈ। ਉਸ ਨੇ ਬੀ. ਐਸ. ਐਫ. ਨੂੰ ਦੱਸਿਆ ਕਿ ਉਹ ਪਾਕਿਸਤਾਨ ਦੇ ਸਿਆਲਕੋਟ ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਉੜੀ ''ਚ ਅੱਤਵਾਦੀ ਹਮਲੇ ਤੋਂ ਬਾਅਦ ਸਰਹੱਦਾਂ ''ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਬੀ. ਐਸ. ਐਫ. ਪੂਰੀ ਚੌਕਸੀ ਨਾਲ ਨਜ਼ਰ ਰੱਖ ਰਹੀ ਹੈ।

Tanu

This news is News Editor Tanu