ਪੁੰਛ ''ਚ ਵਰ੍ਹਾਏ ਗੋਲੇ, ਜਵਾਬੀ ਕਾਰਵਾਈ ''ਚ 4 ਪਾਕਿ ਫੌਜੀ ਢੇਰ, 3 ਬੰਕਰ ਤਬਾਹ

Friday, Jul 03, 2020 - 02:09 AM (IST)

ਪੁੰਛ/ਸ਼੍ਰੀਨਗਰ (ਧਨੁਜ, ਇੰਟ/ਅਰੀਜ) : ਪੁੰਛ ਜ਼ਿਲੇ ਵਿਚ ਕੰਟਰੋਲ ਲਾਈਨ 'ਤੇ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਵੀਰਵਾਰ ਨੂੰ ਪਾਕਿਸਤਾਨੀ ਫੌਜ ਨੇ ਫਿਰ ਤੋਂ ਜੰਗਬੰਦੀ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਕੀਤੀ। ਪਾਕਿਸਤਾਨ ਨੇ ਕੀਰਣੀ ਕਸਬਾ ਖੇਤਰ ਵਿਚ ਗੋਲੀਬਾਰੀ ਕੀਤੀ ਤੇ ਭਾਰਤ ਫੌਜ ਦੀਆਂ ਮੋਹਰੀ ਚੌਕੀਆਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾ ਕੇ ਮੋਰਟਾਰ ਦਾਗੇ। ਸੂਤਰਾਂ ਮੁਤਾਬਕ ਭਾਰਤ ਫੌਜ ਦੀ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੇ ਤਕਰੀਬਨ 4 ਫੌਜੀ ਮਾਰੇ ਗਏ ਹਨ ਤੇ ਕਈ ਜ਼ਖਮੀ ਹੋਏ ਹਨ। ਇਨ੍ਹਾਂ ਵਿਚ ਇਕ ਅਧਿਕਾਰੀ ਵੀ ਦੱਸਿਆ ਜਾ ਰਿਹਾ ਹੈ। 3 ਬੰਕਰ ਤਬਾਹ ਹੋ ਗਏ ਹਨ।
ਮੁਕਾਬਲੇ 'ਚ ਜਵਾਨ ਜ਼ਖਮੀ: ਮੱਧ ਕਸ਼ਮੀਰ ਦੇ ਸ਼੍ਰੀਨਗਰ ਜ਼ਿਲੇ ਦੇ ਮਲਬਾਗ ਇਲਾਕੇ ਵਿਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਦੇਰ ਸ਼ਾਮ ਮੁਕਾਬਲਾ ਸ਼ੁਰੂ ਹੋਇਆ। ਜਾਰੀ ਮੁਕਾਬਲੇ ਵਿਚ ਸੀ.ਆਰ.ਪੀ.ਐੱਫ. ਦਾ 1 ਜਵਾਨ ਜ਼ਖਮੀ ਹੋ ਗਿਆ ਹੈ।

Inder Prajapati

This news is Content Editor Inder Prajapati